ਕਰਾਚੀ:ਪਾਕਿਸਤਾਨ (Pakistan) ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ (Mohammad Ali Jinnah) ਦੇ ਬੁੱਤ ਨੂੰ ਤੋੜਨ ਦਾ ਮਾਮਲਾ ਸਾਹਮਣੇ ਆਇਆ ਹੈ। ਸੋਮਵਾਰ ਨੂੰ 'ਡਾਨ' (Dawn) ਅਖ਼ਬਾਰ 'ਚ ਛਪੀ ਖ਼ਬਰ ਦੇ ਅਨੁਸਾਰ ਸੁਰੱਖਿਅਤ ਖੇਤਰ ਮੰਨੇ ਜਾਣ ਵਾਲੇ ਮਰੀਨ ਡਰਾਈ (Marine dry) 'ਤੇ ਜੂਨ 'ਚ ਸਥਾਪਿਤ ਕੀਤੀ ਗਈ ਮੂਰਤੀ ਨੂੰ ਐਤਵਾਰ ਸਵੇਰੇ ਪ੍ਰਤਿਮਾ ਦੇ ਹੇਠਾਂ ਵਿਸਫੋਟਕ (Explosive) ਰੱਖ ਕੇ ਉਡਾ ਦਿੱਤਾ ਗਿਆ। ਖ਼ਬਰਾਂ ਅਨੁਸਾਰ ਧਮਾਕੇ ਵਿੱਚ ਮੂਰਤੀ ਪੂਰੀ ਤਰ੍ਹਾਂ ਤਬਾਹ ਹੋ ਗਈ।
ਇਸ ਖ਼ਬਰ ਤੋਂ ਇਲਾਵਾ ਬੀਬੀਸੀ ਉਰਦੂ (BBC Urdu) ਦੀ ਖ਼ਬਰ ਅਨੁਸਾਰ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਬਲੋਚ ਰਿਪਬਲਿਕਨ ਆਰਮੀ ਦੇ ਬੁਲਾਰੇ ਬੱਬਗਰ ਬਲੋਚ (Babgar Bloch) ਨੇ ਟਵਿੱਟਰ 'ਤੇ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ।
ਪਾਕਿ ਧਮਾਕੇ 'ਚ ਜਿਨਾਹ ਦਾ ਬੁੱਤ ਤਬਾਹ ਬੁੱਤ ਨੂੰ ਵਿਸਫੋਟਕ ਨਾਲ ਉਡਾਇਆ
ਬੀਬੀਸੀ ਉਰਦੂ (BBC Urdu) ਨੇ ਗਵਾਦਰ ਦੇ ਡਿਪਟੀ ਕਮਿਸ਼ਨਰ ਮੇਜਰ (ਸੇਵਾਮੁਕਤ) ਅਬਦੁਲ ਕਬੀਰ ਖਾਨ (Abdul Kabir Khan) ਦੇ ਹਵਾਲੇ ਨਾਲ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਿਸਫੋਟਕ ਲਗਾ ਕੇ ਜਿਨਾਹ ਦੇ ਬੁੱਤ (The statue of Jinnah) ਨੂੰ ਤਬਾਹ ਕਰਨ ਵਾਲੇ ਅੱਤਵਾਦੀ ਸੈਲਾਨੀਆਂ (Terrorist tourists) ਦੇ ਰੂਪ ਵਿੱਚ ਇਸ ਖੇਤਰ ਵਿੱਚ ਦਾਖ਼ਲ ਹੋਏ ਸਨ। ਉਸਦੇ ਅਨੁਸਾਰ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ ਪਰ ਜਾਂਚ ਇੱਕ ਜਾਂ ਦੋ ਦਿਨਾਂ ਵਿੱਚ ਪੂਰੀ ਹੋ ਜਾਵੇਗੀ। ਉਨ੍ਹਾਂ ਕਿਹਾ ਅਸੀਂ ਸਾਰੇ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਅਤੇ ਜਲਦੀ ਹੀ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ।
ਬਲੋਚਿਸਤਾਨ (Balochistan) ਦੇ ਸਾਬਕਾ ਗ੍ਰਹਿ ਮੰਤਰੀ (Former Home Minister) ਅਤੇ ਮੌਜੂਦਾ ਸੈਨੇਟਰ ਸਰਫ਼ਰਾਜ਼ ਬੁਗਤੀ (Sarfraz Bugti) ਨੇ ਟਵੀਟ ਕੀਤਾ 'ਗਵਾਦਰ (Gwadar) 'ਚ ਕਾਇਦੇ-ਏ-ਆਜ਼ਮ ਦੇ ਬੁੱਤ ਨੂੰ ਢਾਹੁਣਾ ਪਾਕਿਸਤਾਨ (Pakistan) ਦੀ ਵਿਚਾਰਧਾਰਾ 'ਤੇ ਹਮਲਾ ਹੈ। ਮੈਂ ਅਧਿਕਾਰੀਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਅਪਰਾਧੀਆਂ ਨੂੰ ਉਸੇ ਤਰ੍ਹਾਂ ਸਜ਼ਾ ਦੇਣ ਜਿਵੇਂ ਅਸੀਂ ਉਨ੍ਹਾਂ ਲੋਕਾਂ ਨਾਲ ਕੀਤਾ ਸੀ ਜਿਨ੍ਹਾਂ ਨੇ ਜ਼ਿਆਰਤ ਵਿੱਚ ਕਾਇਦੇ-ਆਜ਼ਮ ਦੀ ਰਿਹਾਇਸ਼ 'ਤੇ ਹਮਲਾ ਕੀਤਾ ਸੀ।
ਸਾਲ 2013 ਵਿੱਚ ਬਲੋਚ ਅੱਤਵਾਦੀਆਂ (Baloch terrorists) ਨੇ ਜ਼ਿਆਰਤ ਵਿੱਚ ਇੱਕ 121 ਸਾਲ ਪੁਰਾਣੀ ਇਮਾਰਤ ਨੂੰ ਉਡਾ ਦਿੱਤਾ ਸੀ। ਜਿੱਥੇ ਕਦੇ ਜਿਨਾਹ ਰਹਿੰਦੇ ਸਨ ਬਾਅਦ ਵਿੱਚ ਇਸਨੂੰ ਰਾਸ਼ਟਰੀ ਸਮਾਰਕ (National Monument) ਘੋਸ਼ਿਤ ਕੀਤਾ ਗਿਆ। ਜਿਨਾਹ ਨੇ ਟੀਬੀ ਤੋਂ ਪੀੜਤ ਹੋਣ ਤੋਂ ਬਾਅਦ ਆਪਣੀ ਜ਼ਿੰਦਗੀ ਦੇ ਆਖਰੀ ਦਿਨ ਇੱਥੇ ਹੀ ਬਿਤਾਏ ਸਨ।
ਇਹ ਵੀ ਪੜ੍ਹੋ:ਭਾਰਤੀ ਫੌਜੀ ਅਭਿਆਸ ਦੀ ਗੂੰਜ ਪਹੁੰਚੀ ਪਾਕਿਸਤਾਨ