ਇਸਲਾਮਾਬਾਦ: ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਤੋਂ ਪਾਕਿਸਤਾਨ ਜਾਣ ਵਾਲੇ ਪਾਣੀ ਨੂੰ ਰੋਕਣ ਸਬੰਧੀ ਕਦਮ ਚੁੱਕਣ ਜਾ ਰਹੇ ਹਨ। ਇਸ ਸਬੰਧੀ ਪਾਕਿਸਤਾਨ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਫ਼ਵਾਦ ਚੌਧਰੀ ਨੇ ਟਵੀਟ ਕਰਕੇ ਕਿਹਾ ਮੋਦੀ ਦਾ "ਅਗਲਾ ਨਿਸ਼ਾਨਾ'' ਸਿੰਧੂ ਜਲ ਸਮਝੌਤਾ ਹੋਵੇਗਾ।
ਮੋਦੀ ਦਾ ਅਗਲਾ ਨਿਸ਼ਾਨਾ ਸਿੰਧੂ ਜਲ ਸਮਝੌਤਾ ਹੋਵੇਗਾ: ਪਾਕਿਸਤਾਨੀ ਮੰਤਰੀ - Pakistan Minister
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਤੋਂ ਪਾਕਿਸਤਾਨ ਜਾਣ ਵਾਲੇ ਪਾਣੀ ਨੂੰ ਰੋਕਣ ਸਬੰਧੀ ਕਦਮ ਚੁੱਕਣ ਜਾ ਰਹੇ ਹਨ। ਇਸ ਸਬੰਧੀ ਪਾਕਿਸਤਾਨ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਫ਼ਵਾਦ ਚੌਧਰੀ ਨੇ ਟਵੀਟ ਕਰਕੇ ਕਿਹਾ ਕਿ ਮੋਦੀ ਦਾ "ਅਗਲਾ ਨਿਸ਼ਾਨਾ'' ਸਿੰਧੂ ਜਲ ਸਮਝੌਤਾ ਹੋਵੇਗਾ।
ਉਨ੍ਹਾਂ ਨੇ ਇਹ ਗੱਲ ਦੇਸ਼ ਵਿਚ ਇਮਰਾਨ ਸਰਕਾਰ ਖ਼ਿਲਾਫ਼ ਚੱਲ ਰਹੇ ਰਾਜਨੀਤਿਕ ਵਿਰੋਧ ਪ੍ਰਦਰਸ਼ਨ ਦੇ ਪ੍ਰਸੰਗ ਵਿਚ ਇਹ ਗੱਲ ਕਹੀ। ਉਹ ਇਸ ਰਾਹੀਂ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਵਿਰੋਧ ਕਸ਼ਮੀਰ ਮੁੱਦੇ ਤੋਂ ਧਿਆਨ ਹਟਾਉਣ ਦੀ ਇੱਕ ਸਾਜਿਸ਼ ਹੈ।
ਚੌਧਰੀ ਨੇ ਟਵੀਟ ਕਰਕੇ ਕਿਹਾ, " ਸਾਡੀ ਅੰਦਰੂਨੀ ਸਿਆਸੀ ਸਾਜਿਸ਼ ਜਿਸ ਤਰ੍ਹਾਂ ਸਾਡਾ ਕਸ਼ਮੀਰ ਦੇ ਮੁੱਦੇ ਤੋਂ ਧਿਆਨ ਹਟਾ ਰਹੀ ਹੈ, ਉਸ ਤੋਂ ਹੋਣ ਵਾਲੇ ਗੰਭੀਰ ਨੁਕਸਾਨ ਦੇ ਲਈ ਦੇਸ਼ ਨੂੰ ਤਿਆਰ ਰਹਿਣਾ ਚਾਹੀਦਾ ਹੈ। ਮੋਦੀ ਦਾ ਅਗਲਾ ਨਿਸ਼ਾਨਾ ਸਿੰਧੂ ਜਲ ਸਮਝੌਤਾ ਹੋਵੇਗਾ। ਭਾਰਤ ਪਤਾ ਨਹੀਂ ਕਿਵੇਂ ਪਾਕਿਸਤਾਨ ਦੇ ਹਿੱਸੇ ਦੇ ਪਾਣੀ ਨੂੰ ਬਰਦਾਸ਼ਤ ਕਰ ਰਿਹਾ ਹੈ। ਪਾਕਿਸਤਾਨ ਦੇ ਕੋਲ ਅੱਖ ਝਪਕਣ ਜਿੰਨਾਂ ਵੀ ਸਮਾਂ ਨਹੀਂ ਹੈ। ਤਿਆਰ ਰਹੋ।" ਸਿੰਧੂ ਜਲ ਸਮਝੌਤਾ ਪਾਕਿਸਤਾਨ ਭਾਰਤ ਤੇ ਪਾਕਿਸਤਾਨ ਵਿਚਕਾਰ ਪਾਣੀ ਦੀ ਵੰਡ ਦੇ ਲਈ ਵਿਸ਼ਵ ਬੈਂਕ ਦੀ ਨਿਗਰਾਨੀ ਵਿੱਚ ਹੋਇਆ ਸਮਝੌਤਾ ਹੈ।