ਪੰਜਾਬ

punjab

ETV Bharat / international

ਪਾਕਿਸਤਾਨ ਨੇ ਘੱਟ ਦੂਰੀ ਦੀ ਬੈਲਿਸਟਿਕ ਮਿਜ਼ਾਈਲ ਦਾ ਕੀਤਾ ਸਫ਼ਲ ਪ੍ਰੀਖਣ - ਪਾਕਿਸਤਾਨ

ਇਸਲਾਮਾਬਾਦ: ਪਾਕਿਸਤਾਨ ਨੇ ਬੀਤੇ ਦਿਨ ਤਹਿ ਤੋਂ ਤਹਿ ਤੱਕ ਮਾਰ ਕਰਨ ਵਾਲੀ ਘੱਟ ਦੂਰੀ ਵਾਲੀ ਬੈਲਿਸਟਿਕ ਮਿਜ਼ਾਈਲ 'ਨਸਰ' ਦਾ ਪ੍ਰੀਖਣ ਕੀਤਾ ਹੈ। ਫ਼ੌਜ ਦਾ ਕਹਿਣਾ ਹੈ ਕਿ ਇਹ ਆਰਮੀ ਸਟਰੈਟਜਿਕ ਫ਼ੋਰਸਜ਼ ਕਮਾਨ ਪ੍ਰੀਖਣ ਅਭਿਆਸ ਤਹਿਤ ਕੀਤਾ ਗਿਆ ਹੈ।

By

Published : Feb 1, 2019, 4:56 AM IST

ਪਾਕਿਸਤਾਨ ਫ਼ੌਜ ਮੁਤਾਬਕ 'ਨਸਰ' ਦੀ ਮਾਰੂ ਸਮਰੱਥਾ 70 ਕਿਲੋਮੀਟਰ ਹੈ ਜੋ ਕਿ ਸਿੱਧਾ ਨਿਸ਼ਾਨਾ ਲਗਾਉਣ 'ਚ ਸਮਰੱਥ ਹੈ। ਇਸ ਵਿੱਚ ਉਡਾਣ ਦੌਰਾਨ ਪਰਵਰਤਨਸ਼ੀਲਤਾ ਦੀ ਗੁੰਜਾਇਸ਼ ਵੀ ਹੈ। ਇਸ ਮਿਜ਼ਾਈਲ ਦਾ ਪ੍ਰੀਖਣ ਪਿਛਲੇ ਹਫ਼ਤੇ ਹੀ ਹੋ ਗਿਆ ਹੈ।

ਫ਼ੌਜ ਨੇ ਕਿਹਾ ਕਿ ਇਹ ਇਸ ਦੇ ਅਭਿਆਸ ਦਾ ਦੂਜਾ ਦੌਰਾ ਸੀ ਜਿਸ 'ਚ ਮਿਜ਼ਾਈਲ ਦੇ ਤਕਨੀਕੀ ਪਹਿਲੂਆਂ ਦੀ ਜਾਂਚ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸਾਡੇ ਗੁਆਂਢ 'ਚ ਸਥਿਤ ਬੈਲਿਸਟਿਕ ਮਿਜ਼ਾਈਲ ਡਿਫ਼ੈਂਸ ਪ੍ਰਣਾਲੀ ਜਾਂ ਅਜਿਹੀ ਕਿਸੀ ਦੂਜੀ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਵਿੱਢਣ 'ਚ ਸਮਰੱਥ ਹੈ।

ABOUT THE AUTHOR

...view details