ਪੰਜਾਬ

punjab

ETV Bharat / international

ਭਾਰਤੀ ਫ਼ੌਜ ਦੀ ਗੋਲੀਬਾਰੀ 'ਚ ਸਾਡੇ ਚਾਰ ਨਾਗਰਿਕ ਮਾਰੇ ਗਏ: ਪਾਕਿ ਫ਼ੌਜ - allegations of pakistan on indian

ਭਾਰਤੀ ਫ਼ੌਜ ਵੱਲੋਂ ਅਸਲ ਕੰਟਰੋਲ ਰੇਖਾ (ਐੱਲਓਸੀ) ਉੱਤੇ ਕੀਤੀ ਗਈ ਗੋਲੀਬਾਰੀ ਵਿੱਚ ਪਾਕਿਸਤਾਨ ਦੇ ਘੱਟੋ-ਘੱਟ 4 ਨਾਗਰਿਕ ਮਾਰੇ ਗਏ ਹਨ। ਪਾਕਿਸਤਾਨੀ ਫ਼ੌਜ ਨੇ ਇਹ ਦੋਸ਼ ਲਾਏ ਹਨ। ਪਾਕਿ ਫ਼ੌਜ ਦਾ ਕਹਿਣਾ ਹੈ ਕਿ ਭਾਰਤੀ ਫ਼ੌਜ ਨੇ ਬਿਨ੍ਹਾਂ ਕਿਸੇ ਉਕਸਾਵੇ ਦੇ ਗੋਲੀਬੰਦੀ ਦਾ ਉਲੰਘਣ ਕੀਤਾ ਹੈ।

ਭਾਰਤੀ ਫ਼ੌਜ ਦੀ ਗੋਲੀਬਾਰੀ 'ਚ ਸਾਡੇ ਚਾਰ ਨਾਗਰਿਕ ਮਾਰੇ ਗਏ: ਪਾਕਿ ਫ਼ੌਜ
ਭਾਰਤੀ ਫ਼ੌਜ ਦੀ ਗੋਲੀਬਾਰੀ 'ਚ ਸਾਡੇ ਚਾਰ ਨਾਗਰਿਕ ਮਾਰੇ ਗਏ: ਪਾਕਿ ਫ਼ੌਜ

By

Published : Jun 18, 2020, 6:10 PM IST

ਇਸਲਾਮਾਬਾਦ: ਪਾਕਿਸਤਨੀ ਫ਼ੌਜ ਨੇ ਦੋਸ਼ ਲਾਏ ਹਨ ਕਿ ਭਾਰਤੀ ਫ਼ੌਜ ਵੱਲੋਂ ਕੰਟਰੋਲ ਰੇਖਾ (ਐੱਲਓਸੀ) ਉੱਤੇ ਕੀਤੀ ਗਈ ਕਥਿਤ ਗੋਲੀਬਾਰੀ ਵਿੱਚ ਪਾਕਿਸਤਾਨੀ ਦੇ ਘੱਟੋ-ਘੱਟ ਚਾਰ ਨਾਗਰਿਕ ਮਾਰੇ ਗਏ ਹਨ।

ਪਾਕਿਸਤਾਨੀ ਹਥਿਆਰਬੰਦ ਬਲਾਂ ਦੇ ਬੁਲਾਰੇ ਮੇਜਰ ਜਨਰਲ ਬਾਬਰ ਇਫਤਿਖਾਰ ਨੇ ਦੱਸਿਆ ਕਿ ਭਾਰਤ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਕੰਟਰੋਲ ਰੇਖਾ ਦੇ ਕੋਲ ਨਿਕਿਆਲ ਅਤੇ ਬੈਗਸਰ ਸੈਕਟਰ ਵਿੱਚ ਸਥਾਨਿਕ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਭਾਰਤੀ ਫ਼ੌਜ ਨੇ ਕੰਟਰੋਲ ਰੇਖਾ ਦੇ ਕੋਲ ਨਿਕਿਆਲ ਅਤੇ ਬਾਗਸਰ ਸੈਕਟਰ ਵਿੱਚ ਬਿਨ੍ਹਾਂ ਕਿਸੇ ਉਕਸਾਵੇ ਦੇ ਗੋਲੀਬੰਦੀ ਦਾ ਉਲੰਘਣ ਕੀਤਾ ਅਤੇ ਆਮ ਲੋਕਾਂ ਨੂੰ ਨਿਸ਼ਾਨਾ ਬਣਾਇਆ।

ਮੇਜਰ ਜਨਰਲ ਬਾਬਰ ਇਫ਼ਤਿਖਾਰ ਨੇ ਦੱਸਿਆ ਕਿ ਇਸ ਫ਼ਾਇਰਿੰਗ ਵਿੱਚ ਇੱਕ ਮਹਿਲਾ ਸਮੇਤ ਚਾਰ ਨਾਗਰਿਕ ਮਾਰੇ ਗਏ ਅਤੇ ਇੱਕ ਹੋਰ ਜ਼ਖ਼ਮੀ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨੀ ਫ਼ੌਜੀਆਂ ਨੇ ਵੀ ਭਾਰਤੀ ਗੋਲੀਬਾਰੀ ਦਾ ਜਵਾਬ ਦਿੱਤਾ ਹੈ।

ABOUT THE AUTHOR

...view details