ਹੈਦਰਾਬਾਦ: ਰਿਪਬਲੀਕਨ ਪਾਰਟੀ ਦੇ ਰਾਸ਼ਟਰਪਤੀ ਸੰਮੇਲਨ ਦੀ ਸਮਾਪਤੀ ਦੇ ਨਾਲ ਸ਼ੁੱਕਰਵਾਰ ਨੂੰ ਡੋਨਾਲਡ ਟਰੰਪ ਨੇ ਅਗਾਮੀ ਚੋਣਾਂ ਵਿੱਚ ਅਧਿਕਾਰਿਤ ਤੌਰ ਉੱਤੇ ਸੱਤਾਧਾਰੀ ਪਾਰਟੀ ਲਈ ਰਾਸ਼ਟਰਪਤੀ ਅਹੁੰਦੇ ਲਈ ਉਮੀਦਵਾਰ ਦੇ ਰੂਪ ਵਿੱਚ ਮੁੜ ਨਾਮਜ਼ਦਗੀ ਸਵਿਕਾਰ ਕਰ ਲਈ। ਉਨ੍ਹਾਂ ਦੀ ਧੀ ਇਵਾਂਕਾ ਟਰੰਪ ਨੇ ਵਾਇਟ ਹਾਊਸ ਦੇ ਲਾਨ ਵਿੱਚ ਆਪਣੇ ਪਿਤਾ ਨੂੰ ਸਭ ਨਾਲ ਮਿਲਵਾਇਆ, ਜਿੱਥੇ ਪ੍ਰਤੀਨਿੱਧੀ ਮੌਜੂਦਾ ਮਹਾਂਮਾਰੀ ਦੇ ਵਿੱਚ ਬਿਨਾਂ ਸਮਾਜਿਕ ਦੂਰੀ ਬਣਾਏ ਬੈਠੇ ਸਨ। ਉਹ ਵੀ ਉਦੋਂ, ਜਦੋਂ ਅਮਰੀਕਾ ਵਿੱਚ ਹੁਣ ਤੱਕ 1,80,000 ਤੋਂ ਵੱਧ ਲੋਕਾਂ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਹੈ। ਇਵਾਂਕਾ ਨੇ ਆਪਣੇ ਭਾਸ਼ਣ ਵਿੱਚ ਆਪਣੇ ਪਿਤਾ ਨੂੰ ,ਪਿਪਲਸ ਪ੍ਰੈਜ਼ੀਡੈਂਟ, ਭਾਵ ਲੋਕਾਂ ਦੇ ਰਾਸ਼ਟਰਪਤੀ ਦੇ ਰੂਪ ਵਿੱਚ ਪੇਸ਼ ਕੀਤਾ, ਜੋ ਰਾਜਨੀਤੀਕ ਰੂਪ ਤੋਂ ਗਲ਼ਤ ਹੋ ਸਕਦਾ ਹੈ, ਪਰ ਅਮਰੀਕਾ ਨੂੰ ਇੱਕ ਵਾਰ ਫਿਰ ਮਹਾਨ ਬਣਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਨ।
ਅਮਰੀਕੀ ਰਾਸ਼ਟਰਪਤੀ ਚੋਣਾਂ: ਮਾਹਰਾਂ ਤੋਂ ਜਾਣੋ ਟਰੰਪ ਦੇ ਭਾਸ਼ਣ ਦੀਆਂ ਮੁੱਖ ਗੱਲਾਂ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਵਿਸ਼ੇਸ਼ ਗੱਲਬਾਤ
ਇਵਾਂਕਾ ਟਰੰਪ ਨੇ ਕਿਹਾ ਕਿ ਮੇਰੇ ਪਿਤਾ ਦ੍ਰਿੜ ਵਿਸ਼ਵਾਸ਼ ਰੱਖਣ ਵਾਲੇ ਵਿਅਕਤੀ ਹਨ। ਉਹ ਜਾਣਦੇ ਹਨ ਕਿ ਉਹ ਕਿਹੜੀਆਂ ਗੱਲਾਂ ਉੱਤੇ ਵਿਸ਼ਵਾਸ਼ ਰੱਖਦੇ ਹਨ। ਉਹ ਉਹੀ ਕਿਹਦੇ ਹਨ ਜੋ ਸੋਚਦੇ ਹਨ। ਤੁਸੀਂ ਉਨ੍ਹਾਂ ਨਾਲ ਸਹਿਮਤ ਹੋਵੋਂ ਚਾਹੇ ਨਾ, ਪਰ ਤੁਹਾਨੂੰ ਹਮੇਸ਼ਾ ਪਤਾ ਲੱਗੇਗਾ ਕਿ ਉਹ ਕਿਹੜੇ ਮੁੰਦਿਆਂ ਉੱਤੇ ਦ੍ਰਿੜਤਾ ਨਾਲ ਖੜੇ ਰਹਿਣਗੇ। ਮੈਂ ਮੰਨਦੀ ਹਾਂ ਕਿ ਮੇਰੇ ਪਿਤਾ ਦੀ ਸੰਵਾਦ ਕਰਨ ਦੀ ਸ਼ੈਲੀ ਤੋਂ ਹਰ ਵਿਅਕਤੀ ਪ੍ਰਭਾਵਿਤ ਨਹੀਂ ਹੋਵੇਗਾ ਤੇ ਮੈਨੂੰ ਪਤਾ ਹੈ ਕਿ ਉਨ੍ਹਾਂ ਦੇ ਟਵੀਟਸ ਥੋੜੇ ਸੰਤੁਲਣ ਵਾਲੇ ਨਹੀਂ ਹਨ ਪਰ ਨਤੀਜੇ ਖੁੱਦ ਬੋਲਦੇ ਹਨ।
ਹਾਲਾਂਕਿ ਟਰੰਪ ਨੇ ਆਪਣਾ ਭਾਸ਼ਣ ਆਪਣੇ ਵਿਰੋਧੀ ਜੋਈ ਬਿਡੇਨ ਅਤੇ 47 ਸਾਲਾਂ ਦੇ ਆਪਣੇ ਪਿਛਲੇ ਵਿਧਾਨਕ ਕਾਰਜਕਾਲ 'ਤੇ ਕੇਂਦਰਿਤ ਕੀਤਾ। ਉਸਨੇ ਡੈਮੋਕਰੇਟਸ ਨੂੰ 'ਅੱਤਵਾਦੀ' ਵਜੋਂ ਦਰਸਾਇਆ ਅਤੇ ਸਵਾਲ ਕੀਤਾ ਕਿ ਨਸਲਵਾਦ ਦੇ ਮੁੱਦਿਆਂ ਉੱਤੇ ਡੈਮੋਕ੍ਰੇਟ-ਨਿਯੰਤਰਿਤ ਸ਼ਹਿਰਾਂ ਜਿਵੇਂ ਕਿ ਮਿਨੀਆਪੋਲਿਸ ਜਾਂ ਕੇਨੋਸ਼ਾ ਵਿੱਚ ਹਿੰਸਾ ਅਤੇ ਅੱਗਾਂ ਕਿਉਂ ਲਗੀਆਂ।
ਟਰੰਪ ਨੇ ਕਿਹਾ ਕਿ ਇਹ ਸਾਡੇ ਦੇਸ਼ ਦੇ ਇਤਿਹਾਸ ਦੀ ਸਭ ਤੋਂ ਮਹੱਤਵਪੂਰਨ ਚੋਣ ਹੈ। ਇਸ ਤੋਂ ਪਹਿਲਾਂ ਵੋਟਰਾਂ ਨੂੰ ਦੋ ਧਿਰਾਂ, ਦੋ ਦਰਸ਼ਨਾਂ ਜਾਂ ਦੋ ਏਜੰਡੇ ਵਿਚਕਾਰ ਅਜਿਹੀ ਸਪੱਸ਼ਟ ਚੋਣ ਕਰਨ ਦਾ ਮੌਕਾ ਨਹੀਂ ਮਿਲਿਆ। ਇਹ ਚੋਣ ਤੈਅ ਕਰੇਗੀ ਕਿ ਕੀ ਅਸੀਂ ਅਮਰੀਕੀ ਆਪਣੇ ਸੁਪਨਿਆਂ ਨੂੰ ਬਚਾਉਂਦੇ ਹਾਂ ਜਾਂ ਆਪਣੇ ਭਵਿੱਖ ਨੂੰ ਖ਼ਤਮ ਕਰਨ ਲਈ ਅਸੀਂ ਇੱਕ ਸਮਾਜਵਾਦੀ ਏਜੰਡੇ ਨੂੰ ਅੱਗੇ ਵਧਣ ਦੀ ਆਗਿਆ ਦਿੰਦੇ ਹਾਂ।
ਟਰੰਪ ਨੇ 71 ਮਿੰਟ ਦੇ ਭਾਸ਼ਣ ਵਿੱਚ ਕਿਹਾ ਕਿ ਇਹ ਚੋਣ ਤੈਅ ਕਰੇਗੀ ਕਿ ਕੀ ਅਸੀਂ ਅਮਰੀਕੀ ਜੀਵਨ ਢੰਗ ਦੀ ਰੱਖਿਆ ਕਰਾਂਗੇ ਜਾਂ ਕੀ ਅਸੀਂ ਇੱਕ ਕੱਟੜਪੰਥੀ ਲਹਿਰ ਨੂੰ ਪੂਰੀ ਤਰ੍ਹਾਂ ਨਾਲ ਸਾਨੂੰ ਨਿਹੱਥੇ ਕਰਨ ਅਤੇ ਬਰਬਾਦ ਕਰਨ ਦਾ ਮੌਕਾ ਦੇਵਾਂਗੇ। ਡੈਮੋਕਰੇਟ ਨੈਸ਼ਨਲ ਕਨਵੈਨਸ਼ਨ ਵਿੱਚ, ਜੋ ਬਿਡੇਨ ਅਤੇ ਉਨ੍ਹਾਂ ਦੀ ਪਾਰਟੀ ਨੇ ਅਮਰੀਕਾ ਉੱਤੇ ਵਾਰ ਵਾਰ ਦੋਸ਼ ਲਾਇਆ ਕਿ ਨਸਲੀ, ਆਰਥਿਕ ਤੇ ਸਮਾਜਿਕ ਬੇਇਨਸਾਫ਼ੀ ਦੀ ਧਰਤੀ ਹੈ।
ਟਰੰਪ ਨੇ ਕਿਹਾ ਕਿ ਅੱਜ ਮੈਂ ਤੁਹਾਨੂੰ ਇੱਕ ਬਹੁਤ ਹੀ ਸਧਾਰਣ ਸਵਾਲ ਪੁੱਛਦਾ ਹਾਂ। ਡੈਮੋਕਰੇਟ ਪਾਰਟੀ ਸਾਡੇ ਦੇਸ਼ ਦੀ ਅਗਵਾਈ ਕਰਨ ਬਾਰੇ ਕਿਵੇਂ ਸੋਚ ਸਕਦੀ ਹੈ ਜਦੋਂ ਉਹ ਸਾਡੇ ਦੇਸ਼ ਨੂੰ ਬੇਇੱਜਤ ਕਰਨ ਵਿੱਚ ਇਨਾਂ ਜ਼ਿਆਦਾ ਸਮਾਂ ਬਿਤਾਉਂਦੀ ਹੈ।
ਪਿਛਲੇ ਹਫ਼ਤੇ ਆਯੋਜਿਤ ਇੱਕ ਵਰਚੁਅਲ ਡੈਮੋਕਰੇਟਿਕ ਸੰਮੇਲਨ ਦੀ ਸਰੀਰਕ ਤੌਰ ਉੱਤੇ ਮੌਜੂਦਗੀ ਦਰਜ ਕਰਦੇ ਹੋਏ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਨੇ ਕਿੰਨੇ ਅੰਕ ਦਰਜ ਕੀਤੇ? ਇਤਿਹਾਸਕ ਵਾਈਟ ਹਾਊਸ, ਜਿਸਨੇ ਇਤਿਹਾਸ ਦੌਰਾਨ ਅਮਰੀਕੀ ਰਾਸ਼ਟਰਪਤੀਆਂ ਦੀ ਸੇਵਾ ਕੀਤੀ ਹੈ। ਇਸ ਨੂੰ ਰਾਜਨੀਤਿਕ ਸਮਰਥਨ ਵਜੋਂ ਵਰਤਣ ਲਈ ਕਈ ਲੋਕਾਂ ਨੇ ਉਸ ਦੀ ਅਲੋਚਨਾ ਕੀਤੀ ਹੈ। ਕੀ ਟਰੰਪ ਦਾ ਮਨੁੱਖੀਕਰਣ ਕਰਨ ਅਤੇ ਸੰਬੋਧਿਤ ਕਰਨ ਵਾਲੇ ਪ੍ਰਤੀਨਿਧੀਆਂ ਦੀ ਸਹਾਇਤਾ ਨਾਲ ਵੱਧ ਦਿਆਲੁ ਤੇ ਹਮਦਰਦ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ? ਨਵੰਬਰ ਦੇ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਨਿਰਧਾਰਿਤ ਕਰਨ ਵਾਲੇ ਮੁੱਖ ਮੁੱਦੇ ਕੀ ਹੋਣਗੇ? ਵਿਸ਼ੇਸ਼ ਲੜੀ #ਬੈਟਲਗ੍ਰਾਉਂਡ ਯੂ.ਐੱਸ.2020 ਦੇ ਇਸ ਕੜੀ ਵਿੱਚ, ਸੀਨੀਅਰ ਪੱਤਰਕਾਰ ਸਮਿਤਾ ਸ਼ਰਮਾ ਨੇ ਰਿਪਬਲੀਕਨ ਨੈਸ਼ਨਲ ਕਨਵੈਨਸ਼ਨ ਦੇ ਮੁੱਖ ਪਹਿਲੂਆਂ ਅਤੇ ਟਰੰਪ ਦੇ ਅਧਿਕਾਰਿਤ ਸਵੀਕਾਰ ਭਾਸ਼ਣ ਬਾਰੇ ਵਿਸ਼ੇਸ਼ ਚਰਚਾ ਕੀਤੀ।
ਵਾਸ਼ਿੰਗਟਨ ਤੋਂ ਬੋਲਦਿਆਂ, ਸੀਨੀਅਰ ਪੱਤਰਕਾਰ ਅਤੇ ਕਾਲਮ ਲੇਖਕ ਸੀਮਾ ਸਿਰੋਹੀ ਨੇ ਕਿਹਾ ਕਿ ਵਾਈਟ ਹਾਊਸ ਵਿੱਚ ਤਕਰੀਬਨ 1500 ਲੋਕ ਸਨ, ਉਨ੍ਹਾਂ ਵਿੱਚੋਂ ਸ਼ਾਇਦ ਹੀ ਕਿਸੇ ਨੇ ਮਾਸਕ ਪਾਇਆ ਹੋਇਆ ਸੀ।" ਇਹ ਬਹੁਤ ਧਿਆਨ ਦੇਣ ਯੋਗ ਸੀ। ਕੁਰਸੀਆਂ ਇੱਕ ਦੂਜੇ ਦੇ ਬਹੁਤ ਨੇੜੇ ਸਨ। ਮੰਨ ਲਓ ਜਿਵੇਂ ਕੋਈ ਮਹਾਂਮਾਰੀ ਹੈ ਹੀ ਨਹੀਂ ਸੀ। ਬੁਲਾਰਿਆਂ ਵਿੱਚੋਂ ਇੱਕ ਨੇ ਮਹਾਂਮਾਰੀ ਬਾਰੇ ਗੱਲ ਕੀਤੀ ਜਿਵੇਂ ਕਿ ਇਹ ਬਹੁਤ ਸਮਾਂ ਪਹਿਲਾਂ ਦੀ ਘਟਨਾ ਹੋਵੇ। ਇਸ ਲਈ ਇਹ ਇੱਕ ਵੱਖਰੀ ਗੱਲ ਹੈ, ਇੱਕ ਵਿਕਲਪਿਕ ਬ੍ਰਹਿਮੰਡ ਵਰਗਾ ਸੀ। ਵਾਈਟ ਹਾਊਸ ਦੇ ਪ੍ਰਵੇਸ਼ ਦੁਆਰ `ਤੇ ਪ੍ਰਦਰਸ਼ਨਕਾਰੀ ਸਨ ਤੇ ਪੁਲਿਸ ਵੀ ਮੌਜੂਦ ਸੀ, ਜੋ ਫ਼ਾਟਕਾਂ ਦੀ ਰਾਖੀ ਕਰ ਰਹੇ ਸਨ। ਕੱਲ੍ਹ ਇੱਕ ਵੱਡਾ ਜਲੂਸ ਵਾਸ਼ਿੰਗਟਨ ਵਿੱਚ ਕੱਢਿਆ ਜਾਵੇਗਾ। ਮੈਨੂੰ ਲੱਗਿਆ ਕਿ ਜਿਵੇਂ ਇਹ ਦੋ ਵੱਖ-ਵੱਖ ਦੇਸ਼ ਹਨ। ਕੁਝ ਸਮੇਂ ਤੋਂ ਅਜਿਹਾ ਹੀ ਹੈ, ਪਰ ਅੱਜ ਜਿਨਾਂ ਸ਼ਬਦਾਂ ਨਾਲ ਗੱਲ ਹੁੰਦੀ ਹੈ ਉਹ ਸ਼ਪਸ਼ਟ ਰੂਪ ਵਿੱਚ ਸਾਹਮਣੇ ਸੀ।
ਤੁਸੀਂ ਅੱਜ ਇੱਕ ਕਹਾਣੀ ਸੁਣੀ ਕਿ ਅਮਰੀਕਾ ਕੀ ਹੈ ਤੇ ਇਹ ਇੱਕ ਟਰੰਪ ਦੇ ਦ੍ਰਿਸ਼ਟੀਕੋਣ ਤੋਂ ਕੀ ਹੋਣਾ ਚਾਹੀਦਾ ਹੈ ਤੇ ਕੁਝ ਦਿਨ ਪਹਿਲਾਂ ਅਸੀਂ ਇਹ ਵੀ ਸੁਣਿਆ ਹੈ ਕਿ ਅਮਰੀਕਾ ਕੀ ਹੈ ਤੇ ਬਿਡੇਨ ਦੇ ਮੁਤਾਬਿਕ ਅਮਰੀਕਾ ਕੀ ਹੋਣਾ ਚਾਹੀਦਾ ਹੈ। ਆਪਣੀ ਕਹਾਣੀ ਦੇ ਲਈ ਮੌਜੂਦਾ ਸਮੇਂ ਵਿੱਚ ਕੋਣ ਬਹੂਮਤ ਪਾਉਣ 'ਚ ਸਫ਼ਲ ਹੁੰਦਾ ਹੈ, ਇਹ ਤੈਅ ਚੋਣਾਂ ਦਾ ਨੀਤਜਾ ਕਰੇਗਾ ਕਿ ਇਹ ਕਿਸ ਦੇ ਹੱਕ ਹੋਵੇਗਾ। ਹਿੰਦੂ ਦੇ ਸਹਾਇਕ ਸੰਪਾਦਕ ਵਰਗੀਸ ਦੇ ਜਾਰਜ ਨੇ ਤਰਕ ਦਿੱਤਾ। ਵਰਗੀਸ ਅੋਪਨ ਐਮਬ੍ਰੇਸ: ਯੂਐਸ ਟਾਈਜ਼ ਇੰਨ ਦਿ ਐਜ ਆਫ਼ ਮੋਦੀ ਐਂਡ ਟਰੰਪ ਦੇ ਲੇਖਕ ਹਨ।
ਉਨ੍ਹਾਂ ਕਿਹਾ ਕਿ ਟਰੰਪ ਤੇ ਬਿਡੇਨ ਦੁਆਰਾ ਪੇਸ਼ ਕੀਤੀਆਂ ਜਾ ਰਹੀਆਂ ਇਨਾਂ ਵੱਖ ਵੱਖ ਦੋ ਕਹਾੜੀਆਂ ਨੂੰ ਜੋ ਸਾਫ਼ ਤੌਰ ਉੱਤੇ ਦਰਸਾਉਂਦੀਆਂ ਹਨ ਕਿ ਅਸੀਂ ਵਾਇਰਸ ਦੀ ਪ੍ਰਵਾਹ ਨਹੀਂ ਕਰਦੇ ਹਾਂ। ਅਸੀਂ ਇੱਕ ਸਭਿਅਤਾ ਹਾਂ, ਜੋ ਵਾਇਰਸ ਦੇ ਅੱਗੇ ਸਮਰਪਣ ਨਹੀਂ ਕਰੇਗੀ, ਪਰ ਇਸ ਨਾਲ ਲੜੋ ਅਤੇ ਵਾਇਰਸ ਨੂੰ ਹਰਾਓ ਅਤੇ ਜਿੱਤ ਪ੍ਰਾਪਤ ਕਰੋਗੇ। ਇਹ ਅਮਰੀਕੀ ਇਤਿਹਾਸ ਦਾ ਇੱਕ ਵਰਣਨ ਬਿਰਤਾਂਤ ਹੈ, ਜੋ ਆਪਣੇ ਨਾਗਰਿਕਾਂ ਤੇ ਵਿਸ਼ਵ ਨੂੰ ਪੇਸ਼ ਕਰਦਾ ਹੈ। ਇਹ ਇੱਕ ਅਜਿਹਾ ਦੇਸ਼ ਹੈ ਜੋ ਅਸਲ ਵਿੱਚ ਮੰਨਦਾ ਹਨ ਕਿ ਅਮਰੀਕੀ ਮੱਧ ਪੂਰਬ ਵਿੱਚ ਲੋਕਤੰਤਰ ਦੀ ਲੜਾਈ ਲੜਨ ਦੇ ਲਈ ਇਰਾਕ ਗਏ ਸੀ।
ਵਰਗੀਜ ਜਾਰਜ ਨੇ ਰਿਪਬਲਿਕਨ ਤੇ ਭਾਜਪਾ ਦੀਆਂ ਰਣਨੀਤਿਕ ਵਿਚਾਰਕ ਮੁੰਹਿਮਾਂ ਦੇ ਵਿੱਚ ਸਮਾਨਤਵਾਂ ਨੂੰ ਦੇਖਦਿਆਂ ਇਹ ਸੰਕੇਤ ਦਿੱਤੇ ਕਿ ਜਿਵੇਂ ਪ੍ਰਧਾਨ ਮੰਤਰੀ ਮੋਦੀ ਨੇ ਵੱਡੇ ਹਿੰਦੂਤਵ ਦੇ ਏਜੰਡੇ ਨੂੰ ਅੱਗੇ ਵਧਾਉਣ ਦੇ ਲਈ ਜਾਤੀ ਦੀਆਂ ਰੁਕਾਵਟਾਂ ਨੂੰ ਪਾਰ ਕੀਤਾ। ਉਸ ਤਰ੍ਹਾਂ ਲੰਘੇ ਜੀਵਨ ਦੇ ਮੁੱਦੇ ਉੱਤੇ ਟਰੰਪ ਨੇ ਵਿਆਪਕ ਰੂਪ ਵਿੱਚ ਰੂੜੀਵਾਦੀ ਮੁਹਿੰਮ ਰਾਹੀਂ ਕੈਥੋਲਿਕ ਧਰਮ ਵਿੱਚ ਵਿਸ਼ਵਾਸ਼ ਰੱਖਣ ਵਾਲੇ ਨਾਗਰਿਕਾਂ ਨੂੰ ਸੰਬੋਧਨ ਕਰਨ ਦਾ ਜਤਨ ਕੀਤਾ ਹੈ। ਜਿਸ ਵਿੱਚ ਪ੍ਰਣਾਲੀਗਤ ਨਸਲਵਾਦ ਦਾ ਖਿ਼ਲਾਫ਼ ਵਿਰੋਧ ਪ੍ਰਦਰਸ਼ਨ ਕਰ ਰਹੇ ਅਫ਼ਰੀਕੀ ਅਮਰੀਕੀ ਭਾਈਚਾਰਿਆਂ ਦਾ ਇੱਕ ਵੱਡਾ ਹਿੱਸਾ ਸ਼ਾਮਿਲ ਹੈ। ਟਰੰਪ ਨੇ ਆਪਣੇ ਭਾਸ਼ਣ ਵਿੱਚ ਬਿਡੇਨ ਉੱਤੇ ਬੀਜਿੰਗ ਉੱਤੇ ਨਰਮ ਹੋਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਜੇਕਰ ਬਿਡੇਨ ਚੁਣੇ ਗਏ ਤਾਂ ਚੀਨ ਸਾਡੇ ਦੇਸ਼ ਉੱਤੇ ਕਬਜ਼ਾ ਕਰ ਲਵੇਗਾ। ਉਨ੍ਹਾਂ ਯਰੂਸ਼ਲਮ ਵਿੱਚ ਅਮਰੀਕੀ ਦੂਤਾਵਾਸ ਦੇ ਮੁੜ ਸਥਾਨ ਬਦਲਣ ਤੇ ਯੂਏਈ ਨੇ ਸੰਯੁਕਤ ਅਰਬ ਅਮੀਰਾਤ ਤੇ ਇਜ਼ਰਾਇਲ ਦੇ ਵਿੱਚ ਸ਼ਾਂਤੀ ਸਮਝੋਤਾ ਸ਼ੁਰੂ ਕਰਨ ਬਾਰੇ ਵੀ ਚਾਨਣਾ ਪਾਇਆ। ਵਰਗੀਜ ਜਾਰਜ ਸਾਲ 2016 ਵਿੱਚ ਅਰਮੀਕੀ ਚੋਣਾਂ ਦੇ ਦੌਰਾਨ ਵਾਸ਼ਿੰਗਟਨ ਵਿੱਚ ਨੌਕਰੀ ਕਰਦੇ ਸੀ।
ਟਰੰਪ ਨੇ ਕਿਹਾ ਕਿ ਜਦੋਂ ਮੈਂ ਆਹੁਦਾ ਸੰਭਾਲਿਆ ਸੀ ਤਾਂ ਮੱਧ ਪੂਰਬ ਵਿੱਚ ਸਿਰਫ਼ ਅਰਾਜਕਤਾ ਦਾ ਮਾਹੌਲ ਸੀ। ਆਈਐਸਆਈਐਸ ਭਿਆਨਕ ਸੀ, ਇਰਾਨ ਲਗਾਤਾਰ ਅੱਗੇ ਵਧ ਰਿਹਾ ਸੀ ਤੇ ਅਫ਼ਗਾਨੀਸਤਾਨ ਵਿੱਚ ਯੁੱਧ ਦਾ ਕੋਈ ਅੰਤ ਨਜ਼ਰ ਨਹੀਂ ਆ ਰਿਹਾ ਸੀ। ਮੈਂ ਇੱਕਤਰਫ਼ਾ ਹੋਏ ਇਰਾਨ ਦੇ ਨਾਲ ਪਰਮਾਣੂ ਸਮਝੌਤਾ ਤੋਂ ਪਿੱਛੇ ਹਟ ਗਿਆ। ਮੇਰੇ ਤੋਂ ਪਹਿਲਾਂ ਆਏ ਬਹੁਤ ਸਾਰੇ ਰਾਸ਼ਟਰਪਤੀਆਂ ਦੇ ਉਲਟ, ਮੈਂ ਆਪਣਾ ਵਾਅਦਾ ਪੂਰਾ ਕੀਤਾ ਹੈ, ਇਜ਼ਰਾਇਲ ਦੀ ਅਸਲ ਰਾਜਧਾਨੀ ਨੂੰ ਮਾਨਤਾ ਦਿੱਤੀ ਹੈ ਤੇ ਆਪਣਾ ਦੂਤਘਰ ਯਰੂਸ਼ਲਪ ਵਿੱਚ ਭੇਜਿਆ ਹੈ, ਪਰ ਨਾ ਸਿਰਫ਼ ਅਸੀਂ ਇਸ ਬਾਰੇ ਭਵਿੱਖ ਦੇ ਸਥਾਨ ਰੂਪ ਵਿੱਚ ਇਸ ਬਾਰੇ ਗੱਲ ਕੀਤੀ, ਬਲਕਿ ਅਸੀਂ ਇਸ ਨੂੰ ਸਥਾਪਿਤ ਵੀ ਕੀਤਾ।
ਟਰੰਪ ਨੇ ਕਿਹਾ ਕਿ ਅਸੀਂ ਗੋਲਾਨ ਹਾਈਟਸ ਉੱਤੇ ਇਜ਼ਰਾਇਲ ਦੀ ਪ੍ਰਭੂਸੱਤਾ ਨੂੰ ਮਾਲਤਾ ਦਿੱਤੀ ਤੇ ਇਸ ਮਹੀਨੇ ਅਸੀਂ 25 ਸਾਲਾਂ ਵਿੱਚ ਪਹਿਲੀ ਮੱਧ ਪੂਰਵੀ ਵਿੱਚ ਸ਼ਾਂਤੀ ਬਹਾਲ ਕਰਨ ਲਈ ਖਰੜਾ ਤਿਆਰ ਕੀਤਾ। ਇਸ ਤੋਂ ਇਲਾਵਾ ਅਸੀਂ ਆਈਐਸਆਈਐਸ ਦੀ 100 ਫ਼ੀਸਦੀ ਪ੍ਰਭੂਸਤਾ ਦੇ ਇਸ ਤੋਂ ਇਲਾਵਾ, ਅਸੀਂ ਆਈਐਸਆਈਐਸ ਦੀ 100 ਪ੍ਰਤੀਸ਼ਤ ਪ੍ਰਭੂਸੱਤਾ ਨੂੰ ਖ਼ਤਮ ਕਰ ਦਿੱਤਾ ਅਤੇ ਇਸਦੇ ਸੰਸਥਾਪਕ ਤੇ ਨੇਤਾ ਅਬੂ ਬਕਰ ਅਲ-ਬਗਦਾਦੀ ਨੂੰ ਮਾਰ ਦਿੱਤਾ। ਫਿਰ ਇੱਕ ਵੱਖਰੇ ਆਪ੍ਰੇਸ਼ਨ ਵਿੱਚ, ਅਸੀਂ ਦੁਨੀਆ ਦੇ ਪਹਿਲੇ ਨੰਬਰ ਦੇ ਅੱਤਵਾਦੀ, ਕਾਸੀਮ ਸੁਲੇਮਾਨੀ ਨੂੰ ਮਾਰ ਦਿੱਤਾ। ਪਿਛਲੇ ਪ੍ਰਬੰਧਾਂ ਦੇ ਉਲਟ, ਮੈਂ ਅਮਰੀਕਾ ਨੂੰ ਨਵੀਆਂ ਲੜਾਈਆਂ ਤੋਂ ਦੂਰ ਰੱਖਿਆ ਹੈ ਅਤੇ ਹੁਣ ਸਾਡੇ ਸੈਨਿਕ ਘਰ ਆ ਰਹੇ ਹਨ।
ਸੀਨੀਅਰ ਪੱਤਰਕਾਰ ਸਮਿਤਾ ਸ਼ਰਮਾ ਨੇ ਹਿੰਸਕ ਕੱਟੜਪੰਥੀਆਂ ਦਾ ਮੁਕਾਬਲਾ ਕਰਨ 'ਤੇ ਕੇਂਦਰਿਤ ਏਜੰਸੀ ਮਾਇਥੋਜ਼ ਲੈਬਜ਼ ਦੇ ਸੀਈਓ ਪ੍ਰਿਯਾਂਕ ਮਾਥੁਰ ਤੋਂ ਪੁੱਛਿਆ ਕਿ ਕੀ ਟਰੰਪ ਦੀ ਮਿਡਲ ਈਸਟ ਲਈ ਸ਼ਾਂਤੀ ਯੋਜਨਾ ਤੇ ਬਗਦਾਦੀ ਜਾਂ ਸੁਲੇਮਨੀ ਦੀ ਹੱਤਿਆ ਵਰਗੇ ਸੁਰੱਖਿਆ ਮੁੱਦੇ ਚੋਣਾਂ ਦੇ ਮੁੱਦੇ ਵਜੋਂ ਗੂੰਜਣਗੇ? ਆਮ ਤੌਰ 'ਤੇ ਵਿਦੇਸ਼ ਨੀਤੀ ਯੂਐਸ ਦੀਆਂ ਚੋਣਾਂ ਵਿੱਚ ਇੱਕ ਬਹੁਤ ਮਹੱਤਵਪੂਰਣ ਕਾਰਕ ਨਹੀਂ ਹੁੰਦਾ, ਪਰ ਦੋ ਦ੍ਰਿਸ਼ਟੀਕੋਣ ਹੋ ਸਕਦੇ ਹਨ। ਇਹ ਇੱਕ ਵਿਸ਼ੇਸ਼ ਮਾਮਲਾ ਹੈ ਕਿਉਂਕਿ ਇਜ਼ਰਾਈਲ ਨੂੰ ਵਿਦੇਸ਼ ਨੀਤੀ ਦੀ ਇੱਕ ਵਿਸ਼ੇਸ਼ ਉਪ ਸ਼੍ਰੇਣੀ ਵਿੱਚ ਸ਼ਾਮਿਲ ਕੀਤਾ ਗਿਆ ਹੈ। ਧਰਮ ਹੱਕ ਦਾ ਇੱਕ ਵੱਡਾ ਹਿੱਸਾ ਹੈ। ਇਜ਼ਰਾਈਲ ਦੇ ਸੱਜੇ ਪੱਖੀ ਵਿਸ਼ਵਾਸ ਨਾਲ ਬਹੁਤ ਨੇੜਿਓਂ ਜੁੜਿਆ ਹੋਇਆ ਹੈ।
ਪ੍ਰਿਆਂਕ ਮਾਥੁਰ ਨੇ ਦਲੀਲ ਦਿੱਤੀ ਕਿ ਇਹ ਸਪੱਸ਼ਟ ਤੌਰ ਉੱਤੇ ਸੰਕੇਤ ਕਰਦਾ ਹੈ ਕਿ ਧਾਰਮਿਕ ਅਧਾਰ ਸ਼ਾਂਤੀ ਸਮਝੌਤੇ ਦੇ ਗੁਣਾਂ ਜਾਂ ਅਪਰਾਧ ਦੀ ਪਰਵਾਹ ਨਹੀਂ ਕਰਦਾ ਹੈ। ਕਾਸਿਮ ਸੁਲੇਮਨੀ ਜਾਂ ਬਗਦਾਦੀ ਓਸਾਮਾ ਬਿਨ ਲਾਦੇਨ ਵਰਗੇ ਵੱਡੇ ਨਾਮ ਨਹੀਂ ਹਨ। ਤੁਸੀਂ ਕਹਿ ਸਕਦੇ ਹੋ ਕਿ ਉਹ ਦੁਬਾਰਾ ਇਸ ਜਾਦੂ ਨੂੰ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਉਬਾਮਾ ਦੇ ਸ਼ਾਸਨਕਾਲ ਦੌਰਾਨ ਨੇਵੀ ਦੇ ਜਵਾਨਾਂ ਦੁਆਰਾ ਓਸਾਮਾ ਬਿਨ ਲਾਦੇਨ ਦੀ ਹੱਤਿਆ ਤੋਂ ਬਾਅਦ ਅਮਰੀਕਾ ਦੀਆਂ ਸੜਕਾਂ 'ਤੇ ਮਨਾਏ ਗਏ ਜਸ਼ਨਾਂ ਨੂੰ ਯਾਦ ਕਰਦਿਆਂ ਪ੍ਰਿਯਾਂਕ ਮਾਥੁਰ ਨੇ ਕਿਹਾ ਕਿ ਉਹ ਕਹਿ ਰਹੇ ਸਨ ਕਿ ਇਹ ਸਾਡਾ ਲਾਦੇਨ ਸੀ ਅਤੇ ਅਸੀਂ ਉਸ ਨੂੰ ਮਾਰ ਦਿੱਤਾ। ਮਾਮਲੇ ਦਾ ਤੱਥ ਇਹ ਹੈ ਕਿ ਬਹੁਤੇ ਅਮਰੀਕੀ ਨਹੀਂ ਜਾਣਦੇ ਕਿ ਕਾਸੀਮ ਸੁਲੇਮਾਨੀ ਕੌਣ ਸੀ।
ਅਮਰੀਕਾ ਵਿੱਚ ਕੋਰੋਨਾ ਵਾਇਰਸ ਦੇ ਕਾਰਨ ਡਾਕ ਵੋਟ ਪੱਤਰਾਂ ਦੇ ਵਰਤੋਂ ਬਾਰੇ ਵਿਵਾਦਾਂ 'ਤੇ ਚਰਚਾ ਹੋਈ ਤੇ ਇਸ ਉੱਤੇ ਵੋਟਰਾਂ ਦੀ ਚਿੰਤਾ ਜਾਇਜ਼ ਹੈ। ਪੈਨਲਿਸਟਾਂ ਨੇ ਸਹਿਮਤੀ ਜਤਾਈ ਕਿ ਇਸਦਾ ਚੋਣ ਨਤੀਜਿਆਂ ਉੱਤੇ ਮਾੜਾ ਪ੍ਰਭਾਵ ਪੈ ਸਕਦਾ ਹੈ, ਕਿਉਂਕਿ ਨਤੀਜੇ ਚੋਣਾਂ ਤੋਂ ਬਾਅਦ 4 ਨਵੰਬਰ ਨੂੰ ਐਲਾਨ ਨਹੀਂ ਕੀਤੇ ਜਾਣਗੇ, ਜਿਵੇਂ ਕਿ ਪਹਿਲਾਂ ਹੋਇਆ ਸੀ, ਪਰ ਇਸ ਵਿੱਚ ਇੱਕ ਹਫ਼ਤੇ ਦੀ ਦੇਰੀ ਹੋ ਸਕਦੀ ਹੈ।