ਪੰਜਾਬ

punjab

ETV Bharat / international

ਪਿਸ਼ਾਵਰ 'ਚ ਸਿੱਖ ਵਿਦਿਆਰਥੀਆਂ ਲਈ ਖੋਲ੍ਹਿਆ ਜਾਵੇਗਾ ਸਕੂਲ - school students

ਪਾਕਿਸਤਾਨ ਦੇ ਪਿਸ਼ਾਵਰ ਸ਼ਹਿਰ ਵਿੱਚ ਛੇਤੀ ਹੀ ਸਿੱਖ ਵਿਦਿਆਰਥੀਆਂ ਲਈ ਸਕੂਲ ਖੋਲ੍ਹਿਆ ਜਾਵੇਗਾ।

ਫ਼ੋਟੋ

By

Published : Jun 27, 2019, 12:15 PM IST

ਪਿਸ਼ਾਵਰ: ਸ਼ਹਿਰ ਵਿੱਚ ਦੇਸ਼ ਦਾ ਪਹਿਲਾ ਸਿੱਖ ਸਕੂਲ ਖੋਲ੍ਹਿਆ ਜਾਵੇਗਾ ਜਿਸ ਵਿੱਚ ਸਿਰਫ਼ ਸਿੱਖਾਂ ਦੇ ਬੱਚੇ ਹੀ ਪੜ੍ਹਾਈ ਕਰ ਸਕਣਗੇ। ਉੱਤਰ ਪੱਛਮੀ ਖ਼ੈਬਰ ਪਖ਼ਤੂਨਵਾ ਦੀ ਸੂਬਾਈ ਸਰਕਾਰ ਦੇ ਓਕਾਫ਼ ਵਿਭਾਗ ਨੇ ਸਕੂਲ ਦੀ ਪ੍ਰਵਾਨਗੀ ਦੇਣ ਦਾ ਫ਼ੈਸਲਾ ਕਰਦਿਆਂ ਇਮਾਰਤ ਦੀ ਉਸਾਰੀ ਲਈ 22 ਲੱਖ ਰੁਪਏ ਵੀ ਦਿੱਤੇ ਹਨ।

ਇਸ ਬਾਰੇ ਵਿਭਾਗ ਨੇ ਕਿਹਾ ਸੀ ਕਿ ਸਿੱਖਾਂ ਦੇ ਚੁਣੇ ਹੋਏ ਉਮੀਦਵਾਰਾਂ ਨੇ ਸਿੱਖਾਂ ਲਈ ਵੱਖ ਸਕੂਲ ਬਣਾਉਣ ਦੀ ਬੇਨਤੀ ਕੀਤੀ ਸੀ। ਜਾਣਕਾਰੀ ਮੁਤਾਬਕ ਸਾਲਾਨਾ ਬਜਟ 2019-20 ਦੇ ਤਹਿਤ ਸੂਬਾਈ ਸਰਕਾਰ ਨੇ ਘੱਟਗਿਣਤੀਆਂ ਲਈ 5.5 ਕਰੋੜ ਦੀ ਰਾਸ਼ੀ ਰੱਖੀ ਹੋਈ ਹੈ।

ABOUT THE AUTHOR

...view details