ਪੰਜਾਬ

punjab

ETV Bharat / international

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੇਸ਼ੀ ਨੂੰ ਹੋਇਆ ਕੋਰੋਨਾ - Mahmood Qureshi Corona positve

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੇਸ਼ੀ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੂੰ ਕੋਰੋਨਾ ਲਾਗ ਲੱਗ ਚੁੱਕੀ ਹੈ।

ਸ਼ਾਹ ਮਹਿਮੂਦ ਕੁਰੇਸ਼ੀ
ਸ਼ਾਹ ਮਹਿਮੂਦ ਕੁਰੇਸ਼ੀ

By

Published : Jul 3, 2020, 8:13 PM IST

ਨਵੀਂ ਦਿੱਲੀ: ਪਾਕਿਸਤਾਨ ਦੇ ਵਜ਼ੀਰ-ਏ-ਖਾਰਜਾ ਸ਼ਾਹ ਮਹਿਮੂਦ ਕੁਰੇਸ਼ੀ ਨੂੰ ਕੋਰੋਨਾ ਦੀ ਲਾਗ ਲੱਗ ਗਈ ਹੈ। ਇਸ ਗੱਲ ਦਾ ਖ਼ੁਲਾਸਾ ਉਨ੍ਹਾਂ ਨੇ ਖ਼ੁਦ ਸੋਸ਼ਲ ਮੀਡੀਆ 'ਤੇ ਕੀਤਾ।

ਕੁਰੇਸ਼ੀ ਨੇ ਦੱਸਿਆ, "ਮੈਨੂੰ ਦੁਪਿਹਰੇ ਹਲਕਾ ਬੁਖ਼ਾਰ ਮਹਿਸੂਸ ਹੋ ਰਿਹਾ ਸੀ ਜਿਸ ਤੋਂ ਬਾਅਦ ਮੈਂ ਤੁਰੰਤ ਹੀ ਖ਼ੁਦ ਨੂੰ ਘਰ ਵਿੱਚ ਇਕਾਂਤਵਾਸ ਕਰ ਲਿਆ। ਇਸ ਤੋਂ ਬਾਅਦ ਮੇਰਾ ਕੋਰੋਨਾ ਟੈਸਟ ਪਾਜ਼ੀਟਿਵ ਆ ਗਿਆ ਹੈ। ਅੱਲ੍ਹਾ ਦੇ ਕਰਮ ਨਾਲ ਮੈਂ ਹੁਣ ਠੀਕ ਮਹਿਸੂਸ ਕਰ ਰਿਹਾ ਹੈ। ਮੈਂ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਘਰ ਤੋਂ ਹੀ ਪੂਰੀਆਂ ਕਰਾਗਾਂ, ਦੁਆ ਵਿੱਚ ਯਾਦ ਰੱਖਣਾ"

ਜ਼ਿਕਰ ਕਰ ਦਈਏ ਕਿ ਖ਼ਬਰ ਲਿਖੇ ਜਾਣ ਤੱਕ ਪਾਕਿਸਤਾਨ ਵਿੱਚ 223,392 ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਜਿਨ੍ਹਾਂ ਵਿੱਚੋਂ 4573 ਲੋਕ ਫੌਤ ਹੋ ਚੁੱਕੇ ਹਨ। ਇਸ ਤੋਂ ਇਲਾਵਾ 113,623 ਲੋਕ ਇਸ ਵਬਾ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ।

ਜੇ ਸੂਬਿਆਂ ਦੀ ਗੱਲ ਕੀਤੀ ਜਾਵੇ ਤਾਂ ਸਿੰਧ ਸੂਬੇ ਵਿੱਚ 90 ਹਜ਼ਾਰ 721 ਕੋਰੋਨਾ ਦੇ ਮਰੀਜ਼ ਹਨ। ਇਸ ਤੋਂ ਥੋੜੇ ਜਿਹੇ ਫਰਕ ਤੇ ਪੰਜਾਬ ਹੈ ਜਿਸ ਵਿੱਚ 78 ਹਜ਼ਾਰ ਤੋਂ ਜ਼ਿਆਦਾ ਕੇਸ ਹਨ। ਖ਼ੈਬਰ ਪਖ਼ਤੂਨਖਵਾ ਵਿੱਚ 27 ਹਜ਼ਾਰ ਅਤੇ ਬਲੋਚੀਸਤਾਨ ਵਿੱਚ 10 ਹਜ਼ਾਰ ਤੋਂ ਜ਼ਿਆਦਾ ਕੇਸ ਹਨ।

ABOUT THE AUTHOR

...view details