ਪੰਜਾਬ

punjab

ETV Bharat / international

ਪਾਕਿਸਤਾਨ ਦਾ ਸ਼ਾਹਰੋਜ਼ K2 ਪਹਾੜ ਦੀ ਚੋਟੀ ’ਤੇ ਚੜ੍ਹਨ ਵਾਲਾ ਸਭ ਤੋਂ ਘੱਟ ਉਮਰ ਦਾ ਪਰਬਤਾਰੋਹੀ - ਪਰਬਤ K2

ਪਾਕਿਸਤਾਨ ਦੇ ਸ਼ਾਹਰੋਜ ਕਾਸ਼ਿਫ ਦੁਨੀਆ ਦੇ ਦੂਜੇ ਸਭ ਤੋਂ ਉੱਚੇ ਪਰਬਤ K2 ਦੇ ਸ਼ਿਖਰ ਤੇ ਪਹੁੰਚਣ ਵਾਲੇ ਸਭ ਤੋਂ ਘੱਟ ਉਮਰ ਦੇ ਪਰਬਤਾਰੋਹੀ ਬਣ ਗਏ ਹਨ। ਪੜੋ ਪੂਰੀ ਖਬਰ

ਪਾਕਿਸਤਾਨ ਦਾ ਸ਼ਾਹਰੋਜ਼ K2 ਪਹਾੜ ਦੀ ਚੋਟੀ ’ਤੇ ਚੜ੍ਹਨ ਵਾਲਾ ਸਭ ਤੋਂ ਘੱਟ ਉਮਰ ਦਾ ਪਰਬਤਾਰੋਹੀ
ਪਾਕਿਸਤਾਨ ਦਾ ਸ਼ਾਹਰੋਜ਼ K2 ਪਹਾੜ ਦੀ ਚੋਟੀ ’ਤੇ ਚੜ੍ਹਨ ਵਾਲਾ ਸਭ ਤੋਂ ਘੱਟ ਉਮਰ ਦਾ ਪਰਬਤਾਰੋਹੀ

By

Published : Jul 28, 2021, 5:56 PM IST

ਇਸਲਾਮਾਬਾਦ: ਪਾਕਿਸਤਾਨ ਦੇ 19 ਸਾਲਾਂ ਸ਼ਹਰੋਜ ਕਾਸ਼ਿਫ ਮੰਗਲਵਾਰ ਨੂੰ ਦੁਨੀਆ ਦੇ ਦੂਜੇ ਸਭ ਤੋਂ ਉੱਚੇ ਪਰਬਤ K2 ਦੀ ਚੋਟੀ ਤੇ ਪਹੁੰਚਣ ਵਾਲੇ ਸਭ ਤੋਂ ਘੱਟ ਉਮਰ ਦੇ ਪਰਬਤਾਰੋਹੀ ਬਣ ਗਏ ਹਨ।

ਪਾਕਿਸਤਾਨ ਦਾ ਸ਼ਾਹਰੋਜ਼ K2 ਪਹਾੜ ਦੀ ਚੋਟੀ ’ਤੇ ਚੜ੍ਹਨ ਵਾਲਾ ਸਭ ਤੋਂ ਘੱਟ ਉਮਰ ਦਾ ਪਰਬਤਾਰੋਹੀ

ਲਾਹੌਰ ਦੇ ਰਹਿਣ ਵਾਲੇ ਕਾਸ਼ਿਫ ਬੋਤਲਬੰਦ ਆਕਸੀਜਨ ਦੀ ਮਦਦ ਦੇ ਨਾਲ 8,611 ਮੀਟਰ ਦੀ ਉੱਚਾਈ ’ਤੇ ਚੜਣ ’ਚ ਸਫਲ ਰਹੇ।

ਅਲਪਲਾਈਨ ਕਲੱਬ ਆਫ ਪਾਕਿਸਤਾਨ ਦੇ ਕਰਾਰ ਹੈਦਰੀ ਨੇ ਇੱਕ ਬਿਆਨ ਚ ਕਿਹਾ ਹੈ ਕਿ, "ਵਧੀਆ ਗੱਲ ਇਹ ਹੈ ਕਿ K2 ਬੇਸ ਕੈਂਪ ਨੇ ਸ਼ਹਰੋਜ ਕਾਸ਼ਿਫ ਦੇ 8611 ਮੀਟਰ K2 ਦੀ ਚੜਾਈ ਕਰਨ ਦੀ ਪੁਸ਼ਟੀ ਕੀਤੀ ਹੈ। ਇਹ ਨਵਾਂ ਵਿਸ਼ਵ ਰਿਕਾਰਡ ਹੈ। 19 ਸਾਲ ਦੀ ਉਮਰ ਚ K2 ਦੇ ਸ਼ਿਖਰ ਤੇ ਪਹੁੰਚਣ ਵਾਲੇ ਕਾਸ਼ਿਫ ਦੁਨੀਆ ਦੇ ਸਭ ਤੋਂ ਘੱਟ ਪਰਬਤਾਰੋਹੀ ਬਣ ਗਏ ਹੈ, ਵਧਾਈ।'

ਕਾਸ਼ਿਫ ਤੋਂ ਪਹਿਲਾ ਮਸ਼ਹੂਰ ਪਰਬਤਾਰੋਹੀ ਮੁਹੱਮਦ ਅਲੀ ਸਦਪਾਰਾ ਦੇ ਮੁੰਡੇ ਸਾਜਿਦ ਸਦਪਾਰਾ 20 ਸਾਲ ਦੀ ਉਮਰ ਚ K2 ’ਤੇ ਚੜਣ ਵਾਲੇ ਸਭ ਤੋਂ ਘੱਟ ਉਮਰ ਦੇ ਵਿਅਕਤੀ ਸੀ।

ਇਹ ਵੀ ਪੜੋ: New IT Rules: ਹਾਈਕੋਰਟ ਨੇ ਟਵਿੱਟਰ ਨੂੰ ਦਿੱਤਾ ਆਖਰੀ ਮੌਕਾ

ABOUT THE AUTHOR

...view details