ਇਸਲਾਮਾਬਾਦ: ਪਾਕਿਸਤਾਨ ਚੀਨ ਤੋਂ 2.7 ਅਰਬ ਡਾਲਰ ਭਾਵ 20 ਹਜ਼ਾਰ ਕਰੋੜ ਰੁਪਏ ਕਰਜ਼ਾ ਲਵੇਗਾ। ਇਹ ਕਰਜ਼ਾ ਪਾਕਿਸਤਾਨ ਚੀਨ-ਪਾਕਿਸਤਾਨ ਅਰਥਿਕ ਲਾਂਘੇ ਲਈ ਲਵੇਗਾ।
ਪਾਕਿਸਤਾਨ ਚੀਨ ਤੋਂ ਲਵੇਗਾ 2.7 ਅਰਬ ਡਾਲਰ ਦਾ ਕਰਜ਼ਾ - China-Pakistan Economic Corridor
ਪਾਕਿਸਤਾਨ ਚੀਨ ਤੋਂ 2.7 ਅਰਬ ਡਾਲਰ ਭਾਵ 20 ਹਜ਼ਾਰ ਕਰੋੜ ਰੁਪਏ ਕਰਜ਼ਾ ਲਵੇਗਾ। ਇਹ ਕਰਜ਼ਾ ਪਾਕਿਸਤਾਨ ਚੀਨ-ਪਾਕਿਸਤਾਨ ਅਰਥਿਕ ਲਾਂਘੇ ਲਈ ਲਵੇਗਾ।
ਖ਼ਬਰਾਂ ਦੇ ਅਨੁਸਾਰ ਸੀਪੈਕ ਦੇ ਐੱਮਐੱਲ 1 ਪ੍ਰਜੈਕਟ ਵਿੱਚ ਹੋਰ ਕੰਮਾਂ ਨਾਲ ਪਿਸ਼ਾਵਰ ਤੋਂ ਲੈ ਕੇ ਕਰਾਚੀ ਤੱਕ 1,872 ਕਿਲੋਮੀਟਰ ਲੰਬੇ ਰੇਲਵੇ ਟਰੈਕ ਨੂੰ ਅਪਗ੍ਰੇਡ ਕਰਦੇ ਹੋਏ ਦੋਹਰਾਕਰਨ ਕਰਨਾ ਹੋਵੇਗਾ। ਇਸ 'ਤੇ 6.3 ਅਰਬ ਡਾਲਰ ਖ਼ਰਚ ਹੋਵੇਗਾ ਪ੍ਰੰਤੂ ਪਾਕਿਸਤਾਨ ਅਜੇ ਪਹਿਲੀ ਕਿਸ਼ਤ ਦੇ ਰੂਪ ਵਿੱਚ 2.7 ਅਰਬ ਡਾਲਰ ਦਾ ਕਰਜ਼ਾ ਦੇ ਰਿਹਾ ਹੈ।
ਪਾਕਿਸਤਾਨ ਵਿੱਤ ਮੰਤਰਾਲਾ ਇਸ 'ਤੇ ਆਪਣੀ ਸਹਿਮਤੀ ਦੇ ਚੁੱਕਾ ਹੈ ਤੇ 'ਲੇਟਰ ਆਫ ਇੰਟੇਟ' ਨੂੰ ਅਗਲੇ ਹਫ਼ਤੇ ਤੱਕ ਭੇਜ ਦਿੱਤਾ ਜਾਵੇਗਾ। ਚੀਨ ਆਪਣੀਆਂ ਅਗਲੇ ਸਾਲ ਦੀਆਂ ਸਾਰੀਆਂ ਯੋਜਨਾਵਾਂ ਨੂੰ ਇਸ ਮਹੀਨੇ ਹੀ ਅੰਤਿਮ ਰੂਪ ਦੇ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨ ਕਰਜ਼ਾ ਇੱਕ ਪ੍ਰਤੀਸ਼ਤ ਵਿਆਜ 'ਤੇ ਲੈਣਾ ਚਾਹ ਰਿਹਾ ਹੈ। ਚੀਨ ਵੱਲੋਂ ਇਹ ਸਾਫ਼ ਨਹੀਂ ਹੈ ਕਿ ਉਹ ਉਸ ਦੀ ਇਸ ਸ਼ਰਤ 'ਤੇ ਰਾਜ਼ੀ ਹੈ ਜਾਂ ਨਹੀਂ। ਪਾਕਿਸਤਾਨ ਨੂੰ ਕਈ ਯੋਜਨਾਵਾਂ ਵਿੱਚ ਚੀਨ ਸਹਿਯੋਗ ਕਰ ਰਿਹਾ ਹੈ।