ਪੈਰਿਸ: ਫ੍ਰਾਂਸ 'ਚ ਸੁਰੱਖਿਆ ਸੰਬੰਧੀ ਬਿੱਲਾਂ ਦੇ ਵਿਰੁੱਧ ਲੋਕਾਂ ਨੇ ਸੜਕਾਂ 'ਤੇ ਉਤਰ ਰੋਸ ਮੁਜਾਹਰਾ ਕੀਤਾ। ਪ੍ਰਦਰਸ਼ਨ ਇੰਨਾ ਜ਼ੋਰਦਾਰ ਸੀ ਕਿ ਲੋਕਾਂ ਨੇ ਕਈ ਗੱਡੀਆਂ ਨੂੰ ਅੱਗ ਦੀ ਭੇਂਟ ਚੜ੍ਹਾ ਦਿੱਤਾ ਤੇ ਕਈ ਦੁਕਾਨਾਂ ਦੀਆਂ ਬਾਰੀਆਂ ਤੋੜ ਦਿੱਤੀਆਂ ਤੇ ਪੁਲਿਸ ਬੈਰੀਗੇਡਾਂ ਨੂੰ ਵੀ ਅੱਗ ਲੱਗਾ ਦਿੱਤੀ।
ਕੀ ਹੈ ਕਾਨੂੰਨ
ਫ੍ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮਾਰਕੋਨ ਕਾਨੂੰਨ ਵਿਵਸਥਾ ਨੂੰ ਸਖ਼ਤ ਬਣਾਉਣ ਦੀ ਕੋਸ਼ਿਸ਼ਾਂ 'ਚ ਹਨ। ਇਸੇ ਤਹਿਤ ਪ੍ਰਸਤਾਵਿਤ ਬਿੱਲ 'ਚ ਪੁਲਿਸ ਅਧਿਕਾਰੀਆਂ ਨੂੰ ਗ਼ਲਤ ਤਰੀਕੇ ਨਾਲ ਇੰਟਰਨੈੱਟ ਮੀਡੀਆ 'ਤੇ ਦਿਖਾਉਣ ਖ਼ਿਲਾਫ਼ ਕਾਨੂੰਨ ਬਣਾਇਆ ਜਾ ਰਿਹਾ ਹੈ। ਸਰਕਾਰ ਨੇ ਸੰਸਦ 'ਚ ਬਿੱਲ ਪੇਸ਼ ਕਰ ਦਿੱਤਾ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਬਿੱਲ ਨਾਲ ਉਨ੍ਹਾਂ ਦੀ ਆਜ਼ਾਦੀ 'ਤੇ ਪਾਬੰਦੀ ਲੱਗ ਜਾਵੇਗੀ।
ਪ੍ਰਦਰਸ਼ਨ ਦੌਰਾਨ ਭੜਕੀ ਹਿੰਸਾ
ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਇਸ ਨਾਲ ਉਨ੍ਹਾਂ ਦੀ ਆਜ਼ਾਦੀ 'ਤੇ ਇੱਕ ਵੱਡਾ ਵਾਰ ਹੈ।