ਪੰਜਾਬ

punjab

ETV Bharat / international

ਨੇਪਾਲ ਦੇ PM ਕੋਲ ਆਪਣੀ ਕੁਰਸੀ ਬਚਾਉਣ ਲਈ 1 ਮਹੀਨੇ ਦਾ ਸਮਾਂ - India nepal Tensions

ਸਾਬਕਾ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ ਜੋ ਸੱਤਾਧਾਰੀ ਨੇਪਾਲ ਕਮਿਊਨਿਸਟ ਪਾਰਟੀ (ਐਨਸੀਪੀ) ਦੇ ਸਹਿ-ਚੇਅਰਮੈਨ ਵੀ ਹਨ ਅਤੇ ਪਾਰਟੀ ਦੇ ਸੀਨੀਅਰ ਨੇਤਾ ਮਾਧਵ ਨੇਪਾਲ ਨੇ ਵੀਰਵਾਰ ਨੂੰ ਕਾਠਮੰਡੂ ਵਿੱਚ ਇੱਕ ਮੀਟਿੰਗ ਦੌਰਾਨ ਓਲੀ ਦੇ ਮੁੜ ਅਸਤੀਫੇ ਦੀ ਮੰਗ ਕੀਤੀ। ਖ਼ਬਰਾਂ ਦੇ ਮੁਤਾਬਿਕ, ਦਹਿਲ ਤੇ ਨੇਪਾਲ ਦੇ ਓਲੀ ਤੋਂ ਉਨ੍ਹਾਂ ਦੁਆਰਾ ਪੈਦਾ ਕੀਤੇ ਜਾ ਰਹੇ ਰਾਜਨੀਤਕ ਤੇ ਕੂਟਨੀਤਕ ਵਿਵਾਦਾਂ ਦੇ ਕਾਰਨ ਅਸਤੀਫਾ ਦੇਣ ਲਈ ਕਿਹਾ ਹੈ। ਓਲੀ ਐਨਸੀਪੀ ਦੀ ਸਥਾਈ ਸਥਾਪਨਾ ਦੇ ਵਧੇਰੇ ਦਬਾਅ ਹੇਠ ਹਨ, ਜੋ ਹੁਣ ਉਨ੍ਹਾਂ ਦੀ ਕਾਰਜਸ਼ੈਲੀ ਉੱਤੇ ਗੰਭੀਰ ਸਵਾਲ ਚੁੱਕ ਰਹੇ ਹਨ।

ਨੇਪਾਲ ਦੇ PM ਕੋਲ ਆਪਣੀ ਕੁਰਸੀ ਬਚਾਉਣ ਲਈ 1 ਮਹੀਨੇ ਦਾ ਸਮਾਂ
ਨੇਪਾਲ ਦੇ PM ਕੋਲ ਆਪਣੀ ਕੁਰਸੀ ਬਚਾਉਣ ਲਈ 1 ਮਹੀਨੇ ਦਾ ਸਮਾਂ

By

Published : Jul 18, 2020, 6:46 PM IST

ਨਵੀਂ ਦਿੱਲੀ: ਭਾਰਤ ਵਿਰੋਧੀ ਟਿੱਪਣੀਆਂ ਤੇ ਆਪਣੇ ਵਿਵਾਦਿਤ ਕੰਮਾਂ ਦੇ ਕਾਰਨ ਨੇਪਾਲ ਦੇ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਦੇ ਅਸਤੀਫ਼ੇ ਦੀ ਲਗਾਤਾਰ ਮੰਗ ਉੱਠ ਰਹੀ ਹੈ। ਹਾਲਾਂਕਿ ਹਿਮਾਲਿਆਈ ਰਾਸ਼ਟਰ ਵਿੱਚ ਰਾਜਨੀਤਕ ਘਟਨਾਵਾਂ ਉੱਤੇ ਤਿੱਖੀ ਨਜ਼ਰ ਰੱਖਣ ਵਾਲੇ ਮਾਹਿਰਾਂ ਦਾ ਮੰਨਣਾ ਹੈ ਕਿ ਓਲੀ ਫਿਲਹਾਲ ਅਜੇ ਕੀਤੇ ਨਹੀਂ ਜਾ ਰਹੇ ਹਨ ਤੇ ਘੱਟੋ ਘੱਟ 1 ਮਹੀਨੇ ਤੱਕ ੳਹ ਆਪਣੀ ਕੁਰਸੀ ਉੱਤੇ ਬੈਠੇ ਰਹਿ ਸਕਦੇ ਹਨ।

ਦੋ ਸਾਬਕਾ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ ਜੋ ਸੱਤਾਧਾਰੀ ਨੇਪਾਲ ਕਮਿਊਨਿਸਟ ਪਾਰਟੀ (ਐਨਸੀਪੀ) ਦੇ ਸਹਿ-ਚੇਅਰਮੈਨ ਵੀ ਹਨ ਅਤੇ ਪਾਰਟੀ ਦੇ ਸੀਨੀਅਰ ਨੇਤਾ ਮਾਧਵ ਨੇਪਾਲ ਨੇ ਵੀਰਵਾਰ ਨੂੰ ਕਾਠਮੰਡੂ ਵਿੱਚ ਇੱਕ ਮੀਟਿੰਗ ਦੌਰਾਨ ਓਲੀ ਦੇ ਮੁੜ ਅਸਤੀਫੇ ਦੀ ਮੰਗ ਕੀਤੀ।

ਖ਼ਬਰਾਂ ਦੇ ਮੁਤਾਬਿਕ, ਦਹਿਲ ਤੇ ਨੇਪਾਲ ਦੇ ਓਲੀ ਤੋਂ ਉਨ੍ਹਾਂ ਦੁਆਰਾ ਪੈਦਾ ਕੀਤੇ ਜਾ ਰਹੇ ਰਾਜਨੀਤਕ ਤੇ ਕੂਟਨੀਤਕ ਵਿਵਾਦਾਂ ਦੇ ਕਾਰਨ ਅਸਤੀਫਾ ਦੇਣ ਲਈ ਕਿਹਾ ਹੈ।ਓਲੀ ਐਨਸੀਪੀ ਦੀ ਸਥਾਈ ਸਥਾਪਨਾ ਦੇ ਵਧੇਰੇ ਦਬਾਅ ਹੇਠ ਹਨ, ਜੋ ਹੁਣ ਉਨ੍ਹਾਂ ਦੀ ਕਾਰਜਸ਼ੈਲੀ ਉੱਤੇ ਗੰਭੀਰ ਸਵਾਲ ਚੁੱਕ ਰਹੇ ਹਨ।

ਇਸੇ ਦੌਰਾਨ ਨੇਪਾਲ ਦੇ ਵਿਕਾਸ ਵਿੱਚ ਮੁੱਖ ਸਹਾਇਕ ਦੇਸ਼ਾਂ ਵਿੱਚ ਇੱਕ ਭਾਰਤ ਦੇ ਨਾਲ ਕੂਟਨੀਤਕ ਸਬੰਧ ਹੇਠਲੇ ਪੱਧਰ ਉੱਤੇ ਜਾ ਪਹੁੰਚੇ ਹਨ, ਜਦੋਂ ਓਲੀ ਨੇ ਪਿਛਲੇ ਮਹੀਨੇ ਸੰਸਦ ਦੇ ਰਾਹੀਂ ਇੱਕ ਨਵਾਂ ਰਾਜਨੀਤਕ ਤਸਵੀਰ ਪੇਸ਼ ਕੀਤੀ। ਇਸ ਤਸਵੀਰ ਵਿੱਚ ਕਾਲਾਪਾਣੀ, ਲਿਪੁਲੇਖ ਤੇ ਲਿਪਾਧੁਰਾ ਨੂੰ ਨੇਪਾਲ ਦੀ ਹੱਦ ਵਿੱਚ ਸ਼ਾਮਿਲ ਦਰਸਾਇਆ ਗਿਆ ਹੈ ਜਦ ਕਿ ਉਹ ਤੀਨੋਂ ਥਾਵਾਂ ਭਾਰਤੀ ਖੇਤਰ ਵਿੱਚ ਆਉਂਦੀਆਂ ਹਨ।ਇਹ ਵਿਵਾਦਿਤ ਕਦਮ ਮਈ ਵਿੱਚ ਭਾਰਤੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੁਆਰਾ ਕੈਲਾਸ਼ ਮਾਨਸਰੋਵਰ ਜਾਣ ਵਾਲੇ ਤੀਰਥਯਾਤਰੀਆਂ ਦੇ ਲਈ ਲਿਪੁਲੇਖ ਤੱਕ ਬਣਾਈ ਗਈ ਇੱਕ ਸੜਕ ਦੇ ਉਦਘਾਟਣ ਤੋਂ ਬਾਅਦ ਚੁੱਕਿਆ ਗਿਆ ਹੈ।

ਪਹਿਲੀ ਸਭਾ ਤੋਂ ਬਾਅਦ, ਸੰਸਦ ਦੇ ਨਿਚਲੇ ਸਦਨ ਨੇ ਪਹਿਲੀ ਵਾਰ 13 ਜੂਨ ਨੂੰ ਇਸ ਨੂੰ ਪੇਸ਼ ਕੀਤਾ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਇਸ ਉੱਤੇ ਪ੍ਰਤੀਕ੍ਰਿਆ ਦਿੱਤੀ ਕਿ ਦਾਅਵਿਆਂ ਦਾ ਇਹ ਇਜਾਫ਼ਾ ਇਤਿਹਾਸਕ ਤੱਥਾਂ ਜਾਂ ਸਬੂਤਾਂ ਉੱਤੇ ਅਧਾਰਿਤ ਨਹੀਂ ਹੈ ਤੇ ਨਾ ਹੀ ਇਸ ਦੀ ਕੋਈ ਪੁਰਾਣੀ ਤਸਵੀਰ ਹੈ। ਇਹ ਕਦਮ ਸਰਹੱਦ ਸਬੰਧੀ ਜੁੜੇ ਕਈ ਮੁੱਦਿਆਂ ਉੱਤੇ ਵਿਚਾਰ ਵਟਾਂਦਰੇ ਕਰਨ ਦੇ ਲਈ ਸਾਡੀ ਮੌਜੂਦਾ ਤੈਅ ਨਿਤੀਆਂ ਦੀ ਉਲੰਘਣਾ ਹੈ।

ਹਾਲਾਂਕਿ ਓਲੀ ਨੂੰ ਸ਼ਰਮਿੰਦਗੀ ਤੋਂ ਬਚਣ ਦੇ ਲਈ ਨੇਪਾਲ ਦੇ ਵਿਦੇਸ਼ ਮੰਤਰੀ ਪ੍ਰਦੀਪ ਕੁਮਾਰ ਗਿਆਵਲੀ ਨੇ ਕਿਹਾ ਕਿ ਵਿਵਾਦ ਨੂੰ ਰਾਜਨੀਤਕ ਤਰੀਕੇ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ, ਸਾਨੂੰ ਵਿਸ਼ਵਾਸ਼ ਹੈ ਕਿ ਵਿਵਾਦ ਨੂੰ ਰਾਜਨੀਤਕ ਪੱਧਰ ਉੱਤੇ ਹੱਲ ਕਰ ਲਿਆ ਜਾਵੇਗਾ।ਅਜਿਹਾ ਕੋਈ ਵੀ ਕਦਮ ਨਹੀਂ ਚੁੱਕਿਆ ਜਾਵੇਗਾ, ਜਿਸ ਨਾਲ ਨੇਪਾਲ ਤੇ ਭਾਰਤ ਵਿਚਲੇ ਸਬੰਧ ਖ਼ਰਾਬ ਹੋਣ। ਸਰਹੱਦ ਮੁੱਦੇ ਨੂੰ ਲੈ ਭਾਰਤ ਦੇ ਨਾਲ ਨੇਪਾਲ ਦੇ ਸਬੰਧਾਂ ਦੀ ਸਮੁੱਚੀ ਸਥਿਤੀ ਨੂੰ ਕਿਸੇ ਵੀ ਤਰ੍ਹਾਂ ਕਮਜ਼ੋਰ ਨਹੀਂ ਹੋਣ ਦਿੱਤਾ ਜਾਣਾ ਚਾਹੀਂਦਾ। ਗਿਆਵਲੀ ਨੇ ਲੰਘੀ 29 ਜੂਨ ਨੂੰ ਸੰਸਦ ਵਿੱਚ ਇੱਕ ਬੈਠਕ ਵਿੱਚ ਇਹ ਵਿਚਾਰ ਪੇਸ਼ ਕੀਤੇ ਸਨ। ਇਹ ਬਿਆਨ ਓਲੀ ਦੇ ਬਿਆਨ ਤੋਂ ਬਾਅਦ ਅਇਆ ਜਦੋਂ ਉਸ ਨੇ ਕਾਠਮੰਡੂ ਵਿੱਚ ਇੱਕ ਦਿਨ ਪਹਿਲਾਂ ਬੁੱਧਵਾਰ ਨੂੰ ਇੱਕ ਸਮਾਗਮ ਵਿੱਚ ਇਹ ਕਿਹਾ ਨਵੀਂ ਦਿੱਲੀ ਉਸਨੂੰ ਉਸਦੇ ਅਹੁੰਦੇ ਤੋਂ ਹਟਾਉਣਾ ਦੀ ਕੋਸਿ਼ਸ਼ ਕਰ ਰਹੀ ਹੈ।

ਮੌਜੂਦਾ ਕੋਵਿਡ-19 ਮਾਹਾਮਰੀ ਦੇ ਚਲਦਿਆਂ ਲੋਕਾਂ ਦੀ ਪਰੇਸ਼ਾਨੀ ਨੂੰ ਹੋਰ ਜ਼ਿਆਦਾ ਵਧਾਉਂਦੇ ਹੋਏ ਓਲੀ ਦੀ ਪਾਰਟੀ ਨੇ ਨਾਗਰੀਕਤਾ ਸੰਸ਼ੋਧਨ ਬਿੱਲ ਵੀ ਪੇਸ਼ ਕਰ ਦਿੱਤਾ ਤੇ ਜਿਸਨੂੰ ਸੰਸਦੀ ਰਾਜ ਮਾਮਲਿਆਂ ਤੇ ਸੁਸ਼ਾਸਨ ਕਮੇਟੀ ਦੇ ਮੈਂਬਰਾਂ ਵੱਲੋਂ 21 ਅਪ੍ਰੈਲ ਨੂੰ ਸਮਰਥਨ ਵੀ ਪ੍ਰਾਪਤ ਹੋ ਗਿਆ ਹੈ।

ਨਵੇਂ ਬਿੱਲ ਦੇ ਅਨੁਸਾਰ ਨੇਪਾਲੀ ਮਰਦਾਂ ਨਾਲ ਵਿਅਹੁਤਾ ਵਿਦੇਸ਼ੀ ਔਰਤਾਂ ਨੂੰ ਦੇਸ਼ ਦੀ ਨਾਗਰਿਕਤਾ ਪ੍ਰਾਪਤ ਕਰਨ ਲਈ ਸੱਤ ਸਾਲ ਤੱਕ ਦਾ ਇੰਤਜ਼ਾਰ ਕਰਨਾ ਹੋਵੇਗਾ ਜਦਕਿ ਪਹਿਲਾਂ ਅਜਿਹੀਆਂ ਮਹਿਲਾਵਾਂ ਨੂੰ ਵਿਆਹ ਤੋਂ ਤੁਰੰਤ ਬਾਅਦ ਨਾਗਰੀਕਤਾ ਪ੍ਰਾਪਤ ਕਰਨ ਦੀ ਆਗਿਆ ਸੀ। ਇਸ ਬਿੱਲ ਨੇ ਦੋਵਾਂ ਦੇਸ਼ਾਂ ਦੇ ਲੋਕਾਂ ਦੇ ਵਿੱਚ ਵਿਸ਼ੇਸ਼ ਰੂਪ ਵਿੱਚ ਸਰਹੱਦੀ ਦੇਸ਼ ਭਾਰਤ ਦੇ ਵਿੱਚ ਵੱਡਾ ਅਸੰਤੁਸ਼ਟੀ ਪੈਦਾ ਕੀਤਾ ਹੈ ਕਿਉਂਕਿ ਉਨ੍ਹਾਂ ਵਿੱਚੋਂ ਕਈਆਂ ਨੇ ਆਪਣੀਆਂ ਲੜਕੀਆਂ ਦੇ ਵਿਆਹ ਨੇਪਾਲੀ ਵਿਅਕਤੀਆਂ ਦੇ ਨਾਲ ਕੀਤੇ ਹੋਏ ਹਨ।

ਫਿਰ ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਓਲੀ ਨੇ ਕਿਹਾ ਕਿ ਭਗਵਾਨ ਰਾਮ ਦੀ ਜਨਮਭੂਮੀ (ਅਸਲੀ ਅਯੁੱਧਿਆ) ਨੇਪਾਲ ਦੇ ਪਰਸਾ ਜ਼ਿਲ੍ਹੇ ਵਿੱਚ ਸੀ। ਓਲੀ ਦੇ ਇਸ ਬਿਆਨ ਉੱਤੇ ਪਾਰਟੀ ਦੇ ਨੇਤਾ ਬ੍ਰਹਾਮਣ ਗੋਤਮ ਸਮੇਤ ਸਿਬਿਲ ਸੁਸਾਇਟੀ ਦੇ ਮੈਂਬਰਾਂ ਤੇ ਪਾਰਟੀ ਲੀਡਰਾਂ ਦੇ ਵਿੱਚ ਗੁੱਸਾ ਫੁੱਟ ਪਿਆ, ਜਿਨ੍ਹਾਂ ਨੇ ਓਲੀ ਤੋਂ ਜਨਤਾ ਕੋਲੋਂ ਮਾਫ਼ੀ ਮੰਗਣ ਦੀ ਮੰਗ ਕੀਤੀ।

ਮਾਹਿਰਾਂ ਦੇ ਅਨੁਸਾਰ, ਦੇਸ਼ ਵਿੱਚ ਕੋਵਿਡ-19 ਮਹਾਮਾਰੀ ਨਾਲ ਨਿਪਟਣ ਵਿੱਚ ਅਸਫ਼ਲਤਾ ਦੇ ਕਾਰਨ ਪ੍ਰਧਾਨ ਮੰਤਰੀ ਓਲੀ ਨੂੰ ਆਪਣੀ ਹੀ ਪਾਰਟੀ ਵਿੱਚ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ ਤੇ ਇਸ ਵੱਧਦੇ ਦਬਾਅ ਨਾਲ ਲੋਕਾਂ ਦਾ ਧਿਆਨ ਭਟਕਾਉਣ ਦੇ ਲਈ ਉਹ ਭਾਰਤ ਵਿਰੋਧੀ ਕਦਮ ਚੁੱਕ ਰਹੇ ਹਨ।

ਦਹਿਲ ਦੁਆਰਾ ਓਲੀ ਨਾਲ ਪ੍ਰਧਾਨ ਮੰਤਰੀ ਅਹੁੰਦੇ ਤੇ ਐਨਸੀਪੀ ਦੇ ਸਹਿ-ਚੇਅਰਮੈਨ ਦੇ ਅਸਤੀਫ਼ੇ ਦੀ ਮੰਗ ਦੇ ਨਾਲ ਹੀ ਐਨਸੀਬੀ ਦੀ ਮੌਜੂਦਾ ਕਮੇਟੀ ਨੇ ਉਨ੍ਹਾਂ ਦੇ ਭਵਿੱਖ ਸਬੰਧੀ ਕਈ ਬੈਠਕਾਂ ਕੀਤੀਆਂ ਹਨ।ਸ਼ੁੱਕਵਾਰ ਨੂੰ ਹੋਣ ਵਾਲੀ ਇੱਕ ਹੋਰ ਸਥਾਈ ਕਮੇਟੀ ਦੀ ਬੈਠਕ ਐਤਵਾਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ।

ਓਲੀ ਨੂੰ ਐਨਸੀਪੀ ਸਥਾਈ ਕਮੇਟੀ ਦੇ 44 ਵਿੱਚੋਂ ਕੇਵਲ 13 ਮੈਂਬਰਾਂ ਦਾ ਸਮਰਥਨ ਪ੍ਰਾਪਤ ਹੈ।ਇਸ ਦੌਰਾਨ ਓਲੀ ਨੇ ਭਰੋਸੇ ਦੀ ਵੋਟ ਤੋਂ ਬਚਣ ਲਈ ਰਾਸ਼ਟਰਪਤੀ ਦੇ ਫ਼ਰਮਾਨ ਦੀ ਸਹਾਇਤਾ ਨਾਲ ਸੰਸਦ ਨੂੰ ਮੁਲਤਵੀ ਵੀ ਕਰਵਾ ਦਿੱਤਾ ਹੈ।

ਹੁਣ ਮਹਿਰਾਂ ਦਾ ਮੰਨਣਾ ਹੈ ਕਿ ਜਲਦਬਾਜ਼ੀ ਵਿੱਚ ਓਲੀ ਆਪਣੇ ਅਹੁੰਦੇ ਨੂੰ ਛੱਡਣ ਦੇ ਲਈ ਤਿਆਰ ਹੋ ਜਾਵੇ, ਅਜਿਹੀ ਕੋਈ ਸੰਭਾਵਨਾ ਨਹੀਂ ਹੈ।ਘੱਟੋ ਘੱਟ ਇੱਕ ਮਹੀਨੇ ਤੱਕ ਚੱਲਣ ਵਾਲੇ ਇਸ ਮੁਸ਼ਕਿਲ ਸਮੇਂ ਵਿੱਚ ਉਹ ਕੀਤੇ ਵੀ ਜਾਣ ਵਾਲਾ ਨਹੀਂ ਹੈ।

ਰਾਜਨੀਤਕ ਮਾਹਿਰ ਹਰੀ ਰੋਕਾ ਨੇ ਕਾਠਮਾਂਡੂ ਤੋਂ ਫੋਨ ਉੱਤੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਐਤਵਾਰ ਨੂੰ ਐਨਸੀਪੀ ਦੀ ਸਥਾਈ ਕਮੇਟੀ ਦੀ ਬੈਠਕ ਪੱਕੀ ਨਹੀਂ ਹੈ। ਰੋਕਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਅਗੱਸਤ ਦੀ ਦੂਸਰੇ ਪੜਾਅ ਵਿੱਚ ਪਾਰਟੀ ਦੀ ਕੇਂਦਰੀ ਕਮੇਟੀ ਦੀ ਬੈਠਕ ਬੁਲਾਉਣ ਦੀ ਸੰਭਾਵਨਾ ਹੈ ਤੇ ੳਦੋਂ ਹੀ ਓਲੀ ਦੇ ਭਵਿੱਖ ਨੂੰ ਲੈ ਕੇ ਕੋਈ ਪੱਕਾ ਫ਼ੈਸਲਾ ਹੋਵੇਗਾ।

ਉਨ੍ਹਾਂ ਕਿਹਾ ਕਿ ਇੱਕ ਪਾਸੇ ਓਲੀ ਜੋੜਤੋੜ ਕਰਨ ਵਿੱਚ ਮਾਹਿਰ ਹੈ ਤਾਂ ਦੂਸਰੇ ਪਾਸੇ ਵਿਦੇਸ਼ ਮੰਤਰੀ ਗਿਆਲੀ ਇੱਕ ਭਰੋਸੇਮੰਦ ਸਾਥੀ ਹੈ।ਜੋ ਵਿਵਾਦਾਂ ਵਿੱਚ ਘਿਰਣ ਤੋਂ ਬਾਅਦ ਉਨ੍ਹਾਂ ਨੂੰ ਸ਼ਰਮਿੰਦਗੀ ਤੋਂ ਬਚਾਉਣ ਲਈ ਅੱਗੇ ਆ ਜਾਂਦਾ ਹੈ। ਤਾਜ਼ਾ ਉਦਹਾਰਣ ਦੇ ਤੌਰ ੳੱਤੇ ਜਦੋਂ ਓਲੀ ਨੇ ਆਯੋਦਿਆ ਬਾਰੇ ਵਿਵਾਦਿਤ ਟਿੱਪਣੀ ਕੀਤੀ ਤਾਂ ਨੇਪਾਲ ਦੇ ਵਿਦੇਸ਼ ਮੰਤਰਾਲੇ ਨੂੰ ਸ਼ਪਸ਼ਟੀਕਰਨ ਦਾ ਇੱਕ ਬਿਆਨ ਜਾਰੀ ਕਰਨਾ ਪਿਆ। ਬਿਆਨ ਦੇ ਅਨੁਸਾਰ ਓਲੀ ਦੀ ਟਿੱਪਣੀ ਕਿਸੇ ਵੀ ਰਾਜਨੀਤਕ ਵਿਸੇ਼ਸ਼ ਨਾਲ ਨਹੀਂ ਜੁੜੀ ਹੋਈ ਸੀ ਤੇ ਕਿਸੇ ਦੀ ਭਾਵਨਾ ਤੇ ਮਦ ਨੂੰ ਠੇਸ ਪਹੁੰਚਾਉਣ ਕੋਈ ਇਰਾਦਾ ਨਹੀਂ ਸੀ।

ਇਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਸ਼੍ਰੀ ਰਾਮ ਤੇ ਉਨ੍ਹਾਂ ਨਾਲ ਜੁੜੇ ਸਥਾਨਾਂ ਦੇ ਬਾਰੇ ਵਿੱਚ ਕਈ ਮਿਥਿਹਾਸ ਤੇ ਹਵਾਲੇ ਹਨ।ਪ੍ਰ ਧਾਨ ਮੰਤਰੀ ਬੱਸ ਇਸ ਵਿਸ਼ਾਲ ਸੰਸਕ੍ਰੀਤੀ ਭੂੰਗੋਲ ਦੀ ਖੋਜ ਅਤੇ ਅਧਿਐਨ ਦੀ ਮਹੱਤਤਾ ਨੂੰ ਉਜਾਗਰ ਕਰ ਰਿਹੇ ਸੀ ਤਾਂ ਕਿ ਭਗਾਵਨ ਰਾਮ ਨਾਲ ਸਬੰਧਤ ਜਾਣਕਾਰੀ ਅਤੇ ਰਾਮਾਇਣ ਤੋਂ ਪ੍ਰਾਪਤ ਤੱਥਾਂ ਨੂੰ ਅਮੀਰ ਸੱਭਿਅਤਾ ਨਾਲ ਜੁੜੇ ਵੱਖ-ਵੱਖ ਸਥਾਨਾਂ ਨਾਲ ਜੋੜਿਆ ਜਾ ਸਕੇ।

ਹਾਲਾਂਕਿ ਨੇਪਾਲ ਦੀ ਸੰਸਦ ਦੁਆਰਾ ਨਵੇਂ ਰਾਜਨਿਤਕ ਮਨਘੜਤ ਤਸਵੀਰਾਂ ਨੂੰ ਪੇਸ਼ ਕੀਤੇ ਜਾਣ ਤੋਂ ਬਾਅਦ ਭਾਰਤ ਨੇ ਅਧਿਕਾਰਿਤ ਰੂਪ ਨਾਲ ਪ੍ਰਤੀਕ੍ਰਿਆ ਦਿੱਤੀ, ਪਰ ਨਵੀਂ ਦਿੱਲੀ ਨੇ ਅਯੁੱਧਿਆ ਬਾਰੇ ਓਲੀ ਦੀ ਟਿੱਪਣੀ 'ਤੇ ਚੁੱਪੀ ਬਣਾਈ ਰੱਖੀ ਹੈ।

ਆਬਜ਼ਰਵਰ ਰਿਸਰਚ ਫਾਉਂਡੇਸ਼ਨ ਦੇ ਸੀਨੀਅਰ ਮੈਂਬਰ ਕੇ ਯੋਮ ਨੇ ਕਿਹਾ, "ਭਾਰਤ ਇੱਕ ਵੱਡਾ ਦੇਸ਼ ਹੋਣ ਦੇ ਕਾਰਨ ਵਧੇਰੇ ਸਮਝਦਾਰੀ ਵਾਲੀ ਅਪਣਾ ਰਿਹਾ ਹੈ। ਯੋਮ ਨੇ ਕਿਹਾ, ਸਾਨੂੰ ਸੱਚਮੁੱਚ ਵਧੇਰੇ ਸਮਝਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ, ਨਵੀਂ ਦਿੱਲੀ ਨੂੰ ਨੇਪਾਲ ਵਲੋਂ ਜਾਰੀ ਕੀਤੇ ਗਏ ਭਾਰਤ ਵਿਰੋਧੀ ਹਰ ਬਿਆਨ `ਤੇ ਪ੍ਰਤੀਕ੍ਰਿਆ ਦੇਣ ਦੀ ਜ਼ਰੂਰਤ ਨਹੀਂ ਹੈ।

ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਨੌ ਮੈਂਬਰੀ ਐਸੀਪੀ ਸਕੱਤਰੇਤ ਦੁਆਰਾ ਸ਼ਨੀਵਾਰ ਨੂੰ ਕਾਠਮੰਡੂ ਵਿੱਚ ਇੱਕ ਬੈਠਕ ਹੋਣ ਦੀ ਸੰਭਾਵਨਾ ਹੈ। ਜਿਸ ਦੌਰਾਨ ਉਹ ਅਗਸਤ ਦੇ ਅੰਤ ਜਾਂ ਸਤੰਬਰ ਦੀ ਸ਼ੁਰੂਆਤ ਵਿੱਚ ਇੱਕ ਕੇਂਦਰੀ ਕਮੇਟੀ ਦੀ ਬੈਠਕ ਦੀ ਸਿਫ਼ਾਰਿਸ਼ ਕਰੇਗਾ।ਐਤਵਾਰ ਨੂੰ ਸਥਾਈ ਕਮੇਟੀ ਦੀ ਬੈਠਕ ਵਿੱਚ ਇਸਦਾ ਸਮਰਥਨ ਕਰਨ ਦੀ ਉਮੀਦ ਹੈ ਕਿਉਂਕਿ ਪਾਰਟੀ ਦਾ ਦਹਿਲ ਗੁੱਟ ਅਜਿਹਾ ਹੀ ਚਾਹੰੁਦਾ ਹੈ।

ਕੇਂਦਰੀ ਕਮੇਟੀ ਦੀ ਬੈਠਕ ਤੋਂ ਬਾਅਦ ਹੀ ਓਲੀ ਨੂੰ ਆਪਣੇ ਭਵਿੱਖ ਦਾ ਪਤਾ ਚੱਲ ਸਕੇਗਾ।ਆਰਥਿਕ ਸਥਿਤੀ ਤੇ ਮਹਾਮਾਰੀ ਦੇ ਕਾਰਨ ਇਹ ਕਮੇਤੀ ਮੁਅੱਤਲ ਹੋਈ ਹੈ।

ਇੱਕ ਜਾਣਕਾਰ ਨੇ ਨਾਮ ਨਾ ਛਪਣ ਦੀ ਸ਼ਰਤ ਉੱਤੇ ਈਟੀਵੀ ਭਾਰਤ ਨੂੰ ਦੱਸਿਆ ਕਿ ਪਾਰਟੀ ਦੇ ਅੰਦਰ ਵਿਵਾਦ ਵੱਧਦਾ ਜਾ ਰਿਹਾ ਹੈ ਤੇ ਇਹ ਤੋੜ ਵਿਛੋੜੇ ਦੇ ਕਿਨਾਰੇ ਉੱਤੇ ਹੈ।ਪਰ ਕੋਈ ਵੀ ਇਸ ਮੋੜ ਉੱਤੇ ਮੁਸੀਬਤ ਸਿਰ ਨਹੀਂ ਲੈਣਾ ਚਾਹੁੰਦਾ।ਬਿੱਲੀ ਦੇ ਗਲੇ ਵਿੱਚ ਟੱਲੀ ਕੋਣ ਬੰਨੇਗਾ ?

(ਅਰੁਣਿਮ ਭੁਯਾਨ)

ABOUT THE AUTHOR

...view details