ਪੰਜਾਬ

punjab

ETV Bharat / international

ਲੰਡਨ ਅਦਾਲਤ ਨੇ ਤੀਜੀ ਵਾਰ ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ ਕੀਤੀ ਰੱਦ - rejected

ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਤੀਜੀ ਵਾਰ ਮੁੜ ਵੱਡਾ ਝੱਟਕਾ ਲਗਾ ਹੈ। ਬ੍ਰਿਟੇਨ ਦੀ ਲੰਡਨ ਅਦਾਲਤ ਵੱਲੋਂ ਨੀਰਵ ਮੋਦੀ ਦੀ ਜ਼ਮਾਨਤ ਦੀ ਪਟੀਸ਼ਨ ਨੂੰ ਲਗਾਤਾਰ ਤੀਜੀ ਵਾਰ ਰੱਦ ਕਰ ਦਿੱਤਾ ਗਿਆ ਹੈ।

ਲੰਡਨ ਅਦਾਲਤ ਨੇ ਤੀਜੀ ਵਾਰ ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ ਕੀਤੀ ਰੱਦ

By

Published : May 9, 2019, 6:49 AM IST

ਲੰਡਨ : ਬ੍ਰਿਟੇਨ ਦੀ ਲੰਡਨ ਅਦਾਲਤ ਨੇ ਲਗਾਤਾਰ ਤੀਜੀ ਵਾਰ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਜ਼ਮਾਨਤ ਦੀ ਪਟੀਸ਼ਨ ਰੱਦ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਕ ਦਾਖਲ ਕੀਤੀ ਗਈ ਪਟੀਸ਼ਨ ਵਿੱਚ ਨੀਰਵ ਮੋਦੀ ਦੇ ਵਕੀਲਾਂ ਨੇ ਜ਼ਮਾਨਤ ਦੀ ਰਕਮ ਨੂੰ ਵੱਧਾ ਕੇ ਦੁਗਣੀ ਰਕਮ 20 ਲੱਖ ਪਾਉਂਡ ਦੀ ਕਰਨ ਦੀ ਪੇਸ਼ਕੇਸ਼ ਕੀਤੀ ਹੈ, ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਨੀਰਵ ਮੋਦੀ ਇਥੇ ਦੀ ਜੇਲ੍ਹ ਵਿੱਚ ਰਹਿਣ ਦੀ ਸਥਿਤੀ ਵਿੱਚ ਨਹੀਂ ਹਨ। ਉਹ ਲੰਡਨ ਵਿੱਚ ਸਥਿਤ ਫਲੈਟ ਵਿੱਚ 24 ਘੰਟਿਆਂ ਲਈ ਨਜ਼ਰਬੰਦ ਰਹਿਣ ਲਈ ਤਿਆਰ ਹਨ ਅਤੇ ਉਹ ਹਰ ਉਹ ਸ਼ਰਤ ਮੰਨਣ ਲੱਈ ਤਿਆਰ ਹਨ ਜੋ ਉਨ੍ਹਾਂ ਉਪਰ ਲਗਾਈ ਜਾਵੇਗੀ।

ਲੰਬੀ ਸੁਣਵਾਈ ਤੋਂ ਬਾਅਦ ਵੀ ਸੁਣਵਾਈ ਕਰ ਰਹੇ ਜਸਟਿਸ ਨੀਰਵ ਮੋਦੀ ਦੇ ਵਕੀਲ ਦੀ ਦਲੀਲਾਂ ਤੋਂ ਸਹਿਮਤ ਨਹੀਂ ਹੋਏ। ਜੱਜ ਆਬੁਰਥਨਾਟ ਨੇ ਕਿਹਾ ਕਿ ਧੋਖਾਧੜੀ ਦੀ ਰਕਮ ਬਹੁਤ ਜ਼ਿਆਦਾ ਹੈ ਅਤੇ ਅਜਿਹੇ ਹਲਾਤਾਂ ਵਿੱਚ 20 ਲੱਖ ਪਾਉਂਡ ਦੀ ਰਕਮ ਕਾਫ਼ੀ ਨਹੀਂ ਹੈ। ਇਸ ਲਈ ਜੇਕਰ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਜਾਂਦੀ ਹੈ ਤਾਂ ਉਹ ਆਤਮਸਮਰਪਣ ਕਰਨ ਅਸਫਲ ਰਹਿਣਗੇ। ਇਸ ਲਈ ਅਦਾਲਤ ਨੇ ਨੀਰਵ ਮੋਦੀ ਦੀ ਜ਼ਮਾਨਤ ਨੂੰ ਰੱਦ ਕਰ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਭਾਰਤ ਵੱਲੋਂ ਦਲੀਲ ਦਿੰਦੇ ਹੋਏ ਕ੍ਰਾਉਨ ਪ੍ਰੋਸਿਕਿਉਸ਼ਨ ਸਰਵਿਸ ਨੇ ਕਿਹਾ ਸੀ ਕਿ ਨੀਰਵ ਮੋਦੀ ਨੂੰ ਜ਼ਮਾਨਤ ਨਹੀਂ ਮਿਲਣੀ ਚਾਹੀਦੀ ਕਿਉਂਕੀ ਬਚਾਅ ਕਰਨ ਵਾਲੇ ਧਿਰ ਨੇ ਜੋ ਸਬੂਤ ਪੇਸ਼ ਕੀਤੇ ਹਨ ਉਹ ਕਿਸੇ ਤਰ੍ਹਾਂ ਵੀ ਹਲਾਤਾਂ ਦੇ ਵਿੱਚ ਬਦਲਾਅ ਲਿਆਉਂਣ 'ਚ ਅਸਮਰਥ ਰਹਿਣਗੇ।

ABOUT THE AUTHOR

...view details