ਪੰਜਾਬ

punjab

ETV Bharat / international

ਅੱਤਵਾਦ ਰੋਕੂ ਵਿਭਾਗ ਨੇ ਅਲਕਾਇਦਾ ਦੇ ਪੰਜ ਸ਼ੱਕੀ ਅੱਤਵਾਦੀ ਕੀਤੇ ਕਾਬੂ - ਅੱਤਵਾਦ ਰੋਕੂ ਵਿਭਾਗ

ਅੱਤਵਾਦ ਰੋਕੂ ਵਿਭਾਗ ਨੇ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਮਾਰੇ ਗਏ ਛਾਪੇ ਦੌਰਾਨ ਅਲਕਾਇਦਾ ਦੇ ਪੰਜ ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਅੱਤਵਾਦ ਰੋਕੂ ਵਿਭਾਗ ਨੇ ਅਲਕਾਇਦਾ ਦੇ ਪੰਜ ਸ਼ੱਕੀ ਅੱਤਵਾਦੀ ਕੀਤੇ ਕਾਬੂ
ਫ਼ੋਟੋ

By

Published : Dec 28, 2019, 3:27 AM IST

ਲਾਹੌਰ: ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਸੁਰੱਖਿਆ ਦਸਤਿਆਂ 'ਤੇ ਹਮਲੇ ਦੀ ਯੋਜਨਾ ਬਣਾ ਰਹੇ ਅਲਕਾਇਦਾ ਦੇ ਪੰਜ ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਗੁਜਰਾਂਵਾਲਾ ਸ਼ਹਿਰ ਵਿੱਚ ਮਾਰੇ ਗਏ ਛਾਪੇ ਦੌਰਾਨ ਅਲਕਾਇਦਾ ਦੇ ਇਨ੍ਹਾਂ ਮੈਂਬਰਾਂ ਨੂੰ ਕਾਬੂ ਕੀਤਾ ਗਿਆ ਜੋਕਿ ਅਲਕਾਇਦਾ ਦੇ ਮੀਡੀਆ ਸੈੱਲ ਅਤੇ ਫਾਇਨਾਂਸ ਨੈੱਟਵਰਕ ਦਾ ਕੰਮ ਕਰ ਰਹੇ ਸਨ। ਅੱਤਵਾਦ ਰੋਕੂ ਵਿਭਾਗ ਦੇ ਮੁਤਾਬਕ ਮੌਕੇ ਤੋਂ ਲੈਪਟਾਪ, ਡਾਟਾ, ਸੈੱਲ ਫੋਨ, ਪ੍ਰਿੰਟਟਿੰਗ ਪ੍ਰੈੱਸ, ਧਮਾਕਾਖੇਜ਼ ਸਮੱਗਰੀ, ਕਲਾਸ਼ਨੀਕੋਵ ਰਾਈਫਲਾਂ, ਅਸਲਾ ਤੇ ਨਕਦੀ ਬਰਾਮਦ ਕੀਤੀ ਗਈ ਹੈ। ਇਸ ਤੋਂ ਪਹਿਲਾਂ ਇਨ੍ਹਾਂ ਦਾ ਨੈੱਟਵਰਕ ਅਫ਼ਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਉੱਤਰੀ-ਪੱਛਮੀ ਖੇਤਰ ਵਿੱਚ ਸੀ ਪ੍ਰੰਤੂ ਹੁਣ ਇਨ੍ਹਾਂ ਨੇ ਦੇਸ਼ ਦੇ ਸਭ ਤੋਂ ਅਮੀਰ ਤੇ ਘਣੀ ਆਬਾਦੀ ਵਾਲੇ ਪੰਜਾਬ ਵਿਚ ਆਪਣਾ ਨੈੱਟਵਰਕ ਸਥਾਪਿਤ ਕਰਨਾ ਸ਼ੁਰੂ ਕੀਤਾ ਹੈ। ਫਿਲਹਾਲ ਇਨ੍ਹਾਂ ਤੋਂ ਪੁਛਗਿੱਛ ਕੀਤੀ ਜਾ ਰਹੀ ਹੈ।

ABOUT THE AUTHOR

...view details