ਨਵੀਂ ਦਿੱਲੀ : ਮੇਲਸ਼ੀਅਨ ਪੁਲਿਸ ਨੇ ਇੱਕ ਭਾਰਤੀ ਮੂਲ ਦੇ ਨਾਗਰਿਕ ਨੂੰ ਇਮੀਗ੍ਰੇਸ਼ਨ ਐਕਟ ਅਧੀਨ ਮਲੇਸ਼ੀਅਨ ਸਰਜਮੀਂ ਉੱਤੇ ਗੈਰ-ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ 'ਤੇ ਕਾਬੂ ਕੀਤਾ ਹੈ।
ਜਾਣਕਾਰੀ ਮੁਤਾਬਕ ਗ੍ਰਿਫ਼ਤਾਰ ਕੀਤਾ 24 ਸਾਲਾ ਤਰਨਬੀਰ ਸਿੰਘ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦਾ ਵਾਸੀ ਹੈ। ਪੁੱਛਗਿੱਛ ਦੌਰਾਨ ਤਰਨਬੀਰ ਨੇ ਪੁਲਿਸ ਨੂੰ ਦੱਸਿਆ ਕਿ ਉਸਦਾ ਰਿਸ਼ਤੇਦਾਰ ਕੁਲਵਿੰਦਰਜੀਤ ਸਿੰਘ ਜੋ ਕਿ ਬੱਬਰ ਖ਼ਾਲਸਾ ਇੰਟਰਨੈਸ਼ਨਲ ਅੱਤਵਾਦੀ ਗਰੁੱਪ ਦਾ ਮੈਂਬਰ ਹੈ, ਪਰ ਉਸ ਨੇ ਇਹ ਵੀ ਕਿਹਾ ਕਿ ਹੁਣ ਉਸ ਨਾਲ ਸੰਪਰਕ ਵਿੱਚ ਨਹੀਂ ਹੈ।
ਮਲੇਸ਼ੀਅਨ ਪੁਲਿਸ ਨੇ ਤਰਨਬੀਰ ਸਿੰਘ ਨੂੰ ਬੱਬਰ ਖ਼ਾਲਸਾ ਇੰਟਰਨੈਸ਼ਨਲ ਅੱਤਵਾਦੀ ਗਿਰੋਹ ਦਾ ਸੀਨੀਅਰ ਮੈਂਬਰ ਹੋਣ ਦੇ ਨਾਤੇ ਕਾਬੂ ਕੀਤਾ ਹੈ ਜੋ ਕਿ ਨਵੰਬਰ 2018 ਅਤੇ ਜੂਨ 2019 ਮਲੇਸ਼ੀਆ ਵਿੱਚ ਵਿੱਚ ਵੜਿਆ ਸੀ।
ਇਹ ਵੀ ਪੜ੍ਹੋ : ਕਰਤਾਰਪੁਰ ਲਾਂਘੇ ਉੱਤੇ ਮੰਡਰਾਇਆ ਖ਼ਾਲਿਸਤਾਨੀਆਂ ਦਾ ਖ਼ਤਰਾ : ਗ੍ਰਹਿ ਮੰਤਰਾਲਾ
ਕੁਲਵਿਦੰਰਜੀਤ ਉਰਫ਼ ਖ਼ਾਨਪੁਰੀਆ ਵਿਰੁੱਧ ਕਈ ਕੇਸ ਦਰਜ ਹਨ ਅਤੇ ਉਹ 1995 ਦੇ ਦਿੱਲੀ ਅਤੇ 1995 ਤੇ 1996 ਦੇ ਰਾਜਸਥਾਨ ਦੇ ਬੰਬ ਧਮਾਕਿਆਂ ਵਿੱਚ ਸ਼ਾਮਲ ਸੀ। ਸਾਲ 2016 ਵਿੱਚ ਦਿੱਲੀ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਕੁਲਵਿੰਦਰਜੀਤ ਅਤੇ ਉਸ ਦਾ ਸਾਥੀ ਬਲਵਿੰਦਰ ਸਿੰਘ ਦਿੱਲੀ ਵਿੱਚ ਬੰਬ ਧਮਾਕੇ ਕਰਨ ਦੀ ਸਾਜਿਸ਼ ਰਚ ਰਹੇ ਸਨ।