ਕਰਾਚੀ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਇੱਕ ਵਾਰ ਫੇਰ ਟ੍ਰੋਲਰਜ਼ ਦੇ ਨਿਸ਼ਾਨੇ 'ਤੇ ਆਏ ਜਦੋਂ ਉਨ੍ਹਾਂ ਨੇ ਆਪਣੇ ਟਵੀਟਰ ਹੈਂਡਲ ਤੋਂ ਸਭ ਨੂੰ ਅਨਫੌਲੋ ਕਰ ਦਿੱਤਾ।
ਟ੍ਰੋਲਰਜ਼ ਦੇ ਨਿਸ਼ਾਨੇ 'ਤੇ ਪਾਕਿਸਤਾਨੀ ਪੀਐਮ - Imran khan
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਇੱਕ ਵਾਰ ਫ਼ੇਰ ਤੋਂ ਮਜ਼ਾਕ ਬਣ ਰਿਹਾ ਹੈ। ਉਨ੍ਹਾਂ ਨੇ ਟਵੀਟਰ ਤੋਂ ਸਭ ਨੂੰ ਅਨਫੌਲੋ ਕਰ ਦਿੱਤਾ ਹੈ।ਜਿਸ ਨੂੰ ਲੈ ਕੇ ਟ੍ਰੋਲਰਜ਼ ਉਨ੍ਹਾਂ ਦਾ ਮਜ਼ਾਕ ਬਣਾ ਰਹੇ ਹਨ।
ਟ੍ਰੋਲਰਜ਼ ਦੇ ਨਿਸ਼ਾਨੇ 'ਤੇ ਪਾਕਿਸਤਾਨ ਪੀਐਮ
ਇੱਕ ਰਿਪੋਰਟ ਦੇ ਮੁਤਾਬਕ, ਪਾਕਿਸਤਾਨ ਦੇ ਇੱਕ ਟਵੀਟਰ ਚਲਾਉਣ ਵਾਲੇ ਨੇ ਇਹ ਦੇਖਿਆਂ ਕਿ ਖਾਨ ਦਾ ਅਧਿਕਾਰਿਤ ਟਵੀਟਰ ਹੈਂਡਲ ਤੋਂ ਉਹ ਕਿਸੇ ਨੂੰ ਫੌਲੋ ਨਹੀਂ ਕਰ ਰਹੇ। ਉਨ੍ਹਾਂ ਦੇ ਫੌਲੌੳਰਜ਼ 'ਚ ਉਨ੍ਹਾਂ ਦੀ ਪਹਿਲੀ ਪਤਨੀ ਸਣੇ ਫ਼ਿਲਮ ਪ੍ਰੋਡੁਸਰ ਕਿਸੇ ਨੂੰ ਫੌਲੋ ਨਹੀਂ ਕਰ ਰਹੇ ਜਿਸ ਤੋਂ ਬਾਅਦ ਉਨ੍ਹਾਂ ਦਾ ਮਜ਼ਾਕ ਬਣਾਇਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ 2010 'ਚ ਖਾਨ ਨੇ ਆਪਣੀ ਪ੍ਰੋਫਾਇਲ ਟਵਿਟਰ 'ਤੇ ਬਣਾਈ ਸੀ। ਇਸ ਬਾਰੇ ਖਾਨ ਨੇ ਕੋਈ ਟਿੱਪਣੀ ਨਹੀਂ ਕੀਤੀ ਹੈ।