ਕਰਾਚੀ: ਪਾਕਿਸਤਾਨ ਦੀ ਅਦਾਲਤ ਨੇ ਇੱਕ ਨਬਾਲਗ ਇਸਾਈ ਕੁੜੀ ਦਾ ਜ਼ਬਰੀ ਧਰਮ ਬਦਲਵਾ ਕੇ ਇਸਲਾਮ ਕਬੂਲ ਕਰਨ ਦੇ ਦੋਸ਼ 'ਚ ਮੌਲਵੀ ਖ਼ਿਲਾਫ਼ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ।
ਨਬਾਲਗ ਕੁੜੀ ਦਾ ਜ਼ਬਰੀ ਨਿਕਾਹ ਕਰਵਾਉਣ 'ਤੇ ਮੌਲਵੀ ਖ਼ਿਲਾਫ਼ ਗ਼ੈਰ ਜ਼ਮਾਨਤੀ ਵਾਰੰਟ ਜਾਰੀ - ਕਰਾਚੀ
ਨਬਾਲਗ ਇਸਾਈ ਕੁੜੀ ਦਾ ਜ਼ਬਰੀ ਧਰਮ ਬਦਲਵਾ ਕੇ ਇਸਲਾਮ ਕਬੂਲ ਕਰਨ ਦੇ ਦੋਸ਼ 'ਚ ਮੌਲਵੀ ਖ਼ਿਲਾਫ਼ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਹੈ।
ਕਾਜ਼ੀ ਮੁਫ਼ਤੀ ਅਹਿਮਦ ਜਾਨ ਰਹੀਮ ਖ਼ਿਲਾਫ਼ ਪੀੜਤ ਕੁੜੀ ਵੱਲੋਂ ਰਿਪੋਰਟ ਲਿਖਾਉਣ ਤੋਂ ਬਾਅਦ ਉਸ ਨੂੰ ਭਗੌੜਾ ਐਲਾਨਿਆ ਗਿਆ ਹੈ। ਇਸ ਮੌਲਵੀ ਖਿਲਾਫ਼ 1 ਹੋਰ ਮਾਮਲੇ 'ਚ ਧਰਮ ਤਬਦੀਲੀ ਤੇ ਇੱਕ ਹੋਰ ਕੁੜੀ ਦਾ ਜ਼ਬਰੀ ਨਿਕਾਹ ਪੜ੍ਹਵਾਉਣ ਲਈ ਮੁਲਜ਼ਮ ਹੈ। ਕਰਾਚੀ 'ਚ 1 ਮੈਜਿਸਟ੍ਰੇਟੀ ਅਦਾਲਤ ਨੇ ਮੌਲਵੀ ਖ਼ਿਲਾਫ਼ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਇਹ ਮਾਮਲਾ ਦਰਜ ਕਰਵਾਉਣ ਵਾਲੀ ਇਸਾਈ ਕੁੜੀ ਨੇ ਦੋਸ਼ ਲਗਾਇਆ ਹੈ ਕਿ ਉਸ ਤੋਂ ਜ਼ਬਰੀ ਇਸਲਾਮ ਕਬੂਲ ਕਰਵਾਇਆ ਗਿਆ ਤੇ ਉਸ ਦਾ ਜ਼ਬਰੀ ਨਿਕਾਹ ਮੁਹੰਮਦ ਇਮਰਾਨ ਨਾਲ ਕਰਵਾਇਆ ਗਿਆ ਹੈ।
ਅਦਾਲਤ ਨੇ ਪੁਲਿਸ ਨੂੰ ਨਿਰਦੇਸ਼ ਦਿੱਤਾ ਹੈ ਕਿ ਮੁਲਜ਼ਮ ਮੌਲਵੀ ਨੂੰ 16 ਨਵੰਬਰ ਤਕ ਅਦਾਲਤ 'ਚ ਪੇਸ਼ ਕਰੇ। ਅਦਾਲਤ ਨੇ ਪਹਿਲੀ ਨਜ਼ਰ ਦੇ ਗਵਾਹਾਂ ਤੇ ਦਸਤਾਵੇਜ਼ਾਂ 'ਚ ਕੁੜੀ ਦੇ ਦਾਅਵੇ ਦੀ ਪੁਸ਼ਟੀ ਕੀਤੀ ਕਿ ਇਮਰਾਨ ਤੋਂ ਕਰਵਾਏ ਗਏ ਜ਼ਬਰੀ ਨਿਕਾਹ ਵੇਲੇ ਉਸ ਦੀ ਉਮਰ ਸਿਰਫ਼ 13 ਸਾਲ ਦੀ ਹੀ ਸੀ। ਨਬਾਲਗ ਕੁੜੀ ਨੇ ਇਸਲਾਮ ਅਪਣਾਉਣ ਤੋਂ ਇਨਕਾਰ ਕੀਤਾ ਹੈ।