ਕਾਠਮਾਂਡੂ : ਸੱਤਾ ਦੀ ਲੜ੍ਹਾਈ ਦੇ ਕਾਰਣ ਪਰੇਸ਼ਾਨੀਆਂ ਨਾਲ ਘਿਰੇ ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਅਤੇ ਸੱਤਾਧਾਰੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਪੁਸ਼ਪ ਕਮਲ ਦਹਿਲ ਪ੍ਰਚੰਡ ਆਪਸੀ ਮਤਭੇਦ ਸੁਲਝਾਉਣ ਲਈ ਅੱਜ ਮੁੜ ਮੁਲਾਕਾਤ ਕਰਨ ਲਈ ਸਹਿਮਤ ਹੋ ਗਏ ਹਨ।
ਮੀਡੀਆ ਵਿੱਚ ਆਈਆਂ ਖਬਰਾਂ ਦੇ ਮੁਤਾਬਕ, ਐਤਵਾਰ ਨੂੰ ਕਰੀਬ ਤਿੰਨ ਘੰਟਿਆਂ ਤੱਕ ਚੱਲੀ ਬੈਠਕ ਦੇ ਦੌਰਾਨ ਦੋਵੇਂ ਨੇਤਾ ਆਪਣੇ ਵਿਚਾਲੇ ਮਤਭੇਦਾਂ ਨੂੰ ਸੁਲਝਾ ਨਾ ਸਕੇ।
ਮਾਈ ਰਿਪਬਲਿਕਾ ਦੀ ਖ਼ਬਰ ਦੇ ਮੁਤਾਬਕ, ਪ੍ਰਧਾਨ ਮੰਤਰੀ ਦੇ ਮੀਡੀਆ ਸਲਾਹਕਾਰ ਸੂਰਯਾ ਥਾਪਾ ਨੇ ਦੱਸਿਆ, "ਦੋਹਾਂ ਨੇਤਾਵਾਂ ਵਿਚਾਲੇ ਸਕਾਰਾਤਮਕ ਗੱਲਬਾਤ ਹੋਈ ਹੈ। ਇਸ ਨੂੰ ਲੈ ਕੇ ਇਹ ਚਰਚਾ ਹੋਈ ਕਿ ਪਾਰਟੀ ਦੇ ਸਕੱਤਰੇਤ, ਸਥਾਈ ਕਮੇਟੀ ਜਾਂ ਕੇਂਦਰੀ ਕਮੇਟੀ ਦੀ ਇੱਕ ਮੀਟਿੰਗ ਬੁਲਾਉਣੀ ਚਾਹੀਦੀ ਹੈ। ਮੀਟਿੰਗ ਵਿੱਚ ਪਾਰਟੀ ਦੇ ਜਨਰਲ ਬਾਡੀ ਨੂੰ ਬੁਲਾਉਣ ਲਈ ਵਿਚਾਰ ਵਟਾਂਦਰੇ ਵੀ ਕੀਤੇ ਗਏ।