ਵਾਸ਼ਿੰਗਟਨ: ਯੂਕ੍ਰੇਨ ਦੇ ਜਹਾਜ਼ ਨੂੰ ਗ਼ਲਤੀ ਨਾਲ ਮਾਰ ਦੇਣ ਦੇ ਇਕਬਾਲੀਆ ਹੋਣ ਦੇ ਬਾਵਜੂਦ ਈਰਾਨ ਉੱਤੇ ਦਬਾਅ ਵਧਦਾ ਜਾ ਰਿਹਾ ਹੈ। ਜਿਨ੍ਹਾਂ ਦੇਸ਼ਾਂ ਦੇ ਨਾਗਰਿਕ ਇਸ ਹਾਦਸੇ ਵਿੱਚ ਮਾਰੇ ਗਏ ਸਨ ਉਨ੍ਹਾਂ ਨੇ ਕਾਰਵਾਈ ਦੀ ਗੱਲ ਆਖੀ ਹੈ। ਸਾਰੇ ਪੰਜ ਦੇਸ਼ਾਂ ਨੇ ਵੀਰਵਾਰ ਨੂੰ ਲੰਦਨ ਵਿੱਚ ਬੈਠਕ ਕਰਨ ਦਾ ਫੈਸਲਾ ਕੀਤਾ ਹੈ। ਮੀਟਿੰਗ ਵਿੱਚ ਕਾਨੂੰਨੀ ਕਾਰਵਾਈ ਉੱਤੇ ਵਿਚਾਰ ਕੀਤੇ ਜਾਣ ਦੀ ਸੰਭਾਵਨਾ ਹੈ। ਯੂਕਰੇਨ ਦੇ ਵਿਦੇਸ਼ ਮੰਤਰੀ ਨੇ ਇਹ ਜਾਣਕਾਰੀ ਦਿੱਤੀ।
ਸਿੰਗਾਪੁਰ ਵਿੱਚ ਯੂਕ੍ਰੇਨ ਦੇ ਵਿਦੇਸ਼ ਮੰਤਰੀ ਵਦੀਮ ਪ੍ਰਿਸਟਾਕੋ ਨੇ ਇਸ ਦੀ ਪੁਸ਼ਟੀ ਕੀਤੀ। ਇੱਕ ਅੰਗਰੇਜ਼ੀ ਅਖ਼ਬਾਰ ਵਿੱਚ ਪ੍ਰਕਾਸ਼ਤ ਖ਼ਬਰਾਂ ਮੁਤਾਬਕ ਪ੍ਰਿਸਤਾਇਕੋ ਨੇ ਕਿਹਾ ਕਿ ਈਰਾਨ ਜਲਦੀ ਹੀ ਉਸ ਨੂੰ ਜਹਾਜ਼ ਦਾ ਬਲੈਕ ਬਾਕਸ ਦੇ ਸਕਦਾ ਹੈ।
ਇਰਾਨ ਦੇ ਕਮਾਂਡਰ ਜਨਰਲ ਕਾਸੀਮ ਸੁਲੇਮਾਨੀ ਨੂੰ ਇਰਾਕ ਵਿੱਚ ਅਮਰੀਕੀ ਸੈਨਿਕਾਂ ਨੇ ਮਾਰ ਦਿੱਤਾ ਸੀ। ਇਸ ਤੋਂ ਬਾਅਦ ਈਰਾਨ ਅਤੇ ਅਮਰੀਕਾ ਵਿਚਾਲੇ ਤਣਾਅ ਜਾਰੀ ਹੈ।