ਕਰਾਚੀ: ਪਾਕਿਸਤਾਨ ਦੀ ਅੰਤਰਰਾਸ਼ਟਰੀ ਏਅਰ ਲਾਈਨ (ਪੀਆਈਏ) ਦੇ ਜਹਾਜ਼ ਦੇ 22 ਮਈ ਨੂੰ ਕਰਾਚੀ, ਪਾਕਿਸਤਾਨ ਵਿੱਚ ਹਾਦਸੇ ਦਾ ਸ਼ਿਕਾਰ ਹੋਣ ਦਾ ਕਾਰਨ ਮਨੁੱਖੀ ਗ਼ਲਤੀ ਸੀ। ਪਾਕਿਸਤਾਨ ਦੇ ਹਵਾਬਾਜ਼ੀ ਮੰਤਰੀ ਨੇ ਬੁੱਧਵਾਰ ਨੂੰ ਸੰਸਦ ਵਿੱਚ ਕਿਹਾ ਕਿ ਜਹਾਜ਼ ਦੇ ਪਾਇਲਟ ਦਾ ਧਿਆਨ ਭਟਕ ਗਿਆ ਸੀ ਉਹ ਇਸ ਵੇਲੇ ਕੋਰੋਨਾ ਦੀਆਂ ਗੱਲਾਂ ਕਰ ਰਿਹਾ ਸੀ।
ਮੁੱਢਲੀ ਜਾਂਚ ਰਿਪੋਰਟ ਵਿੱਚ ਖ਼ੁਲਾਸਾ ਹੋਇਆ ਕਿ ਇਹ ਹਾਦਸਾ ਕਿਸੇ ਤਕਨੀਕੀ ਖ਼ਰਾਬੀ ਕਾਰਨ ਨਹੀਂ, ਬਲਕਿ ਜਹਾਜ਼ ਦੇ ਕਾਕਪਿਟ ਚਾਲਕ ਦਲ ਅਤੇ ਏਅਰ ਟਰੈਫਿਕ ਕੰਟਰੋਲ (ਏਟੀਸੀ) ਦੀ ਅਣਗਹਿਲੀ ਕਾਰਨ ਹੋਇਆ ਸੀ।