ਪੰਜਾਬ

punjab

ETV Bharat / international

ਗਰੀਬ ਦੇਸ਼ਾਂ ਦੀ ਸ਼੍ਰੇਣੀ 'ਚ ਆਉਣ ਵਾਲੇ ਪਾਕਿਸਤਾਨ 'ਚ ਕਈ ਮੰਤਰੀ ਅਰਬਪਤੀ - ਨੈਸ਼ਨਲ ਅਸੈਂਬਲੀ

ਗਰੀਬ ਦੇਸ਼ਾਂ ਦੀ ਸ਼੍ਰੇਣੀ 'ਚ ਆਉਣ ਦੇ ਬਾਵਜੂਦ ਵੀ ਪਾਕਿਸਤਾਨ ਦੇ ਸਾਂਸਦ ਬੇਹਦ ਅਮੀਰ ਹਨ। 342 ਮੈਂਬਰੀ ਨੈਸ਼ਨਲ ਅਸੈਂਬਲੀ 'ਚ 12 ਅਰਬਪਤੀ ਹਨ।

ਪੀਐਮ ਇਮਰਾਨ ਖ਼ਾਨ
ਪੀਐਮ ਇਮਰਾਨ ਖ਼ਾਨ

By

Published : Nov 12, 2020, 9:08 AM IST

ਇਸਲਾਮਾਬਾਦ: ਪਾਕਿਸਤਾਨ ਸਬੰਧੀ ਹੈਰਾਨ ਕਰਨ ਵਾਲਾ ਤੱਥ ਸਾਹਮਣੇ ਆਇਆ ਹੈ। ਪਾਕਿਸਤਾਨ ਭਾਵੇਂ ਗਰੀਬ ਦੇਸ਼ਾਂ ਦੀ ਲੜੀ 'ਚ ਆਉਂਦਾ ਹੈ ਪਰ ਇੱਥੇ ਦੇ ਆਗੂ ਸੰਪਤੀ ਦੇ ਮਾਮਲੇ 'ਚ ਬੇਹਦ ਅਮੀਰ ਹਨ। 342 ਮੈਂਬਰੀ ਨੈਸ਼ਨਲ ਅਸੈਂਬਲੀ 'ਚ 12 ਅਰਬਪਤੀ ਹਨ। ਹੋਰ ਮੈੰਬਰ ਵੀ ਸੰਪਤੀ ਦੇ ਮਾਮਲੇ 'ਚ ਕਰੋੜਪਤੀ ਤੋਂ ਘੱਟ ਨਹੀਂ ਹਨ। ਉਨ੍ਹਾਂ ਦਾ ਦੇਸ਼ ਵਿਦੇਸ਼ 'ਚ ਜ਼ਮੀਨਾਂ ਦੇ ਨਾਲ ਨਾਲ ਚੰਗਾ ਨਿਵੇਸ਼ ਵੀ ਹੈ।

ਚੋਣ ਕਮੀਸ਼ਨ ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਡਾਨ ਨਿਊਜ਼ ਨੇ ਲਿਖਿਆ ਕਿ 12 ਅਰਬਪਤੀ ਸਾਂਸਦਾਂ 'ਚੋਂ 5 ਇਮਾਰਨ ਦੀ ਪਾਰਟੀ ਤਹਰੀਕ-ਏ-ਇਨਸਾਫ ਅਤੇ 2 ਹੋਰ ਉਨ੍ਹਾਂ ਦੀ ਸਹਿਯੋਗੀ ਪਾਰਟੀ ਦੇ ਹਨ। 3 ਸਾਂਸ਼ਦ ਮੁਸਲਿਮ ਲੀਗ-ਨਵਾਜ ਦੇ ਹਨ।

80 ਕਰੋੜ ਦੀ ਸੰਪਤੀ ਦੇ ਨਾਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੀ ਅਰਬਪਤੀਆਂ ਦੀ ਲੜੀ 'ਚ ਸ਼ਾਮਲ ਹਨ। ਉਨ੍ਹਾਂ ਦੀ ਇਸ ਸੰਪਤੀ 'ਚ ਬਨੀ ਗਲਾਂ ਦਾ ਸ਼ਾਨਦਾਰ ਬੰਗਲਾ ਸ਼ਾਮਲ ਨਹੀਂ ਹੈ। ਉਨ੍ਹਾਂ ਦੀ ਲਾਹੌਰ 'ਚ 600 ਏਕੜ ਜ਼ਮੀਨ ਵੀ ਹੈ।

ਅਰਬਪਤੀਆਂ ਦੀ ਲਿਸਟ 'ਚ ਪੀਪੀਪੀ ਦੇ ਪ੍ਰਧਾਨ ਬਿਲਾਵਲ ਭੁੱਟੋ ਜਰਦਾਰੀ ਵੀ ਸ਼ਾਮਲ ਹਨ। ਇਨ੍ਹਾਂ ਦੀਆਂ ਕਈ ਕੰਪਨੀਆਂ ਅਤੇ ਬੰਗਲੇ ਵਿਦੇਸ਼ 'ਚ ਹਨ। ਸਾਬਕਾ ਰਾਸਟਰਪਤੀ ਆਸਿਫ ਅਲੀ ਜਰਦਾਰੀ ਦੀ ਇੱਕ ਹਜ਼ਾਰ ਏਕੜ ਜ਼ਮੀਨ ਅਤੇ ਦੁਬਈ 'ਚ ਫਲੈਟ ਵੀ ਹੈ।

ABOUT THE AUTHOR

...view details