ਪੰਜਾਬ

punjab

ETV Bharat / international

UN ਵਿੱਚ ਪਾਕਿ ਦੀ ਫਜ਼ੀਹਤ ਕਰਵਾਉਣ ਵਾਲੀ ਮਲੀਹਾ ਨੂੰ ਹਟਾ ਕੇ ਅਕਰਮ ਨੂੰ ਬਣਾਇਆ ਸਥਾਈ ਦੂਤ - munir akaram un

ਮਲੀਹਾ ਲੋਧੀ ਨੇ ਕੁਝ ਦਿਨ ਪਹਿਲਾਂ ਯੂਐਨ ਵਿੱਚ ਪਾਕਿਸਤਾਨ ਦੀ ਫਜ਼ੀਹਤ ਕਰਵਾਈ ਸੀ। ਇਸ ਤੋਂ ਬਾਅਦ ਪਾਕਿ ਸਰਕਾਰ ਨੇ ਉਨ੍ਹਾਂ ਨੂੰ ਸੰਯੁਕਤ ਰਾਸ਼ਟਰ ਤੋਂ ਸਥਾਈ ਪ੍ਰਤੀਨਿਧੀ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਪੂਰੀ ਖ਼ਬਰ ਪੜ੍ਹੋ ..

ਫ਼ੋਟੋ

By

Published : Oct 1, 2019, 3:23 PM IST

ਇਸਲਾਮਾਬਾਦ: ਪਾਕਿਸਤਾਨ ਨੇ 30 ਸਤੰਬਰ ਨੂੰ ਸੰਯੁਕਤ ਰਾਸ਼ਟਰ (ਯੂਐਨ) ਤੋਂ ਮਲੀਹਾ ਲੋਧੀ ਨੂੰ ਸਥਾਈ ਪ੍ਰਤੀਨਿਧੀ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਮਲੀਹਾ ਦੀ ਥਾਂ ਹੁਣ ਮੁਨੀਰ ਅਕਰਮ ਇਹ ਅਹੁਦਾ ਸੰਭਾਲਣਗੇ।

ਇੱਕ ਦਿਨ ਪਹਿਲਾਂ ਹੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਮਰੀਕਾ ਤੋਂ ਵਾਪਸ ਆਏ ਹਨ, ਜਿੱਥੇ ਉਨ੍ਹਾਂ ਨੇ ਪਿਛਲੇ ਹਫ਼ਤੇ ਸੰਯੁਕਤ ਰਾਸ਼ਟਰ ਮਹਾਂਸਭਾ ਵਿੱਚ ਆਪਣੇ ਪਹਿਲੇ ਭਾਸ਼ਣ ਵਿੱਚ ਕਸ਼ਮੀਰ ਦਾ ਮੁੱਦਾ ਚੁੱਕਿਆ ਸੀ।

ਵਿਦੇਸ਼ੀ ਵਿਭਾਗ ਨੇ ਇੱਕ ਬਿਆਨ ਵਿੱਚ ਕਿਹਾ, ‘ਰਾਜਦੂਤ ਮੁਨੀਰ ਅਕਰਮ ਨੂੰ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ 'ਚ ਡਾ. ਮਲੀਹਾ ਲੋਧੀ ਦੀ ਥਾਂ ‘ਤੇ ਪਾਕਿਸਤਾਨ ਦਾ ਸਥਾਈ ਪ੍ਰਤੀਨਿਧੀ ਨਿਯੁਕਤ ਕੀਤਾ ਗਿਆ ਹੈ।' ਹਾਲਾਂਕਿ, ਮਲੀਹਾ ਲੋਧੀ ਨੂੰ ਹਟਾਉਣ ਲਈ ਕੋਈ ਕਾਰਨ ਨਹੀਂ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਨਸ਼ਾ ਤਸਕਰਾਂ ਨਾਲ ਐਸਟੀਐਫ ਦੀ ਮੁਠਭੇੜ, 3 ਤਸਕਰ ਕਾਬੂ

ਦੱਸ ਦੇਈਏ ਕਿ ਕੁੱਝ ਦਿਨ ਪਹਿਲਾਂ ਇਮਰਾਨ ਖ਼ਾਨ ਅਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਮੁਲਾਕਾਤ 'ਤੇ ਉਨ੍ਹਾਂ ਨੇ ਇੱਕ ਫੋਟੋ ਸਾਂਝੀ ਕੀਤੀ ਸੀ। ਮਲੀਹਾ ਨੇ ਉਸ ਫੋਟੋ ਦੇ ਕੈਪਸ਼ਨ ਵਿੱਚ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੂੰ ਵਿਦੇਸ਼ੀ ਮੰਤਰੀ ਵਜੋਂ ਦੱਸਿਆ ਸੀ।

ABOUT THE AUTHOR

...view details