ਵੇਲਿੰਗਟਨ: ਨਿਊਜ਼ੀਲੈਂਡ ਦੇ ਆਧੁਨਿਕ ਇਤਿਹਾਸ 'ਚ ਸਭ ਤੋਂ ਭਿਆਨਕ ਹਮਲੇ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਨੇ ਖ਼ੁਦ ਦੇ ਜੁਰਮ ਨੂੰ ਕਬੂਲ ਕੀਤਾ ਹੈ। ਉਸ ਨੇ ਕ੍ਰਾਈਸਟਚਰਚ ਦੀਆਂ ਦੋ ਮਸਜਿਦਾਂ 'ਚ 51 ਲੋਕਾਂ ਦਾ ਕਤਲ ਕਰਨ ਤੇ ਅੱਤਵਾਦ ਦੇ ਸਾਰੇ ਦੋਸ਼ਾਂ ਨੂੰ ਮੰਨ ਲਿਆ ਹੈ।
ਇੱਕ ਸਾਲ ਪਹਿਲਾਂ ਹੋਏ ਇਸ ਹਮਲੇ ਨੇ ਪੂਰੇ ਦੇਸ਼ ਨੂੰ ਹੈਰਾਨ ਕਰ ਦਿੱਤਾ ਸੀ। ਇਸ ਤੋਂ ਬਾਅਦ ਇਥੇ ਦੀ ਸਰਕਾਰ ਨੂੰ ਖ਼ਤਰਨਾਕ ਅਰਧ-ਆਟੋਮੈਟਿਕ ਹਥਿਆਰਾਂ ਉੱਤੇ ਪਾਬੰਦੀ ਲਗਾਉਣ ਲਈ ਨਵੇਂ ਕਾਨੂੰਨ ਲਾਗੂ ਕਰਨੇ ਪਏ।
ਹਮਲਾਵਰ ਵੱਲੋਂ ਅਚਾਨਕ ਅਚਾਨਕ ਕੀਤੇ ਇਕਬਾਲੀਆਪਣ ਨੇ ਪੀੜਤਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਹੈਰਾਨ ਕਰ ਦਿੱਤਾ। ਇਸ ਨਾਲ ਪੀੜਤ ਪਰਿਵਾਰਾਂ ਅਤੇ ਨਿਊਜ਼ੀਲੈਂਡ ਦੇ ਲੋਕਾਂ ਨੂੰ ਰਾਹਤ ਮਿਲੀ ਹੈ। ਇਸ ਮਾਮਲੇ 'ਚ ਕਈ ਲੋਕਾਂ ਨੂੰ ਡਰ ਸੀ ਕਿ ਆਸਟ੍ਰੇਲੀਆ ਦਾ 29 ਸਾਲਾ ਇਹ ਗੋਰਾ ਵਿਅਕਤੀ ਬ੍ਰੈਂਟਨ ਹੈਰੀਸਨ ਟੈਰੰਟ ਆਪਣੇ ਮੁਕੱਦਮੇ ਦੀ ਵਰਤੋਂ ਮੰਚ ਦੇ ਰੂਪ 'ਚ ਆਪਣੇ ਵਿਚਾਰਾਂ ਦਾ ਪ੍ਰਚਾਰ ਕਰਨ ਲਈ ਕਰੇਗਾ।
ਹੋਰ ਪੜ੍ਹੋ : ਪੰਜਾਬ ਦੇ ਨਵਾਂਸ਼ਹਿਰ ਵਿੱਚ ਕੋਰੋਨਾ ਵਾਇਰਸ ਦਾ ਇੱਕ ਹੋਰ ਮਰੀਜ਼ ਪਾਜ਼ੀਟਿਵ
ਉਸ ਨੇ ਕ੍ਰਾਈਸਟਚਰਚ ਹਾਈ ਕੋਰਟ ਵਿੱਚ ਕਤਲ ਦੇ 51 ਦੋਸ਼ਾਂ, ਕਤਲ ਦੀ ਕੋਸ਼ਿਸ਼ ਦੇ 40 ਦੋਸ਼ਾਂ ਅਤੇ ਅੱਤਵਾਦ ਦੇ ਦੋਸ਼ ਨੂੰ ਕਬੂਲ ਕਰ ਲਿਆ ਹੈ।