ਕਾਠਮਾਂਡੂ: ਦੱਖਣ ਪੂਰਬੀ ਨੇਪਾਲ ਦੇ ਲਾਹਾਨ ਜ਼ਿਲ੍ਹੇ ਦੇ ਸਿਰਾਹਾ ’ਚ ਐਤਵਾਰ ਨੂੰ ਭੀੜਭਾੜ ਵਾਲੇ ਸਰਕਾਰੀ ਦਫਤਰ ਚ ਪ੍ਰੈਸ਼ਰ ਕੁੱਕਰ ਬੰਬ ਫੱਟਣ ਕਾਰਨ ਘੱਟੋ ਘੱਟ 8 ਲੋਕ ਗੰਭੀਰ ਜ਼ਖਮੀ ਹੋ ਗਏ। ਮੀਡੀਆ ਚ ਆਈ ਖਬਰਾਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ।
ਦਿ ਕਾਠਮੰਡੂ ਪੋਸਟ ਅਖਬਾਰ ਦੇ ਸਹਾਇਕ ਮੁੱਖ ਜ਼ਿਲ੍ਹਾ ਅਧਿਕਾਰੀ ਕ੍ਰਿਸ਼ਨ ਕੁਮਾਰ ਨਿਰੌਲਾ ਨੇ ਦੱਸਿਆ ਹੈ ਕਿ ਇਹ ਧਮਾਕਾ ਪ੍ਰੈਸ਼ਰ ਕੁੱਕਰ ਬੰਬ ਦਫਤਰ ਦੀ ਪਹਿਲੀ ਮੰਜ਼ਿਲ ’ਤੇ ਦੁਪਹਿਰ 12:40 ਵਜੇ ਹੋਇਆ ਸੀ। ਅਖਬਾਰ ’ਚ ਇਹ ਵੀ ਦੱਸਿਆ ਗਿਆ ਹੈ ਕਿ ਜ਼ਮੀਨੀ ਮਾਲ ਵਿਭਾਗ ਦੇ ਅੱਠ ਕਰਮਚਾਰੀ- ਪੰਜ ਆਦਮੀ ਅਤੇ ਤਿੰਨ ਔਰਤਾਂ ਇਸ ਧਮਾਕੇ ਚ ਜ਼ਖਮੀ ਹੋਏ ਸਨ।
ਇਹ ਵੀ ਪੜੋ: 21 ਵੀਂ ਸਦੀ ਵਿੱਚ ਚੀਨ ਦਾ ਸਭ ਤੋਂ ਵੱਡਾ ਰਣਨੀਤਕ ਖ਼ਤਰਾ: ਪੈਂਟਾਗਨ
ਡੀਐੱਸਪੀ ਤਪਨ ਦਹਿਲ ਨੇ ਕਿਹਾ ਕਿ ਗੰਭੀਰ ਰੂਪ ਚ ਜ਼ਖਮੀ ਤਿੰਨ ਲੋਕਾਂ ਨੂੰ ਲਾਹਾਨ ਦੇ ਸੱਪਤਰੀਸ਼ੀ ਹਸਪਤਾਲ ਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ ਜਦਕਿ ਹੋਰ ਜ਼ਖਮੀ ਦੇ ਲਾਹਾਨ ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ।
ਮਾਏ ਰਿਪਬਲਿਕਾ ਸਮਾਚਾਰ ਪੱਤਰ ਦੇ ਮੁਤਾਬਿਕ ਜੈ ਕ੍ਰਿਸ਼ਨ ਗੋਇਤ ਦੀ ਅਗਵਾਈ ਵਾਲੇ ਜਨਤੰਤਰਿਕ ਤਰੈ ਮੁਕਤੀ ਮੋਰਚਾ ਨੇ ਇਸ ਧਮਾਕੇ ਦੀ ਜਿੰਮੇਵਾਰੀ ਲੈਂਦੇ ਹੋਏ ਕਿਹਾ ਕਿ ਇਹ ਭ੍ਰਿਸ਼ਟਾਚਾਰ ਦੇ ਖਿਲਾਫ ਸੰਗਠਨ ਦੇ ਅਭਿਆਨ ਦਾ ਹਿੱਸਾ ਹੈ। ਪੁਲਿਸ ਦੇ ਮੁਤਾਬਿਕ ਧਮਾਕੇ ਵਾਲੀ ਥਾਂ ਤੋਂ ਪਰਚੇ ਦੇ ਕਈ ਟੁਕੜੇ ਮਿਲੇ ਹਨ ਪਰ ਉਨ੍ਹਾਂ 'ਤੇ ਕੀ ਲਿਖਿਆ ਹੈ ਇਸ ਨੂੰ ਪੜ੍ਹਨਾ ਮੁਸ਼ਕਲ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਨਤੰਤਰਿਕ ਤਰੈ ਮੁਕਤੀ ਮੋਰਚਾ ਭਾਰਤ ਦੀ ਸੀਮਾ ਨਾਲ ਲੱਗੇ ਮੈਦਾਨੀ ਤਰਾਈ ਇਲਾਕਿਆਂ ਦੇ ਲੋਕਾਂ ਨੂੰ ਰਾਜਨੀਤੀਕ ਅਤੇ ਆਰਥਿਕ ਅਧਿਕਾਰੀ ਦੇਣ ਦੀ ਮੰਗ ਕਰਦਾ ਹੈ।