ਪੰਜਾਬ

punjab

ETV Bharat / international

ਪਾਕਿ ਲੇਖਕ ਦਾ ਦਾਅਵਾ, ਸਭ ਤੋਂ ਜ਼ਿਆਦਾ ਭੀੜ ਖਿੱਚਣ ਵਾਲੀ ਆਗੂ ਮਰੀਅਮ - Pakistan Muslim League-Nawaz

ਪਾਕਿਸਤਾਨੀ ਲੇਖਕ ਯੂਸੁਫ ਨਜਰ ਨੇ ਪਾਕਿਸਤਾਨੀ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ) ਦੀ ਉਪ-ਪ੍ਰਧਾਨ ਮਰੀਅਮ ਨਵਾਜ਼ ਦੀ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਭੀੜ ਖਿੱਚਣ ਵਾਲੀ ਲਿਸਟ ਵਿੱਚ ਦੱਸਿਆ ਗਿਆ ਹੈ।

pak-author-claims-maryam-nawaz-emerges-as-biggest-crowd-puller-in-pak
ਪਾਕਿ ਲੇਖਕ ਦਾ ਦਾਅਵਾ, ਸਭ ਤੋਂ ਜ਼ਿਆਦਾ ਭੀੜ ਖਿੱਚਣ ਵਾਲੀ ਆਗੂ ਮਰੀਅਮ

By

Published : Nov 9, 2020, 1:14 PM IST

ਇਸਲਾਮਾਬਾਦ: ਪਾਕਿਸਤਾਨੀ ਮੁਸਲਿਮ ਲੀਗ-ਨਵਾਜ (ਪੀ.ਐੱਮ.ਐੱਲ.ਐੱਨ.) ਦੀ ਉਪ-ਪ੍ਰਧਾਨ ਮਰੀਅਮ ਨਵਾਜ਼ ਸ਼ਰੀਫ ਹਾਲ ਹੀ ਦੇ ਮਹੀਨਿਆਂ ਵਿੱਚ ਸਭ ਤੋਂ ਵੱਡੀ ਭੀੜ ਖਿੱਚਣ ਵਾਲੀ ਆਗੂ ਵਜੋਂ ਸਾਹਮਣੇ ਆਈ ਹੈ। ਪਾਕਿਸਤਾਨੀ ਲੇਖਕ ਯੂਸਫ ਨਜਰ ਨੇ ਪੀਐਮਐਲ-ਐਨ ਦੀ ਉਪ-ਪ੍ਰਧਾਨ ਵੱਲੋਂ ਸਾਂਝੇ ਕੀਤੇ ਗਏ ਇੱਕ ਵੀਡੀਓ ਨੂੰ ਰੀਟਵੀਟ ਕਰਕੇ ਇਹ ਦਾਅਵਾ ਕੀਤਾ ਹੈ।

ਸਕਾਰਦੂ ਵਿੱਚ ਇੱਕ ਰੈਲੀ ਵਿੱਚ ਮਰੀਅਮ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਸੀ ਕਿ 'ਨਕਲੀ ਪ੍ਰਧਾਨ ਮੰਤਰੀ' ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੈ ਕਿ 'ਮਹਿੰਗਾਈ ਕਾਰਨ ਲੋਕ ਸੰਘਰਸ਼ ਕਰ ਰਹੇ ਹਨ'। ਖਾਨ ਨੇ ਪਹਿਲਾਂ ਸਕਾਰਡੂ ਦੇ ਨੌਜਵਾਨਾਂ ਨੂੰ 10 ਲੱਖ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ, ਪਰ ਵਾਅਦਾ ਪੂਰਾ ਨਹੀਂ ਕੀਤਾ ਗਿਆ। ਰੈਲੀ ਵਿੱਚ ਪੀਐਮਐਲ-ਐਨ ਆਗੂ ਨੇ ਗਿਲਗਿਤ-ਬਾਲਟਿਸਤਾਨ ਵਿੱਚ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵਫ਼ਾਦਾਰੀ ਬਦਲਣ ਵਾਲੇ ਆਗੂਆਂ ਨੂੰ ਵੋਟ ਨਾ ਦੇਣ।

ABOUT THE AUTHOR

...view details