ਲਾਹੌਰ: ਇਸਲਾਮਾਬਾਦ ਦੀ ਇੱਕ ਵਿਸ਼ੇਸ਼ ਅਦਾਲਤ ਨੇ ਮੰਗਲਵਾਰ ਨੂੰ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਤੇ ਸੇਵਾਮੁਕਤ ਜਨਰਲ ਪਰਵੇਜ਼ ਮੁਸ਼ੱਰਫ ਦੇ ਵਿਰੁੱਧ ਦੇਸ਼ਧ੍ਰੋਹ ਮਾਮਲੇ ਵਿੱਚ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ।
ਪਾਕਿਸਤਾਨ: ਦੇਸ਼ਧ੍ਰੋਹ ਦੇ ਮਾਮਲੇ ਵਿੱਚ ਮੁਸ਼ੱਰਫ਼ ਵਿਰੁੱਧ ਫ਼ੈਸਲਾ ਸੁਰੱਖਿਅਤ - Pak Court Reserves Judgment in Pervez Musharraf Case
ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਦੇ ਵਿਰੁੱਧ ਵਿਸ਼ੇਸ਼ ਅਦਾਲਤ ਨੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ। ਇਸ ਮਾਮਲੇ ਦਾ ਫ਼ੈਸਲਾ ਅਦਾਲਤ ਵੱਲੋਂ 28 ਨਵੰਬਰ ਨੂੰ ਸੁਣਾਇਆ ਜਾਵੇਗਾ।
ਡਾਨ ਨਿਊਜ਼ ਮੁਤਾਬਕ, ਤਿੰਨ ਮੈਂਬਰੀ ਬੈਂਚ ਦੀ ਅਗਵਾਈ ਕਰ ਰਹੇ ਜੱਜ ਵਕਾਰ ਅਹਿਮਦ ਸੇਠ ਨੇ ਪੁੱਛਿਆ ਕਿ ਮੁਸ਼ਰਫ਼ ਦੇ ਵਕੀਲ ਕਿੱਥੇ ਹਨ। ਅਦਾਲਤ ਨੇ ਇੱਕ ਵਿਸ਼ੇਸ਼ ਰਜਿਸ਼ਟ੍ਰਾਰ ਨੇ ਕਿਹਾ ਕਿ ਵਕੀਮ ਉਮਰਾ ਕਰਨ ਗਏ ਹਨ।
ਇਸ ਤੋਂ ਬਾਅਦ ਜੱਜ ਸੇਠ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਦੇ ਵਕੀਲ ਨੂੰ ਮੰਗਲਵਾਰ ਨੂੰ ਆਪਣੀਆਂ ਦਲੀਲਾਂ ਪੇਸ਼ ਕਰਨ ਦਾ ਤੀਜਾ ਮੌਕਾ ਦਿੱਤਾ ਸੀ। ਇਸ ਮਾਮਲੇ ਦੀ ਸੁਣਵਾਈ ਥੋੜੇ ਸਮੇਂ ਤੋਂ ਬਾਅਦ ਮੁਲਤਵੀ ਕਰ ਦਿੱਤੀ ਗਈ ਜਿਸ ਤੋਂ ਬਾਅਦ ਅਦਾਲਤ ਨੇ ਕਿਹਾ ਕਿ ਇਸ ਮਾਮਲੇ ਦਾ ਫ਼ੈਸਲਾ 28 ਨਵੰਬਰ ਨੂੰ ਸੁਣਾਇਆ ਜਾਵੇਗਾ। ਇਸ ਤੋਂ ਇਲਾਵਾ ਅਦਾਲਤ ਨੇ ਕਿਹਾ ਕਿ ਮੁਸ਼ਰਫ਼ ਦੇ ਵਕੀਲ 26 ਨਵੰਬਰ ਤੱਕ ਲਿਖਿਤ ਤਰਕ ਪੇਸ਼ ਕਰ ਸਕਦੇ ਹਨ।