ਪਾਕਿਸਤਾਨ ਨੇ ਬੁੱਧਵਾਰ ਨੂੰ ਫ਼ੈਸਲਾ ਕੀਤਾ ਕਿ ਉਹ ਆਪਣੇ ਹਵਾਈ ਖ਼ੇਤਰ (ਏਅਰ ਸਪੇਸ) ਵਿੱਚ 30 ਮਈ ਤੋਂ ਪਹਿਲਾਂ ਭਾਰਤੀ ਜਹਾਜ਼ਾਂ 'ਤੇ ਲੱਗੀ ਰੋਕ ਨੂੰ ਸਮਾਪਤ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਭਾਰਤ ਵਿੱਚ ਚੋਣ ਨਤੀਜਿਆਂ ਦਾ ਇੰਤਜ਼ਾਰ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ 26 ਫ਼ਰਵਰੀ ਨੂੰ ਭਾਰਤੀ ਹਵਾਈ ਫ਼ੌਜ ਵੱਲੋਂ ਬਾਲਾਕੋਟ 'ਚ ਏਅਰ ਸਟਰਾਇਕ ਤੋਂ ਬਾਅਦ ਆਪਣੇ ਹਵਾਈ ਖ਼ੇਤਰ ਨੂੰ ਬੰਦ ਕਰ ਦਿੱਤਾ ਸੀ।
ਭਾਰਤੀ ਉਡਾਨਾਂ ਲਈ 30 ਮਈ ਤੱਕ ਬੰਦ ਰਹੇਗਾ ਪਾਕਿਸਤਾਨੀ ਏਅਰ ਸਪੇਸ - india
ਬਾਲਾਕੋਟ ਏਅਰ ਸਟਰਾਇਕ ਤੋਂ ਬਾਅਦ ਪਾਕਿਸਤਾਨ ਨੇ ਭਾਰਤੀ ਵਿਮਾਨਾਂ ਲਈ ਆਪਣਾ ਹਵਾਈਆਂ ਖ਼ੇਤਰ ਬੰਦ ਕਰ ਦਿੱਤਾ ਸੀ। ਹੁਣ ਪਾਕਿਸਤਾਨ ਦਾ ਕਹਿਣਾ ਹੈ ਕਿ ਇਹ ਰੋਕ 30 ਮਈ ਤਕ ਜਾਰੀ ਰਹੇਗੀ।
ਸੰਕੇਤਕ ਫ਼ੋਟੋ
ਪਾਕਿਸਤਾਨ ਨੇ 27 ਮਾਰਚ ਨੂੰ ਦਿੱਲੀ, ਬੈਂਕਾਕ ਅਤੇ ਕੁਆਲਾਲਮਪੁਰ ਨੂੰ ਛੱਡ ਕੇ ਬਾਕੀ ਸਬਨਾਂ ਲਈ ਆਪਣਾ ਹਵਾਈ ਖ਼ੇਤਰ ਖੋਲ ਦਿੱਤਾ ਸੀ। ਪਾਕਿਸਤਾਨ ਦੇ ਇੱਕ ਅਧਿਕਾਰੀ ਮੁਤਾਬਕ, ਭਾਰਤੀ ਜਹਾਜਾਂ ਲਈ ਹਵਾਈ ਖ਼ੇਤਰ ਖੋਲਣ ਲਈ ਰੱਖਿਆ ਅਤੇ ਹਵਾਈ ਅਧਿਕਾਰੀਆਂ ਨੇ ਬੁੱਧੜਵਾਰ ਨੂੰ ਬੈਠਕ ਕੀਤੀ। ਬੈਠਕ ਵਿੱਚ 30 ਮਈ ਤੱਕ ਭਾਰਤੀ ਉੜਾਨਾਂ ਲਈ ਹਵਾਈ ਖ਼ੇਤਰ ਬੰਦ ਰਹੇਗਾ।