ਬੀਜਿੰਗ: ਚੀਨ ਤੋਂ ਪ੍ਰਕਾਸ਼ਤ ਹੋਣ ਵਾਲੇ ਗਲੋਬਲ ਟਾਈਮਜ਼ ਦੀ ਇੱਕ ਰਿਪੋਰਟ ਮੁਤਾਬਕ ਚੀਨ ਗੁਆਂਗਡੋਂਗ ਪ੍ਰਾਂਤ ਵਿੱਚ ਚੀਨ ਦੇ ਸੈਨਿਕਾਂ ਦਾ ਸੈਨਿਕ ਅਭਿਆਸ ਆਯੋਜਿਤ ਹੋਣਾ ਹੈ। 24 ਅਗਸਤ ਤੋਂ 29 ਅਗਸਤ ਤੱਕ ਹੋਣ ਵਾਲੇ ਇਸ ਅਭਿਆਸ ਦੇ ਸਬੰਧ ਵਿੱਚ ਐਤਵਾਰ ਨੂੰ ਸਮੁੰਦਰੀ ਸਰੁੱਖਿਆ ਪ੍ਰਸ਼ਾਸਨ ਦੇ ਹਵਾਲੇ ਤੋਂ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਚੀਨ ਦੇ ਸੈਨਿਕ ਅਭਿਆਸ ਦੀ ਖ਼ਬਰ ਵੀਅਤਨਾਮ ਅਤੇ ਫਿਲੀਪੀਨਜ਼ ਦੇ ਨਾਲ ਤਣਾਅ ਵਿਚਕਾਰ ਸਾਹਮਣੇ ਆਈ ਹੈ। ਦਰਅਸਲ ਦੱਖਣੀ ਚੀਨ ਸਾਗਰ ਵਿੱਚ ਚੀਨ ਆਪਣਾ ਖੇਤਰ ਅਧਿਕਾਰਤ ਦੱਸ ਰਿਹਾ ਹੈ। ਚੀਨ ਦੇ ਦਾਅਵੇ ਨੂੰ ਲੈ ਕੇ ਵੀਅਤਨਾਮ ਤੇ ਫਿਲੀਪੀਨਜ਼ ਜਿਵੇਂ ਦੇਸ਼ਾਂ ਸਹਿਤ ਹੋਰ ਦੇਸ਼ਾਂ ਦੇ ਨਾਲ ਇਸ ਖੇਤਰ ਵਿੱਚ ਅਕਸਰ ਤਣਾਅ ਉਭਰਦਾ ਰਿਹਾ ਹੈ।
ਸਾਉਥ ਚਾਈਨਾ ਮੌਰਨਿੰਗ ਪੋਸਟ ਨੇ ਤਾਈਵਾਨ ਦੇ ਰੱਖਿਆ ਮੰਤਰਾਲੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਮਰੀਕੀ ਸਿਹਤ ਸਕੱਤਰ ਐਲੈਕਸ ਅਜ਼ਾਰ ਦੀ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਤਾਈਵਾਨ ਦੀ ਇਤਿਹਾਸਕ ਯਾਤਰਾ ਦੌਰਾਨ ਵੀ ਚੀਨ ਨੇ ਫਾਈਟਰ ਜੈਟਸ ਦੀ ਤੈਨਾਤੀ ਕੀਤੀ ਸੀ ਜੋ ਤਾਈਵਾਨ ਸਟੇਟ ਦੀ ਮਿਡਲਾਈਨ ਨੂੰ ਪਾਰ ਕਰ ਗਿਆ ਸੀ।