ਇਸਲਾਮਾਬਾਦ: ਭਾਰਤ ਤੋਂ ਬਾਅਦ ਹੁਣ ਪਾਕਿਸਤਾਨ ਵਿੱਚ ਵੀ ਚੀਨੀ ਐਪ ਟਿਕ-ਟੌਕ 'ਤੇ ਪਾਬੰਦੀ ਲਗਾਈ ਗਈ ਹੈ। ਪਾਕਿਸਤਾਨ ਦੀ ਦੂਰਸੰਚਾਰ ਅਥਾਰਟੀ ਨੇ ਅਨੈਤਿਕ ਅਤੇ ਅਸ਼ੁੱਧ ਸਮੱਗਰੀ ਵਿਰੁੱਧ ਸਮਾਜ ਦੇ ਵੱਖ-ਵੱਖ ਸੈਕਟਰਾਂ ਤੋਂ ਮਿਲੀਆਂ ਕਈ ਸ਼ਿਕਾਇਤਾਂ ਦੇ ਮੱਦੇਨਜ਼ਰ ਚੀਨੀ ਐਪ ਟਿਕ-ਟੌਕ ਉੱਤੇ ਪਾਬੰਦੀ ਲਗਾ ਦਿੱਤੀ ਹੈ।
ਪਾਕਿਸਤਾਨ 'ਚ ਟਿਕ-ਟੌਕ 'ਤੇ ਲਗਾਈ ਗਈ ਪਾਬੰਦੀ
ਭਾਰਤ ਤੋਂ ਬਾਅਦ ਪਾਕਿਸਤਾਨ ਨੇ ਵੀ ਚੀਨੀ ਐਪ ਟਿਕ-ਟੌਕ 'ਤੇ ਪਾਬੰਦੀ ਲਗਾ ਦਿੱਤੀ ਹੈ।
ਪਾਕਿਸਤਾਨ 'ਚ ਟਿਕ-ਟੌਕ 'ਤੇ ਲਗਾਈ ਗਈ ਪਾਬੰਦੀ
ਕੰਪਨੀ ਪੂਰੀ ਤਰ੍ਹਾਂ ਗ਼ੈਰ ਕਾਨੂੰਨੀ ਆਨਲਾਈਨ ਸਮੱਗਰੀ ਦੇ ਕਿਰਿਆਸ਼ੀਲ ਸੰਚਾਲਨ ਲਈ ਇੱਕ ਪ੍ਰਭਾਵਸ਼ਾਲੀ ਵਿਧੀ ਬਣਾਉਣ ਲਈ ਨਿਰਦੇਸ਼ਾਂ ਦਾ ਪਾਲਣ ਕਰਨ ਵਿੱਚ ਅਸਫ਼ਲ ਰਹੀ, ਜਿਸ ਤੋਂ ਬਾਅਦ ਪਾਕਿਸਤਾਨ ਦੀ ਦੂਰਸੰਚਾਰ ਅਥਾਰਟੀ ਨੇ ਇਸ ਐਪ 'ਤੇ ਪਾਬੰਦੀ ਲਗਾ ਦਿੱਤੀ ਹੈ।