ਅੰਮ੍ਰਿਤਸਰ: ਨਿਊਜ਼ੀਲੈਂਡ ਤੋਂ ਵਿਰੋਧੀ ਧਿਰ ਦੇ ਨੇਤਾ ਸਿਮੋਨ ਜੋਜ਼ਫ਼ ਬ੍ਰਿਜੇਸ਼ ਸਨਿੱਚਰਵਾਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਤੇ ਗੁਰੂ ਦਾ ਸ਼ੁਕਰਾਨਾ ਅਦਾ ਕੀਤਾ।
ਸਿਮੋਨ ਜੋਜ਼ਫ਼ ਬ੍ਰਿਜੇਸ਼ ਨੇ ਕਿਹਾ ਕਿ ਉਨ੍ਹਾਂ ਦੀ ਲੰਬੇ ਸਮੇਂ ਤੋਂ ਇਹ ਦਿਲੀ ਤਮੰਨਾ ਸੀ ਕਿ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਅਤੇ ਨਿਊਜ਼ੀਲੈਂਡ ਪਾਰਲੀਮੈਂਟ ਦੇ ਸਿੱਖ ਮੈਂਬਰ ਦੋਸਤਾਂ ਨੇ ਉਨ੍ਹਾਂ ਦੀ ਇਹ ਆਸ ਪੂਰੀ ਕਾਰਵਾਈ।
ਸਿਮੋਨ ਨੇ ਕਸ਼ਮੀਰ ਮਾਮਲੇ ਤੇ ਬੋਲਦਿਆਂ ਕਿਹਾ ਕਿ ਇਸ ਮਾਮਲੇ 'ਤੇ ਨਿਊਜ਼ੀਲੈਂਡ ਕੋਈ ਪ੍ਰਤੀਕਿਰਿਆ ਨਹੀਂ ਦੇ ਸਕਦਾ ਪਰ ਨਿਊਜ਼ੀਲੈਂਡ ਦੀ ਸਭ ਤੋਂ ਵੱਡੀ ਵਿਰੋਧੀ ਧਿਰ ਦਾ ਲੀਡਰ ਹੋਣ ਦੇ ਨਾਤੇ ਉਹਨਾਂ ਦਾ ਕਹਿਣਾ ਹੈ ਕਿ ਕਸ਼ਮੀਰ ਮਸਲਾ ਭਾਰਤ ਪਾਕਿਸਤਾਨ ਦਾ ਇਹ ਨਿੱਜੀ ਮਾਮਲਾ ਹੈ ਅਤੇ ਦੋਵੇਂ ਦੇਸ਼ਾਂ ਨੂੰ ਆਪਸ ਵਿੱਚ ਸ਼ਾਂਤੀ ਨਾਲ ਮਿਲ ਕੇ ਇਸ ਮਾਮਲੇ ਨੂੰ ਸੁਲਝਾਉਣਾ ਚਾਹੀਦਾ ਹੈ। ਭਾਵੇਂ ਕਿ ਸਿਮੋਨ ਨੇ ਇਸ ਦੌਰੇ ਨੂੰ ਨਿੱਜੀ ਦੌਰਾ ਕਹਿ ਕੇ ਇਸ 'ਤੇ ਜ਼ਿਆਦਾ ਬੋਲਣ ਤੋਂ ਮਨ੍ਹਾ ਕਰ ਦਿੱਤਾ।
ਇਹ ਵੀ ਪੜ੍ਹੋ : ਖ਼ਤਰੇ 'ਚ ਪੰਜਾਬ ਪੁਲਿਸ ਦਾ ਭਵਿੱਖ, ਕਿਰਾਏ 'ਤੇ ਚੱਲ ਰਿਹਾ ਥਾਣਾ
ਪਾਕਿਸਤਾਨ ਵਿੱਚ ਸਿੱਖ ਲੜਕੀ ਨੂੰ ਜ਼ਬਰਦਸਤੀ ਅਗਵਾ ਕਰਕੇ ਊਸ ਨਾਲ ਵਿਆਹ ਕਰਨ ਦੇ ਮਾਮਲੇ ਤੇ ਸਿਮੋਨ ਨੇ ਕਿਹਾ ਕਿ ਹਰ ਇੱਕ ਨੂੰ ਧਰਮ ਅਤੇ ਬੋਲਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਭਾਵੇਂ ਉਹ ਕੋਈ ਵੀ ਹੋਵੇ। ਨਿਊਜ਼ੀਲੈਂਡ ਦੇ ਮੈਂਬਰ ਪਰਲੀਮੈਂਟ ਕੰਵਲਜੀਤ ਸਿੰਘ ਬਖਸ਼ੀ ਨੇ ਕਿਹਾ ਕਿ ਪੂਰੇ ਵਿਸ਼ਵ ਵਿੱਚ ਹਰ ਕਿਸੇ ਨੂੰ ਧਰਮ ਦੀ ਆਜ਼ਾਦੀ ਚਾਹੀਦੀ ਹੈ ਤੇ ਜਿਹਨਾਂ ਨੇ ਪਾਕਿਸਤਾਨ ਵਿੱਚ ਸਿੱਖ ਲੜਕੀ ਨੂੰ ਅਗਵਾ ਕਰ ਕੇ ਜ਼ਬਰਦਸਤੀ ਵਿਆਹ ਕਰਵਾਇਆ ਹੈ ਪਾਕਿਸਤਾਨ ਸਰਕਾਰ ਨੂੰ ਉਹਨਾਂ ਖਿਲਾਫ ਕੜੀ ਕਾਰਵਾਈ ਕਰਨੀ ਚਾਹੀਦੀ ਹੈ।