ਪੰਜਾਬ

punjab

ETV Bharat / international

ਆਤਮਘਾਤੀ ਬੰਬ ਬਣ ਪਾਕਿ ਗਾਇਕਾ ਰਾਬੀ ਪੀਰਜ਼ਾਦਾ ਨੇ ਮੋਦੀ ਨੂੰ ਦਿੱਤੀ ਧਮਕੀ - ਪਾਕਿ ਗਾਇਕਾ ਰਾਬੀ ਪੀਰਜ਼ਾਦਾ ਨੇ ਮੋਦੀ ਨੂੰ ਦਿੱਤੀ ਧਮਕੀ

ਪਾਕਿਸਤਾਨੀ ਗਾਇਕਾ ਰਾਬੀ ਪੀਰਜ਼ਾਦਾ ਨੇ ਆਤਮਘਾਤੀ ਭੇਸ਼ ਵਿੱਚ ਮੋਦੀ ਨੂੰ ਧਮਕੀ ਦਿੱਤੀ ਹੈ। ਗਾਇਕਾ ਵੱਲੋਂ ਇਹ ਧਮਕੀ ਟਵੀਟਰ ਰਾਹੀ ਦਿੱਤੀ ਗਈ ਹੈ। ਗਾਇਕਾ ਵੱਲੋਂ ਇਹ ਧਮਕੀ ਮਨੁੱਖੀ ਬੰਬ ਬਣਕੇ ਧਮਕੀ ਦਿੱਤੀ ਹੈ।

ਫ਼ੋਟੋ

By

Published : Oct 23, 2019, 3:37 PM IST

ਇਸਲਾਮਾਬਾਦ: ਹਰ ਸਮੇਂ ਚਰਚਾ ਵਿੱਚ ਰਹਿਣ ਵਾਲੇ ਪਾਕਿਸਤਾਨ ਨੇ ਇੱਕ ਹੋਰ ਚਰਚੀਤ ਕਾਰਨਾਮਾ ਕਰ ਕੇ ਵਿਖਾਇਆ ਹੈ। ਇਸ ਵਾਰ ਇਹ ਕਾਰਨਾਮਾ ਕਿਸੇ ਹੋਰ ਨੇ ਨਹੀਂ ਸਗੋਂ ਪਾਕਿਸਤਾਨ ਦੀ ਮਸ਼ਹੁਰ ਗਾਇਕਾ ਰਾਬੀ ਪੀਰਜ਼ਾਦਾ ਕੀਤੀ ਹੈ। ਗਾਇਕਾ ਰਾਬੀ ਪੀਰਜ਼ਾਦਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਕਰਦੇ ਹੋਏ ਮਨੁੱਖੀ ਬੰਬ ਬਣਕੇ ਧਮਕੀ ਦਿੱਤੀ ਹੈ।

ਰਾਬੀ ਵੱਲੋਂ ਇਹ ਧਮਕੀ ਟਵਿੱਟਰ ਰਾਹੀ ਦਿੱਤੀ ਗਈ ਹੈ। ਰਾਬੀ ਨੇ ਟਵੀਟਰ 'ਤੇ ਤਸਵੀਰ ਸਾਂਝੀ ਕਰਦੇ ਹੋਏ ਪੋਸਟ ਕੀਤੀ ਹੈ। ਰਾਬੀ ਨੇ ਪੋਸਟ ਵਿੱਚ ਲਿਖਿਆ "ਜਦੋਂ ਸੰਯੁਕਤ ਰਾਸ਼ਟਰ ਦੀ ਵਿਚੋਲਗੀ ਅਸਫ਼ਲ ਹੋ ਜਾਂਦੀ ਹੈ ਤਾਂ ਆਖਰ ਵਿੱਚ ਕਸ਼ਮੀਰੀ ਭੈਣਾਂ-ਭਰਾਵਾਂ ਨਾਲ ਵੀ ਅਜਿਹਾ ਰਸਤਾ ਹੀ ਬਚੇਗਾ।"

ਰਾਬੀ ਦੇ ਇਸ ਪੋਸਟ 'ਤੇ ਵੱਖ-ਵੱਖ ਸੋਸ਼ਲ ਮੀਡੀਆ ਯੂਜ਼ਰਸ ਵੱਲੋਂ ਟਿਪਣੀ ਕੀਤੀ ਜਾ ਰਹੀ ਹੈ। ਭਾਰਤੀ ਸੋਸ਼ਲ ਮੀਡੀਆ ਯੂਜ਼ਰਸ ਵੱਲੋਂ ਇਸ ਟਵੀਟ ਦੀ ਨਿਖੇਧੀ ਕੀਤੀ ਜਾ ਰਹੀ ਹੈ ਤੇ ਉਥੇ ਪਾਕਿਸਤਾਨ ਸੋਸ਼ਲ ਮੀਡੀਆ ਯੂਜ਼ਰਸ ਵੱਲੋਂ ਇਸ ਦੀ ਸਪੋਰਟ ਕੀਤੀ ਜਾ ਰਹੀ ਹੈ।

ਪੋਸਟ ਤੇ ਟਿਪਣੀ ਕਰਦੀਆਂ ਕਈ ਭਾਰਤੀ ਯੂਜ਼ਰਸ ਨੇ ਗਾਇਕਾ ਰਾਬੀ ਪੀਰਜ਼ਾਦਾ ਤੋਂ ਸਵਾਲ ਕੀਤੀ ਹੈ ਕੀ ਇਹ ਪਾਕਿਸਤਾਨ ਦੀ ਨੈਸ਼ਨਲ ਡੈਸ਼ ਹੈ, ਜਦ ਕੀ ਕੁਝ ਲੋਕਾਂ ਯੂਜ਼ਰਸ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਅਜਿਹੀ ਤਸਵੀਰਾਂ ਨੂੰ ਸ਼ੋਸਲ ਮੀਡੀਆ ਤੋਂ ਬੈਨ ਕੀਤਾ ਜਾਵੇ।

ABOUT THE AUTHOR

...view details