ਪੇਸ਼ਾਵਰ: ਦੇਸ਼ ਦੇ ਉੱਤਰ ਪੱਛਮੀ ਕਬਾਇਲੀ ਖੇਤਰ ਵਿਚ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀਆਂ ਚਲਾ ਦਿੱਤੀਆਂ ਜਿਸ ਵਿੱਚ ਇਕ ਪਾਕਿਸਤਾਨੀ ਪੁਲਿਸ ਅਧਿਕਾਰੀ ਮਾਰਿਆ ਗਿਆ ਅਤੇ ਇਕ ਹੋਰ ਜ਼ਖਮੀ ਹੋ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਕੋਹਾਟ ਜ਼ਿਲ੍ਹੇ ਦੇ ਲਾਚੀ ਥਾਣੇ ਦਾ ਸਟੇਸ਼ਨ ਹਾਊਸ ਅਫਸਰ ਨਜ਼ੀਰ ਅੱਬਾਸ ਜਦੋਂ ਗਸ਼ਤ ਕਰ ਰਿਹਾ ਸੀ ਤਾਂ ਹਮਲਾਵਰਾਂ ਨੇ ਉਸ ਨੂੰ ਅਤੇ ਉਸ ਦੇ ਸੁਰੱਖਿਆ ਅਧਿਕਾਰੀ ਨੂੰ ਨਿਸ਼ਾਨਾ ਬਣਾਇਆ।