ਨਵੀਂ ਦਿੱਲੀ: ਭਾਰਤ ਨੂੰ ਜੰਗ ਦੀਆਂ ਧਮਕੀਆਂ ਦੇਣ ਵਾਲੇ ਪਾਕਿਸਤਾਨ ਦਾ ਅਜਿਹਾ ਚਿਹਰਾ ਸਾਹਮਣੇ ਆਇਆ ਹੈ, ਜਿਸ ਤੇ ਯਕੀਨ ਕਰਨਾ ਮੁਸ਼ਕਲ ਹੈ ਪਰ ਇਹ ਸੱਚ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਨਾਲ ਗੱਲਬਾਤ ਨਾਲ ਆਪਸੀ ਮਸਲਿਆਂ ਦਾ ਹੱਲ ਕੱਢਣਾ ਚਾਹੀਦਾ ਹੈ। ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਭਾਰਤ ਤੋਂ ਨਾਰਾਜ਼ ਚੱਲ ਰਿਹਾ ਹੈ।
ਜੰਗ ਦੀ ਧਮਕੀ ਦੇਣ ਵਾਲੇ ਪਾਕਿਸਤਾਨ ਦਾ ਰਵੱਈਆ ਹੋਇਆ ਨਰਮ - shah mahmood qureshi
ਪਾਕਿ ਮੰਤਰੀ ਮਹਿਮੂਦ ਕੁਰੈਸ਼ੀ ਨੇ ਇੱਕ ਇੰਟਰਵਿਊ ਦੌਰਾਨ ਭਾਰਤ ਨਾਲ ਗੱਲਬਾਤ ਕਰ ਆਪਸੀ ਮਸਲੇ ਸੁਲਝਾਉਣ ਦੀ ਗੱਲ ਕਹੀ ਹੈ। ਇਸ ਬਿਆਨ ਤੋਂ ਬਾਅਦ ਗਰਮ ਪਾਕਿ ਦਾ ਸੁਭਾਅ ਭਾਰਤ ਪ੍ਰਤੀ ਨਰਮ ਲੱਗ ਰਿਹਾ ਹੈ।
ਕੀ ਹੈ ਪਾਕਿ ਵਿਦੇਸ਼ ਮੰਤਰੀ ਦਾ ਬਿਆਨ?
ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇੱਕ ਇੰਟਰਵਿਊ ਵਿੱਚ ਭਾਰਤ ਨਾਲ ਮੁੜ ਸੰਬਧ ਜੋੜਣ ਦੀ ਗੱਲ ਕਹੀ ਹੈ। ਕੁਰੈਸ਼ੀ ਨੇ ਕਿਹਾ, "ਪਾਕਿਸਤਾਨ ਨੇ ਕਦੀ ਵੀ ਹਮਲਾਵਰ ਨੀਤੀ ਦਾ ਪਾਲਣ ਨਹੀਂ ਕੀਤਾ ਅਤੇ ਹਮੇਸ਼ਾ ਸ਼ਾਂਤੀ ਨੂੰ ਤਰਜੀਹ ਦਿੱਤੀ ਹੈ।" ਲੰਮੇ ਸਮੇਂ ਤੋਂ ਚੱਲ ਰਹੇ ਭਾਰਤ ਪਾਕਿ ਤਣਾਅ ਨੂੰ ਕਸ਼ਮੀਰ ਮੁੱਦੇ ਨੇ ਹੋਰ ਗੰਭੀਰ ਬਣਾ ਦਿੱਤਾ ਹੈ। ਅੱਜ ਪਾਕਿ ਭਾਰਤ ਨਾਲ ਆਪਣੇ ਸਾਰੇ ਵਪਾਰਕ ਰਿਸ਼ਤੇ ਖ਼ਤਮ ਕਰ ਚੁੱਕਿਆ ਹੈ। ਇਨ੍ਹਾਂ ਰਿਸ਼ਤਿਆਂ ਦੇ ਖ਼ਤਮ ਹੋਣ ਤੋਂ ਬਾਅਦ ਆਏ ਵਿਦੇਸ਼ ਮੰਤਰੀ ਦੇ ਇਸ ਬਿਆਨ ਤੋਂ ਵਪਾਰੀਆਂ ਨੂੰ ਕੁੱਝ ਆਸ ਬੱਝੀ ਹੈ। ਪਾਕਿ ਦੇ ਇਸ ਬਿਆਨ 'ਤੇ ਭਾਰਤ ਸਰਕਾਰ ਨੇ ਅਜੇ ਕਿਸੇ ਤਰ੍ਹਾਂ ਦਾ ਬਿਆਨ ਨਹੀਂ ਦਿੱਤਾ ਹੈ।