ਕੁਆਲਾਲੰਪੁਰ: ਮਲੇਸ਼ੀਆ ਦੇ ਰਾਜਾ ਨੇ ਦੇਸ਼ ਵਿੱਚ ਮੁੜ ਤੋਂ ਫ਼ੈਲ ਰਹੇ ਕੋਰੋਨਾ ਵਾਇਰਸ ਦੇ ਪ੍ਰਕੋਪ ਦਾ ਮੁਕਾਬਲਾ ਕਰਨ ਲਈ ਐਮਰਜੈਂਸੀ ਐਲਾਨਣ ਦੇ ਪ੍ਰਧਾਨ ਮੰਤਰੀ ਮੁਹੀਦੀਨ ਯਾਸੀਨ ਦੇ ਪ੍ਰਸਤਾਵ ਨੂੰ ਖ਼ਾਰਜ ਕਰ ਦਿੱਤਾ ਹੈ।
ਮੁਹੀਦੀਨ ਨੇ ਸੰਸਦ ਨੂੰ ਮੁਅੱਤਲ ਕਰਨ ਸਮੇਤ ਐਮਰਜੈਂਸੀ ਲਗਾਉਣ ਦੀ ਯੋਜਨਾ ਬਣਾਈ ਹੈ, ਜਿਸ ਨਾਲ ਸਾਰੇ ਦੇਸ਼ ਵਿੱਚ ਨਾਰਾਜ਼ਗੀ ਹੈ ਅਤੇ ਆਲੋਚਕਾਂ ਨੇ ਇਸ ਕਦਮ ਨੂੰ ਗ਼ੈਰ ਲੋਕਤੰਤਰੀ ਦੱਸਿਆ ਹੈ।
ਐਤਵਾਰ ਨੂੰ ਮਲੇਸ਼ੀਆ ਪੈਲੇਸ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਸੀ ਕਿ ਸੁਲਤਾਨ ਅਬਦੁੱਲਾ ਸੁਲਤਾਨ ਅਹਿਮਦ ਸ਼ਾਹ ਦੀ ਰਾਏ ਹੈ ਕਿ ਇਸ ਸਮੇਂ ਉਹ ਇਸ ਦੇਸ਼ ਜਾਂ ਮਲੇਸ਼ੀਆ ਦੇ ਕਿਸੇ ਵੀ ਹਿੱਸੇ ਵਿੱਚ ਐਮਰਜੈਂਸੀ ਐਲਾਨਣ ਦੀ ਜ਼ਰੂਰਤ ਮਹਿਸੂਸ ਨਹੀਂ ਕਰਦੇ।
ਮੁਹੀਦੀਨ ਨੇ ਸ਼ੁੱਕਰਵਾਰ ਨੂੰ ਮਲੇਸ਼ੀਆ ਦੇ ਰਾਜੇ ਨਾਲ ਮੁਲਾਕਾਤ ਕਰਕੇ ਆਪਣੇ ਪ੍ਰਸਤਾਵ 'ਤੇ ਸ਼ਾਹੀ ਪ੍ਰਵਾਨਗੀ ਮੰਗੀ। ਇਸ ਤੋਂ ਪਹਿਲਾਂ ਐਤਵਾਰ ਨੂੰ ਸੁਲਤਾਨ ਅਹਿਮਦ ਸ਼ਾਹ ਨੇ ਸ਼ਾਹੀ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਦੇ ਪ੍ਰਸਤਾਵ ‘ਤੇ ਵਿਚਾਰ ਚਰਚਾ ਕੀਤੀ।
ਉਨ੍ਹਾਂ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਸੰਕਟ ਨਾਲ ਨਜਿੱਠਣ ਲਈ ਮੁਹੀਦੀਨ ਦੀ ਯੋਗਤਾ ‘ਤੇ ਭਰੋਸਾ ਕਰਦਾ ਹੈ।