ਇਸਲਾਮਾਬਾਦ: ਅੱਤਵਾਦ ਦੀ ਫੰਡਿੰਗ ਨੂੰ ਲੈ ਕੇ ਵਿੱਤੀ ਐਕਸ਼ਨ ਟਾਸਕ ਫੋਰਸ (FATF) ਦੀ ਸਖ਼ਤ ਸੂਚੀ ਵਿੱਚੋਂ ਬਾਹਰ ਨਿਕਲਣ ਲਈ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ, ਪਾਕਿਸਤਾਨ ਨੇ 88 ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਤੇ ਉਨ੍ਹਾਂ ਦੇ ਮਾਲਕਾਂ ਉੱਤੇ ਕਾਰਵਾਈ ਕਰਨ ਦਾ ਜੋ ਨਾਟਕ ਕੀਤਾ, ਇਸ ਵਿੱਚ ਉਹ ਖ਼ੁਦ ਫ਼ਸ ਗਿਆ।
ਦਰਅਸਲ, ਪਾਕਿਸਤਾਨ ਨੇ ਇਸ ਸੂਚੀ ਵਿੰਚ ਅੰਡਰਵਰਲਡ ਡੌਨ ਦਾਊਦ ਇਬਰਾਹਿਮ ਦਾ ਨਾਮ ਸ਼ਾਮਿਲ ਕੀਤਾ ਹੈ ਤੇ ਇਸ ਤਰ੍ਹਾਂ ਉਨ੍ਹਾਂ ਨੇ ਇਹ ਸਵੀਕਾਰ ਕਰ ਲਿਆ ਹੈ ਕਿ ਦਾਊਦ ਪਾਕਿਸਤਾਨ ਦੇ ਕਰਾਚੀ ਵਿੱਚ ਰਹਿ ਰਿਹਾ ਹੈ।
ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪਾਰਟੀ ਸਰਕਾਰ ਨੇ ਜਮਾਤ-ਉਦ-ਦਾਵਾ (ਜੇਯੂਡੀ), ਜੈਸ਼-ਏ-ਮੁਹੰਮਦ (ਜੇਈਐੱਮ.), ਤਾਲਿਬਾਨ, ਦਾਸ਼, ਹੱਕਾਨੀ ਨੈਟਵਰਕ, ਅਲ ਕਾਇਦਾ ਅਤੇ ਹੋਰ ਵੱਡੇ ਅੱਤਵਾਦੀ ਸੰਗਠਨਾਂ ਦੀ ਸ਼ੁਰੂਆਤ ਕੀਤੀ ਹੈ। 18 ਅਗਸਤ ਨੂੰ ਪਾਬੰਦੀਆਂ ਦਾ ਐਲਾਨ ਕਰਦਿਆਂ ਦੋ ਨੋਟੀਫਿ਼ਕੇਸ਼ਨ ਜਾਰੀ ਕੀਤੇ।
ਜਾਣਕਾਰੀ ਅਨੁਸਾਰ ਇਨ੍ਹਾਂ ਅੱਤਵਾਦੀ ਸੰਗਠਨਾਂ ਤੇ ਉਨ੍ਹਾਂ ਦੇ ਮਾਲਕਾਂ ਦੀ ਸਾਰੀ ਜਾਇਦਾਦ ਜ਼ਬਤ ਕਰਨ ਤੇ ਬੈਂਕ ਖ਼ਾਤਿਆਂ ਨੂੰ ਸੀਲ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਅੰਤਰਰਾਸ਼ਟਰੀ ਰਿਪੋਰਟਾਂ ਦੇ ਅਨੁਸਾਰ, ਇਨ੍ਹਾਂ ਸੰਸਥਾਵਾਂ ਤੇ ਉਨ੍ਹਾਂ ਦੇ ਮਾਲਕਾਂ ਦੀਆਂ ਸਾਰੀਆਂ ਚੱਲ ਅਤੇ ਅਚੱਲ ਸੰਪਤੀਆਂ ਨੂੰ ਜ਼ਬਤ ਕਰਨ ਤੇ ਉਨ੍ਹਾਂ ਦੇ ਬੈਂਕ ਖ਼ਾਤਿਆਂ ਨੂੰ ਸੀਲ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਨ੍ਹਾਂ ਵਿੱਚ ਹਾਫਿਜ਼ ਸਈਦ, ਮਸੂਦ ਅਜ਼ਹਰ, ਮੁੱਲਾ ਫਜ਼ਲਉੱਲਾ (ਉਰਫ਼ ਮੁੱਲਾ ਰੇਡੀਓ), ਜ਼ਕੀਉਰ ਰਹਿਮਾਨ ਲਖਵੀ, ਮੁਹੰਮਦ ਯਾਹੀਆ ਮੁਜਾਹਿਦ, ਅਬਦੁਲ ਹਕੀਮ ਮੁਰਾਦ, ਨੂਰ ਵਲੀ ਮਹਿਸੁਦ, ਉਜ਼ਬੇਕਿਸਤਾਨ ਮੁਕਤੀ ਅੰਦੋਲਨ ਦੇ ਫ਼ਜ਼ਲ ਰਹੀਮ ਸ਼ਾਹ, ਤਾਲਿਬਾਨ ਆਗੂ ਜਲਾਲੂਦੀਨ ਹੱਕਾਨੀ, ਖ਼ਲੀਲ ਅਹਿਮਦ ਹੱਕਾਨੀ, ਯਹਾ ਹੱਕਾਨੀ ਅਤੇ ਦਾਊਦ ਇਬਰਾਹਿਮ ਤੇ ਉਸਦੇ ਸਾਥੀਆਂ ਦੇ ਨਾਮ ਸ਼ਾਮਿਲ ਹਨ।
ਭਾਰਤ 1993 ਦੇ ਮੁੰਬਈ ਧਮਾਕਿਆਂ ਦੇ ਸਬੰਧ ਵਿੱਚ ਦਾਊਦ ਇਬਰਾਹਿਮ ਦੀ ਹਵਾਲਗੀ ਦੀ ਮੰਗ ਕਰ ਰਿਹਾ ਸੀ। ਇਨ੍ਹਾਂ ਧਮਾਕਿਆਂ ਵਿੱਚ 257 ਲੋਕਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਵਿੱਚੋਂ ਲਖਵੀ ਦਾ ਨਾਂਅ ਮਹੱਤਵਪੂਰਨ ਹੈ, ਜੋ ਕਿ 2008 ਦੇ ਮੁੰਬਈ ਅੱਤਵਾਦੀ ਹਮਲਿਆਂ ਦਾ ਮਾਸਟਰਮਾਈਂਡ ਹੈ।
ਹਾਲਾਂਕਿ, ਪੈਰਿਸ ਸਥਿਤ ਐੱਫ.ਏ.ਟੀ.ਐੱਫ. ਨੇ ਪਾਕਿਸਤਾਨ ਨੂੰ ਸਾਲ 2018 ਵਿੱਚ ਗ੍ਰੇਅ ਸੂਚੀ ਵਿੱਚ ਪਾ ਦਿੱਤਾ ਸੀ। ਸਾਲ 2019 ਦੇ ਅੰਤ ਦੀ ਆਖ਼ਰੀ ਤਰੀਕ ਤੈਅ ਕਰਦਿਆਂ, ਪਾਕਿਸਤਾਨ ਨੂੰ ਆਪਣੀ ਧਰਤੀ ਤੋਂ ਅੱਤਵਾਦ ਦੇ ਖ਼ਾਤਮੇ ਲਈ 2019 ਦੇ ਅੰਤ ਤੱਕ ਇੱਕ ਕਾਰਜ ਯੋਜਨਾ ਲਾਗੂ ਕਰਨ ਲਈ ਕਿਹਾ ਗਿਆ ਸੀ, ਪਰ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਇਸਨੂੰ ਅੱਗੇ ਪਾ ਦਿੱਤਾ ਗਿਆ ਸੀ।
ਐੱਫ਼ਏਟੀਐੱਫ਼ ਗਲੋਬਲ ਮਨੀ ਲਾਂਡਰਿੰਗ ਅਤੇ ਅੱਤਵਾਦੀ ਵਿੱਤੀ ਨਿਗਰਾਨੀ ਲਈ ਅੰਤਰਰਾਸ਼ਟਰੀ ਮਾਪਦੰਡ ਤੈਅ ਕਰਦਾ ਹੈ, ਜਿਸਦਾ ਉਦੇਸ਼ ਇਨ੍ਹਾਂ ਗ਼ੈਰਕਾਨੂੰਨੀ ਗਤੀਵਿਧੀਆਂ ਤੇ ਸਮਾਜ ਦਾ ਨੁਕਸਾਨ ਹੋਣ ਤੋਂ ਰੋਕਣਾ ਹੈ।
ਐੱਫ਼ਏਟੀਐੱਫ਼ ਵੱਖ-ਵੱਖ ਦੇਸ਼ਾਂ ਵਿੱਚ ਰਾਸ਼ਟਰੀ ਵਿਧਾਨਕ ਤੇ ਨਿਯਮਿਤ ਸੁਧਾਰ ਲਿਆਉਣ ਲਈ ਜ਼ਰੂਰੀ ਰਾਜਸੀ ਇੱਛਾ ਸ਼ਕਤੀ ਪੈਦਾ ਕਰਨ ਲਈ ਕੰਮ ਕਰਦਾ ਹੈ।