ਪੰਜਾਬ

punjab

ETV Bharat / international

'ਡਰੇ' ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਤੇ ਸੁਰੱਖਿਆ ਪਰੀਸ਼ਦ ਨੂੰ ਭਾਰਤ ਦੇ ਵਿਰੁੱਧ ਭੇਜੀ ਚਿੱਠੀ

ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਅਤੇ ਸੁਰੱਖਿਆ ਪਰੀਸ਼ਦ ਨੂੰ ਭਾਰਤ ਦੇ ਵਿਰੁੱਧ ਚਿੱਠੀ ਭੇਜੀ ਹੈ। ਉਸ ਨੇ ਵਿਸ਼ਵਵਿਆਪੀ ਸੰਸਥਾਵਾਂ ਅਤੇ ਸਹਿਯੋਗੀ ਦੇਸ਼ਾਂ ਨੂੰ 'ਭਾਰਤ ਤੋਂ ਹੋਣ ਵਾਲੇ ਖ਼ਤਰੇ' ਲਈ ਜਾਗਰੂਕ ਕੀਤਾ ਹੈ।

ਪਾਕਿਸਤਾਨ ਨੇ ਭਾਰਤ ਵਿਰੁੱਧ ਸੰਯੁਕਤ ਰਾਸ਼ਟਰ ਨੂੰ ਭੇਜੀ ਚਿੱਠੀ
ਪਾਕਿਸਤਾਨ ਨੇ ਭਾਰਤ ਵਿਰੁੱਧ ਸੰਯੁਕਤ ਰਾਸ਼ਟਰ ਨੂੰ ਭੇਜੀ ਚਿੱਠੀ

By

Published : Jan 4, 2020, 10:59 AM IST

ਇਸਲਾਮਾਬਾਦ : ਪਾਕਿਸਤਾਨ ਨੇ ਕਿਹਾ ਹੈ ਕਿ ਉਸਨੇ ‘ਭਾਰਤ ਵੱਲੋਂ ਹੋਣ ਵਾਲੇ ਖ਼ਤਰੇ ਬਾਰੇ ਵਿਸ਼ਵਵਿਆਪੀ ਸੰਸਥਾਵਾਂ ਅਤੇ ਸਹਿਯੋਗੀ ਦੇਸ਼ਾਂ ਨੂੰ ਸਚੇਤ ਕਰ ਦਿੱਤਾ ਹੈ।

ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੀ ਅਧਿਕਾਰੀ ਆਯਸ਼ਾ ਫਾਰੂਕੀ ਨੇ ਵੀਰਵਾਰ ਨੂੰ ਇੱਕ ਹੱਫ਼ਤਾਵਾਰੀ ਪ੍ਰੈਸ ਬ੍ਰੀਫਿੰਗ 'ਚ ਕਿਹਾ ਕਿ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸੰਯੁਕਤ ਰਾਸ਼ਟਰ ਦੇ ਸੱਕਤਰ-ਜਨਰਲ ਐਂਟੋਨੀਓ ਗੁਟਰੇਸ ਅਤੇ ਸੁਰੱਖਿਆ ਪਰਿਸ਼ਦ ਦੇ ਪ੍ਰਧਾਨ ਕੈਲੀ ਕਰਾਫਟ ਨੂੰ ਪੱਤਰ ਲਿਖਿੱਆ ਹੈ। ਇਸ ਪੱਤਰ 'ਚ ਉਨ੍ਹਾਂ ਦੱਸਿਆ ਕਿ,‘ਕੰਟਰੋਲ ਰੇਖਾ ਦੇ ਨਾਲ-ਨਾਲ ਭਾਰਤੀ ਸੈਨਿਕਾਂ ਦੀ ਤਾਇਨਾਤੀ ਤੇ ਜੰਗਬੰਦੀ ਦੀ ਉਲੰਘਣਾ ਦੀ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ ਤੇ ਇਹ ਪਾਕਿਸਤਾਨ ਲਈ ਖ਼ਤਰਾ ਬਣ ਗਈਆਂ ਹਨ।

ਫਾਰੂਕੀ ਨੇ ਕਿਹਾ, “ਅਸੀਂ ਆਪਣੀਆਂ ਚਿੰਤਾਵਾਂ ਅਤੇ ਡਰ ਨੂੰ ਅੰਤਰਰਾਸ਼ਟਰੀ ਸੰਗਠਨਾਂ ਅਤੇ ਆਪਣੇ ਦੋਸਤਾਂ ਨਾਲ ਸਾਂਝਾ ਕੀਤਾ ਹੈ।”

ਪਾਕਿਸਤਾਨ ਵੱਲੋਂ ਭਾਰਤ 'ਤੇ ਇਹ ਇਲਜ਼ਾਮ ਲਗਾਏ ਗਏ ਹਨ ਕਿ, " ਭਾਰਤ 'ਚ ਨਾਗਰਿਕਤਾ ਕਾਨੂੰਨ ਅਤੇ ਐੱਨਆਰੀਸੀ ਵਰਗੇ ਮੁੱਦਿਆਂ ਵਿਰੁੱਧ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਤੋਂ ਧਿਆਨ ਹਟਾਉਣ ਲਈ ਕੋਈ ਫਾਲਸ ਫਲੈਗ ਆਪਰੇਸ਼ਨ ਕਰ ਸਕਦਾ ਹੈ। " ਇਸ ਬਾਰੇ ਫਾਰੂਕੀ ਨੇ ਕਿਹਾ, " ਪਾਕਿਸਤਾਨ ਦੀਆਂ ਕੂਟਨੀਤਿਕ ਕੋਸ਼ਿਸ਼ਾਂ ਨੇ ਭਾਰਤ ਵੱਲੋਂ ਹਿੰਦੂ ਰਾਸ਼ਟਰਵਾਦ ਨੂੰ ਧਾਰਮਿਕ ਘੱਟ ਗਿਣਤੀਆਂ ਦੀ ਕੀਮਤ 'ਤੇ ਉਤਸ਼ਾਹਤ ਕਰਨ ਦੇ ਏਜੰਡੇ ਦਾ ਪਰਦਾਫਾਸ਼ ਕੀਤਾ ਹੈ।"

ਇਸ ਦੇ ਨਾਲ ਹੀ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇਕ ਵੱਖਰੇ ਬਿਆਨ ਵਿੱਚ ਭਾਰਤ ਦੇ ਨਵੇਂ ਫੌਜ ਮੁਖੀ ਜਨਰਲ ਮਨੋਜ ਮੁਕੰਦ ਨਾਰਵਨੇ ਨੂੰ ਅੱਤਵਾਦ ਦੀ ਜੜ੍ਹ ਤੇ ਹਮਲੇ ਨੂੰ ਗੈਰ ਜ਼ਿੰਮੇਵਾਰ ਕਰਾਰ ਦਿੱਤਾ ਹੈ। ਪਾਕਿ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਹ ਕਿਸੇ ਵੀ ਹਮਲਾਵਰ ਕਾਰਵਾਈ ਦਾ ਜਵਾਬ ਦੇਣ 'ਚ ਸਮਰੱਥ ਹਨ।

ਹੋਰ ਪੜ੍ਹੋ : ਨਾਗਰਿਕ ਸੋਧ ਬਿੱਲ ਦੇ ਵਿਰੋਧ 'ਚ ਦਿੱਲੀ ਵਿੱਚ ਹੋਈ ਹਿੰਸਾ 'ਚ ਸ਼ਾਮਲ ਸਨ ਬੰਗਲਾਦੇਸ਼ੀ

ਭਾਰਤੀ ਫੌਜੀ ਮੁਖੀ ਨੇ ਮੰਗਲਵਾਰ ਨੂੰ ਕਾਰਜਕਾਲ ਸੰਭਾਲਣ ਤੋਂ ਬਾਅਦ ਕਿਹਾ ਸੀ ਕਿ ਜੇਕਰ ਪਾਕਿਸਤਾਨ ਅੱਤਵਾਦੀ ਨੂੰ ਬੰਦ ਨਹੀਂ ਕਰਦਾ ਤਾਂ ਅਸੀਂ ਅੱਤਵਾਦ ਦੇ ਸਰੋਤ 'ਤੇ ਹਮਲਾ ਕਰਾਂਗੇ, ਜੋ ਕਿ ਖ਼ਤਰੇ ਦੀ ਜੜ੍ਹ ਹੈ। ਇਹ ਸਾਡਾ ਹੱਕ ਹੈ ਕਿ ਅਸੀਂ ਆਪਣੇ ਇਰਾਦੇ ਸਪਸ਼ਟ ਤੌਰ 'ਤੇ ਆਪਣੀ ਇੱਕ ਸਰਜੀਕਲ ਸਟ੍ਰਾਈਕ ਤੇ ਬਾਲਕੋਟ ਆਪਰੇਸ਼ਨ ਦੇ ਦੌਰਾਨ ਵਿਖਾ ਚੁੱਕੇ ਹਾਂ।

ABOUT THE AUTHOR

...view details