ਪੰਜਾਬ

punjab

ETV Bharat / international

ਨੇਪਾਲ: ਪੁਸ਼ਪ ਕਮਲ ਦਹਿਲ 'ਪ੍ਰਚੰਡ' ਨੇ ਪ੍ਰਧਾਨ ਮੰਤਰੀ ਓਲੀ ਤੋਂ ਮੰਗਿਆ ਅਸਤੀਫਾ

ਕਮਿਊਨਿਸਟ ਪਾਰਟੀ ਦੇ ਮੁਖੀ ਪੁਸ਼ਪ ਕਮਲ ਦਹਿਲ 'ਪ੍ਰਚੰਡ' ਸਮੇਤ ਸੀਨੀਅਰ ਨੇਤਾਵਾਂ ਨੇ ਓਲੀ ਦੇ ਅਸਤੀਫੇ ਦੀ ਮੰਗ ਕੀਤੀ ਹੈ। ਭ੍ਰਿਸ਼ਟਾਚਾਰ ਅਤੇ ਹੁਣ ਕੋਵਿਡ 19 ਨੂੰ ਲੈ ਕੇ ਨਾਕਾਮ ਹੋ ਰਹੀ ਓਲੀ ਸਰਕਾਰ ਤੋਂ ਅਸਤੀਫ਼ੇ ਦੀ ਮੰਗ ਕੀਤੀ ਗਈ ਹੈ।

ਪੁਸ਼ਪ ਕਮਲ ਦਹਿਲ 'ਪ੍ਰਚੰਡ' ਨੇ ਪ੍ਰਧਾਨ ਮੰਤਰੀ ਓਲੀ ਤੋਂ ਮੰਗਿਆ ਅਸਤੀਫਾ
ਪੁਸ਼ਪ ਕਮਲ ਦਹਿਲ 'ਪ੍ਰਚੰਡ' ਨੇ ਪ੍ਰਧਾਨ ਮੰਤਰੀ ਓਲੀ ਤੋਂ ਮੰਗਿਆ ਅਸਤੀਫਾ

By

Published : Jul 1, 2020, 8:58 AM IST

ਨਵੀਂ ਦਿੱਲੀ: ਚੀਨ ਦੇ ਇਸ਼ਾਰੇ 'ਤੇ ਚੱਲਣ ਵਾਲੇ ਤੇ ਭਾਰਤ ਵਿਰੋਧੀ ਭਾਵਨਾਵਾਂ ਨੂੰ ਹਵਾ ਦੇਣ ਵਾਲੇ ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਤੋਂ ਅਸਤੀਫਾ ਮੰਗ ਕੀਤੀ ਗਈ ਹੈ। ਸਥਾਈ ਕਮੇਟੀ ਦੇ ਇੱਕ ਮੈਂਬਰ ਦੇ ਅਨੁਸਾਰ, ਸਾਬਕਾ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ, ਮਾਧਵ ਕੁਮਾਰ ਨੇਪਾਲ, ਝਲਨਾਥ ਖਨਾਲ ਅਤੇ ਬਾਮਦੇਵ ਗੌਤਮ ਨੇ ਮੰਗਲਵਾਰ ਨੂੰ ਕਿਹਾ ਕਿ ਓਲੀ ਸਰਕਾਰ ਚਲਾਉਣ ਵਿੱਚ ਅਸਫਲ ਰਹੇ ਹਨ, ਇਸ ਲਈ ਉਹ ਅਸਤੀਫਾ ਦੇਣ।

ਓਲੀ ਨੂੰ ਪ੍ਰਧਾਨ ਮੰਤਰੀ ਤੋਂ ਇਲਾਵਾ ਪਾਰਟੀ ਪ੍ਰਧਾਨ ਦਾ ਅਹੁਦਾ ਛੱਡਣ ਲਈ ਵੀ ਕਿਹਾ ਗਿਆ ਹੈ। ਦੱਸਣਯੋਗ ਹੈ ਕਿ ਓਲੀ ਦੀ ਸਰਕਾਰ ਵਿਵਾਦਾਂ ਵਿੱਚ ਘਿਰੀ ਹੋਈ ਹੈ। ਦੁਰਾਚਾਰ, ਭ੍ਰਿਸ਼ਟਾਚਾਰ ਅਤੇ ਹੁਣ ਕੋਵਿਡ-19 ਨੂੰ ਲੈ ਕੇ ਨਾਕਾਮੀ ਕਾਰਨ ਓਲੀ ਜਨਤਾ ਅਤੇ ਵਿਰੋਧੀ ਧਿਰਾਂ ਦੇ ਨਾਲ-ਨਾਲ ਪਾਰਟੀ ਦੇ ਹੋਰ ਨੇਤਾਵਾਂ ਦੇ ਵੀ ਨਿਸ਼ਾਨੇ 'ਤੇ ਹੈ।

ਓਲੀ ਨੇ ਭਾਰਤੀ ਖੇਤਰਾਂ ਨੂੰ ਸ਼ਾਮਲ ਕਰਦੇ ਹੋਏ ਦੇਸ਼ ਦਾ ਇੱਕ ਨਵਾਂ ਨਕਸ਼ਾ ਜਾਰੀ ਕੀਤਾ ਹੈ। ਉਨ੍ਹਾਂ ਨੇ ਰਾਸ਼ਟਰਵਾਦ ਦੀ ਸਹਾਰੇ ਨਾਲ ਆਪਣੇ ਵਿਰੁੱਧ ਉੱਠਣ ਵਾਲੀਆਂ ਆਵਾਜ਼ਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ। ਮੰਗਲਵਾਰ ਨੂੰ ਸਥਾਈ ਕਮੇਟੀ ਦੀ ਇੱਕ ਬੈਠਕ ਵਿੱਚ ਪ੍ਰਚੰਡ ਨੇ ਓਲੀ ਨੂੰ ਕਿਹਾ ਕਿ ਉਹ ਭਾਰਤ ਨਹੀਂ ਉਹ ਖੁਦ ਪਾਰਟੀ ਪ੍ਰਧਾਨ ਅਤੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਮੰਗ ਰਹੇ ਹਨ। ਸਥਾਈ ਕਮੇਟੀ ਦੇ ਮੈਂਬਰ ਦੇ ਅਨੁਸਾਰ ਪ੍ਰਧਾਨ ਮੰਤਰੀ ਓਲੀ ਤੋਂ ਵੀ ਸਬੂਤ ਮੰਗੇ ਗਏ ਹਨ ਕਿ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦੀ ਸਾਜਿਸ਼ ਰਚੀ ਜਾ ਰਹੀ ਹੈ।

ABOUT THE AUTHOR

...view details