ਲਾਹੌਰ: ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਭਾਰਤੀ ਸਰਹੱਦ ਦੇ ਕੋਲ ਕਬੂਤਰਬਾਜ ਆਪਣੀ ਕੀਮਤੀ ਤੇ ਦੁਰਲੱਭ ਪ੍ਰਜਾਤੀਆਂ ਦੇ ਕਬੂਤਰਾਂ ਦੀ ਬੇਵਫ਼ਾਈ ਤੋਂ ਕਾਫ਼ੀ ਪਰੇਸ਼ਾਨ ਹਨ। ਉਨ੍ਹਾਂ ਦੇ ਇਨ੍ਹਾਂ ਕਬੂਤਰਾਂ ਵਿੱਚੋਂ ਕਈ ਕਬੂਤਰ ਤੇਜ਼ ਹਵਾ ਨਾਲ ਉ਼ਡਦਿਆਂ ਹੋਇਆਂ ਭਾਰਤ ਚੱਲੇ ਜਾਂਦੇ ਹਨ। ਇਸ ਤੋਂ ਬਾਅਦ ਉਨ੍ਹਾਂ ਕਬੂਤਰਾਂ ਨੂੰ ਜਾਂ ਤਾਂ ਭਾਰਤ ਪਸੰਦ ਆ ਜਾਂਦਾ ਹੈ ਜਾਂ ਫਿਰ ਉਹ ਰਾਹ ਭੁੱਲ ਜਾਂਦੇ ਹਨ ਤੇ ਉਹ ਮੁੜ ਕੇ ਪਾਕਿਸਤਾਨ ਨਹੀਂ ਆਉਂਦੇ।
ਐਕਸਪ੍ਰੈਸ ਨਿਊਜ਼ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਸਰਹੱਦ ਦੇ ਨੇੜਲੇ ਕਈ ਇਲਾਕਿਆਂ ਵਿੱਚ ਵਾਹਗਾ, ਭਾਨੂਚਕ, ਨਰੋਡ, ਲਵਾਨਵਾਲਾ ਅਤੇ ਹੋਰ ਬਹੁਤ ਸਾਰੀਆਂ ਥਾਵਾਂ 'ਤੇ ਅਜਿਹੇ ਲੋਕ ਰਹਿੰਦੇ ਹਨ ਜਿਨ੍ਹਾਂ ਨੂੰ ਕਬੂਤਰ ਪਾਲਣ ਤੇ ਕਬੂਤਰਬਾਜੀ ਦਾ ਬਹੁਤ ਸ਼ੌਕ ਹੈ। ਇਸ ਲੋਕ ਆਪਣੇ ਸ਼ੌਂਕ ਨੂੰ ਪੂਰਾ ਕਰਨ ਲਈ ਬਹੁਤ ਕੀਮਤੀ ਕਬੂਤਰ ਵੀ ਪਾਲਦੇ ਹਨ। ਇਨ੍ਹਾਂ ਵਿੱਚ ਅਜਿਹੇ ਕਬੂਤਰ ਵੀ ਹੁੰਦੇ ਹਨ ਜਿਨ੍ਹਾਂ ਦੀ ਕੀਮਤ ਇਕ ਲੱਖ ਰੁਪਏ ਤੋਂ ਵੱਧ ਹੈ। ਕਈ ਵਾਰ ਅਜਿਹਾ ਹੁੰਦਾ ਹੈ ਕਿ ਉਹ ਆਪਣੀ ਛੱਤਾਂ ਤੋਂ ਕਬੂਤਰ ਉਡਾਉਂਦੇ ਹਨ ਤੇ ਉਹ ਸਰਹੱਦ ਪਾਰ ਕਰਕੇ ਭਾਰਤ ਚਲੇ ਜਾਂਦੇ ਹਨ।