ਪੰਜਾਬ

punjab

ETV Bharat / international

ਪਾਕਿਸਤਾਨ: ਡੀਐਨਏ ਟੈਸਟ ਰਾਹੀਂ ਹੋਵੇਗੀ ਰੇਲ ਹਾਦਸੇ 'ਚ ਮਾਰੇ ਗਏ ਲੋਕਾਂ ਦੀ ਪਛਾਣ

ਪਾਕਿਸਤਾਨ 'ਚ ਬੀਤੇ ਦਿਨੀਂ ਰਾਵਲਪਿੰਡੀ ਤੋਂ ਚੱਲਣ ਵਾਲੀ ਤੇਜ ਐਕਸਪ੍ਰੈਸ ਰੇਲਗੱਡੀ ਵਿੱਚ ਅੱਗ ਦੀ ਘਟਨਾ ਵਾਪਰੀ ਸੀ। ਇਸ ਹਾਦਸੇ ਵਿੱਚ 74 ਲੋਕਾਂ ਦੀ ਮੌਤ ਹੋ ਗਈ ਸੀ। ਇਸ ਹਾਦਸੇ 'ਚ ਕਈ ਲੋਕ ਸੜ ਕੇ ਮਰ ਗਏ ਸਨ। ਇਨ੍ਹਾਂ ਲਾਸ਼ਾਂ ਦੀ ਪਛਾਣ ਕਰਨ ਲਈ ਫੋਰੈਂਸਿਕ ਮਾਹਰਾਂ ਨੇ ਡੀਐਨਏ ਟੈਸਟ ਰਾਹੀਂ ਪਛਾਣ ਕੀਤੇ ਜਾਣ ਦੀ ਯੋਜਨਾ ਤਿਆਰ ਕੀਤੀ ਹੈ।

ਫੋਟੋ

By

Published : Nov 2, 2019, 1:48 PM IST

ਇਸਲਾਮਾਬਾਦ : ਪਾਕਿਸਤਾਨ ਰੇਲ ਹਾਦਸੇ ਲੱਗੀ ਅੱਗ ਕਾਰਨ ਮਾਰੇ ਗਏ ਜ਼ਿਆਦਾਤਰ ਲੋਕਾਂ ਦੀਆਂ ਲਾਸ਼ਾਂ ਦੀ ਪਛਾਣ ਨਹੀਂ ਹੋ ਸਕੀ ਹੈ। ਇਸ ਦੇ ਲਈ ਫੋਰੈਂਸਿਕ ਮਾਹਰਾਂ ਨੇ ਡੀਐਨਏ ਟੈਸਟ ਰਾਹੀਂ ਪਛਾਣ ਕੀਤੇ ਜਾਣ ਦੀ ਯੋਜਨਾ ਬਣਾਈ ਹੈ। ਇਸ ਦੀ ਜਾਣਕਾਰੀ ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਗਈ ਹੈ।

ਬੀਤੇ ਦਿਨੀਂ ਰਾਵਲਪਿੰਡੀ ਤੋਂ ਚੱਲਣ ਵਾਲੀ ਤੇਜਐਕਸਪ੍ਰੈਸ ਰੇਲਗੱਡੀ ਵਿੱਚ ਰਸੋਈ ਗੈਸ ਸਿਲੰਡਰ 'ਚ ਧਮਾਕੇ ਕਾਰਨ ਅੱਗ ਲੱਗ ਗਈ। ਇਸ ਹਾਦਸੇ ਰੇਲਗੱਡੀ ਦੇ ਤਿੰਨ ਡੱਬੇ ਪੂਰੀ ਤਰ੍ਹਾਂ ਖ਼ਰਾਬ ਹੋ ਗਏ ਅਤੇ 74 ਲੋਕ ਮਾਰੇ ਗਏ।

ਮੀਡੀਆ ਰਿਪੋਰਟਸ ਦੇ ਮੁਤਾਬਕ ਸ਼ੁੱਕਰਵਾਰ ਨੂੰ ਰਹੀਮ ਯਾਰ ਖ਼ਾਨ ਸ਼ਹਿਰ ਦੇ ਡਿਪਟੀ ਕਮਿਸ਼ਨਰ ਜਮੀਲ ਅਹਿਮਦ ਦੇ ਹਵਾਲੇ ਤੋਂ ਇਹ ਬਿਆਨ ਜਾਰੀ ਕੀਤਾ ਗਿਆ। ਇਸ ਮੁਤਾਬਕ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਨੂੰ ਦਫ਼ਨਾਉਣ ਲਈ ਪਰਿਵਾਰ ਨੂੰ ਸੌਂਪੇ ਜਾਣ ਤੋਂ ਪਹਿਲਾਂ 52 ਸੜੀਆਂ ਹੋਈਆਂ ਲਾਸ਼ਾਂ ਦੀ ਪਛਾਣ ਲਈ ਡੀਐਨਏ ਟੈਸਟ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਮਾਰੇ ਗਏ ਲੋਕਾਂ ਦੀ ਪਛਾਣ ਕਰਨ 'ਚ ਅਸਾਨੀ ਹੋਵੇਗੀ।

ਇਸ ਹਾਦਸੇ ਦੇ ਜ਼ਿਆਦਾਤਰ ਪੀੜਤ ਲੋਕ " ਸਲਾਨਾ ਤਾਬਲੀਗੀ ਇਜਤਿਮਾ " ਵਿੱਚ ਸ਼ਾਮਲ ਹੋਣ ਲਈ ਰੇਲਗੱਡੀ 'ਚ ਯਾਤਰਾ ਕਰ ਰਹੇ ਸੀ। " ਸਲਾਨਾ ਤਾਬਲੀਗੀ ਇਜਤਿਮਾ " ਪਾਕਿਸਤਾਨ ਦੇ ਸਭ ਤੋਂ ਵੱਡੇ ਧਾਰਮਿਕ ਸਮਾਗਮਾਂ ਚੋਂ ਇੱਕ ਹੈ। ਹਰ ਸਾਲ ਇਸ ਧਾਰਮਿਕ ਸਮਾਗਮ ਵਿੱਚ ਭਾਰੀ ਗਿਣਤੀ 'ਚ ਲੋਕ ਲਾਹੌਰ ਦੇ ਬਾਹਰ ਸਥਿਤ ਇੱਕ ਪਿੰਡ ਵਿੱਚ ਇੱਕਠੇ ਹੋਏ ਕੇ ਦੁਆ ਕਰਦੇ ਹਨ।

ABOUT THE AUTHOR

...view details