ਲਾਹੌਰ: ਅੱਤਵਾਦੀ ਰੋਕੂ ਅਦਾਲਤ (ਏਟੀਸੀ) ਨੇ ਜਮਾਤ ਉਦ ਦਾਵਾ ਦੇ ਮੁਖੀ ਅਤੇ 26/11 ਮੁੰਬਈ ਹਮਲੇ ਦੇ ਮਾਸਟਰਮਾਇੰਡ ਹਾਫਿਜ਼ ਸਈਦ ਦੇ ਵਿਰੁੱਧ ਅੱਤਵਾਦੀਆਂ ਨੂੰ ਫੰਡਿੰਗ ਨਾਲ ਜੁੜੇ ਮਾਮਲਿਆਂ ਵਿੱਚ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ।
ਡਾਨ ਨਿਊਜ਼ ਦੀ ਰਿਪੋਰਟ ਮੁਤਾਬਕ, ਏਟੀਸੀ ਜਸਟਿਸ ਅਰਸ਼ਦ ਹੁਸੈਨ ਭੱਟ ਸ਼ਨੀਵਾਰ(8 ਫ਼ਰਵਰੀ) ਨੂੰ ਦੋਵਾਂ ਮਾਮਲਿਆਂ ਵਿੱਚ ਫ਼ੈਸਲਾ ਸੁਣਾਉਣਗੇ।