ਚੰਡੀਗੜ੍ਹ: ਪਾਕਿਸਤਾਨ ਵਿੱਚ ਫ਼ੌਜੀ ਜਹਾਜ਼ ਦੇ ਹਾਦਸਾਗ੍ਰਸਤ ਹੋਣ ਨਾਲ ਦਰਜਨ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਰਾਵਸਪਿੰਡੀ ਦੇ ਖੇਤਰ ਮੋਰਾ ਕਾਲੂ ਪਿੰਡ ਵਿੱਚ ਤੜਕਸਾਰ ਵਾਪਰਿਆ। ਇਸ ਹਾਦਸੇ ਵਿੱਚ 17 ਲੋਕਾਂ ਦੇ ਮਰਨ ਦੀ ਖ਼ਬਰ ਹੈ ਜਦ ਕਿ ਦੋ ਦਰਜਨਾਂ ਵਿਅਕਤੀ ਜ਼ਖ਼ਮੀ ਹੋ ਗਏ ਹਨ।
ਜਾਣਕਾਰੀ ਮੁਤਾਬਕ ਮਰਨ ਵਾਲਿਆਂ ਵਿੱਚ ਲੈਫ਼ ਕ. ਸਾਕਿਬ (ਪਾਇਲਟ) ਲੈਫ਼ ਕ. ਵਸੀਮ (ਪਾਇਲਟ),ਅਫ਼ਜ਼ਲ (ਨਾਇਬ ਸੂਬੇਦਾਰ), ਅਮੀਨ (ਹਵਲਦਾਰ) ਅਤੇ ਹਵਲਦਾਰ ਰਹਿਮਤ ਸ਼ਾਮਲ ਹਨ।