ਪੰਜਾਬ

punjab

ETV Bharat / international

ਪਾਕਿਸਤਾਨ: ਗੁਰੂ ਨਾਨਕ ਦੇਵ ਜੀ ਨਾਲ ਸਬੰਧਤ 14 ਫ਼ਰਵਰੀ ਤੋਂ 5 ਰੋਜ਼ਾ ਕੌਮਾਂਤਰੀ ਕਾਨਫ਼ਰੰਸ - ਲਾਹੌਰ ਵਿੱਚ ਕੌਮਾਂਤਰੀ ਕਾਨਫ਼ਰੰਸ

ਲਾਹੌਰ ਵਿੱਚ 14 ਫ਼ਰਵਰੀ ਤੋਂ ਲੈ ਕੇ 18 ਫ਼ਰਵਰੀ ਤੱਕ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਕੌਮਾਂਤਰੀ ਕਾਨਫ਼ਰੰਸ ਹੋਵੇਗੀ। ਇਸ ਕਾਨਫ਼ਰੰਸ ਵਿੱਚ ਭਾਰਤ, ਕੈਨੇਡਾ, ਬ੍ਰਿਟੇਨ, ਡੈਨਮਾਰਕ, ਜਰਮਨੀ, ਨੀਦਰਲੈਂਡ ਦੇ ਪ੍ਰਤੀਨਿਧੀ ਸ਼ਾਮਲ ਹੋਣਗੇ।

ਲਾਹੌਰ
ਲਾਹੌਰ

By

Published : Feb 1, 2020, 7:44 PM IST

ਲਾਹੌਰ: ਲਹਿੰਦੇ ਪੰਜਾਬ ਦੀ ਰਾਜਧਾਨੀ ਲਾਹੌਰ ਵਿੱਚ ਪੰਜਾਬੀ ਸਾਹਿਤਕ ਅਤੇ ਸੰਸਕ੍ਰਿਤੀ ਤੇ ਆਧਾਰਿਤ ਪੰਜ ਰੋਜ਼ਾ ਗੁਰੂ ਨਾਨਕ ਦੇਵ ਕੌਮਾਂਤਰੀ ਕਾਨਫ਼ਰੰਸ ਦਾ ਆਯੋਜਨ 14 ਫ਼ਰਵਰੀ ਤੋਂ ਹੋ ਰਿਹਾ ਹੈ ਇਹ ਕਾਨਫ਼ਰੰਸ 18 ਫ਼ਰਵਰੀ ਤੱਕ ਚੱਲੇਗੀ।

ਪਾਕਿਸਤਾਨੀ ਮੀਡੀਆ ਵਿੱਚ ਪ੍ਰਕਾਸ਼ਿਤ ਰਿਪੋਰਟ ਮੁਤਾਬਕ, ਵਿਸ਼ਵ ਪੰਜਾਬੀ ਕਾਂਗਰਸ ਦੇ ਚੇਅਰਮੈਨ ਫਖ਼ਰ ਜਮਾਨ ਨੇ ਦੱਸਿਆ ਕਿ 30ਵੀਂ ਸ੍ਰੀ ਗੁਰੂ ਨਾਨਕ ਦੇਵ ਜੀ ਕੌਮਾਂਤਰੀ ਕਾਨਫ਼ਰੰਸ ਵਿੱਚ ਭਾਰਤ, ਕੈਨੇਡਾ, ਬ੍ਰਿਟੇਨ, ਡੈਨਮਾਰਕ, ਜਰਮਨੀ, ਨੀਦਰਲੈਂਡ ਦੇ ਪ੍ਰਤੀਨਿਧੀ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਭਾਰਤੀ ਪ੍ਰਤੀਮੰਡਲ ਨੂੰ ਕਰਤਾਰਪੁਰ ਸਾਹਿਬ ਅਤੇ ਨਨਕਾਣਾ ਸਾਹਿਬ ਗੁਰ ਘਰ ਵਿੱਚ ਲਜਾਇਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਕਾਨਫ਼ਰੰਸ ਦਾ ਪਹਿਲਾ ਦਿਨ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਹੋਵੇਗਾ ਅਤੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ, ਉਨ੍ਹਾਂ ਦੇ ਜੀਵਨ, ਉਨ੍ਹਾਂ ਦੇ ਸੰਦੇਸ਼ ਨੂੰ ਦਰਸਾਇਆ ਜਾਵੇਗਾ।

ਜਮਾਨ ਨੇ ਕਿਹਾ ਕਾਨਫ਼ਰੰਸ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਪੰਜਾਬੀ ਭਾਸ਼ਾ ਦੇ ਨਾਵਲਕਾਰਾਂ ਅਤੇ ਲਘੂ ਕਹਾਣੀਆਂ, ਪੰਜਾਬ ਦੀਆਂ ਬਹਾਦਰੀ ਦੀਆਂ ਕਥਾਵਾਂ, ਭਾਰਤ ਅਤੇ ਪਾਕਿਸਤਾਨ ਵਿੱਚ ਪੰਜਾਬੀ ਸਾਹਿਤ ਵਿੱਚ ਆਲੋਚਨਾ, ਦੋਵਾਂ ਦੇਸ਼ਾਂ ਵਿੱਚ ਆਧੁਨਿਕ ਪੰਜਾਬੀ ਕਵਿਤਾਵਾਂ ਦੀ ਸਥਿਕੀ ਅਤੇ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਸਾਂਤੀ ਅਤੇ ਜੋੜ ਬਣਾਉਣ ਤੇ ਕੇਂਦਰਿਤ ਹੋਵੇਗੀ।

ਕਾਨਫ਼ਰੰਸ ਦੇ ਪਹਿਲੇ ਦਿਨ ਸ਼ਾਮ ਦੇ ਵੇਲੇ ਬਾਬਾ ਫ਼ਰੀਦ ਅਤੇ ਬਾਬਾ ਬੁੱਲੇ ਸ਼ਾਹ ਤੇ ਦਸਤਾਵੇਜ਼ ਦਿਖਾਏ ਜਾਣਗੇ। ਦੂਜੇ ਦਿਨ ਸ਼ਾਮ ਨੂੰ ਭਾਰਤ ਦੇ ਪੰਜਾਬੀ ਲੋਕ ਗਾਇਕ ਪੰਮੀ ਬਾਈ ਪ੍ਰਫ਼ਾਰਮ ਕਰਨਗੇ। ਹੋਰ ਦਿਨ ਵੀ ਪੰਜਾਬੀ ਸੰਸਕ੍ਰਿਤੀ ਤੇ ਆਧਾਰਿਤ ਪ੍ਰੋਗਰਾਮ ਹੋਣਗੇ। ਆਖ਼ਰ ਵਿੱਚ ਲਾਹੌਰ ਸਕੰਲਪ ਪੱਤਰ ਨੂੰ ਮਨਜੂਰੀ ਦਿੱਤੀ ਜਾਵੇਗੀ ਜਿਸ ਵਿੱਚ ਕਾਨਫ਼ਰੰਸ ਵਿੱਚ ਉੱਠੇ ਮੁੱਖ ਬਿੰਦੂਆਂ ਦਾ ਵਿਸਥਾਰ ਹੋਵੇਗਾ।

ABOUT THE AUTHOR

...view details