ਹੈਦਰਾਬਾਦ: ਲਿਬਨਾਨ ਦੀ ਰਾਜਧਾਨੀ ਬਰੂਤ ਵਿੱਚ ਹੋਏ ਭਿਆਨਕ ਵਿਸਫ਼ੋਟਕ ਧਮਾਕੇ ਵਿੱਚ ਘੱਟ ਤੋਂ ਘੱਟ 100 ਲੋਕ ਮਰ ਗਏ ਤੇ ਕਰੀਬ 3 ਹਜ਼ਾਰ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਇਸ ਤੋਂ ਇਲਾਵਾ ਵੀ ਇਤਿਹਾਸ ਵਿੱਚ ਕਈ ਵੱਡੇ ਧਮਾਕੇ ਹੋਏ ਹਨ। ਜਿਨ੍ਹਾਂ ਵਿੱਚ ਜਾਨ-ਮਾਲ ਦਾ ਭਾਰੀ ਨੁਕਸਾਨ ਹੋਇਆ ਹੈ। ਆਓ ਤੁਹਾਨੂੰ ਉਨ੍ਹਾਂ ਘਟਨਾਵਾਂ ਦੇ ਨਾਲ ਜਾਣੂ ਕਰਵਾਉਂਦੇ ਹਾਂ...
ਦੁਨੀਆ ਵਿੱਚ ਸਭ ਤੋਂ ਵੱਡਾ ਗ਼ੈਰ-ਪਰਮਾਣੂ ਵਿਸਫ਼ੋਟ
ਲਿਬਨਾਨ ਦੁਖਾਂਤ:
ਲਿਬਨਾਨ ਦੀ ਰਾਜਧਾਨੀ ਬੇਰੂਤ ਵਿੱਚ ਹੋਏ ਧਮਾਕੇ ਨੂੰ ਦੁਨੀਆ ਦਾ ਸਭ ਤੋਂ ਵੱਡਾ ਗ਼ੈਰ-ਪਰਮਾਣੂ ਵਿਸਫ਼ੋਟ ਕਿਹਾ ਜਾ ਰਿਹਾ ਹੈ, ਜਿਸ ਨੇ ਬੇਰੂਤ ਨੂੰ ਹਿਲਾ ਕੇ ਰੱਖ ਦਿੱਤਾ। ਧਮਾਕੇ ਵਿੱਚ ਘੱਟੋ-ਘੱਟ 100 ਲੋਕ ਮਾਰੇ ਗਏ ਅਤੇ 4,000 ਤੋਂ ਵੱਧ ਲੋਕ ਜ਼ਖ਼ਮੀ ਹੋਏ।
ਧਮਾਕੇ ਦਾ ਕਾਰਨ
- ਰਾਸ਼ਟਰਪਤੀ ਮਿਸ਼ੇਲ ਓਨ ਨੇ ਕਿਹਾ ਕਿ 2750 ਟਨ ਅਮੋਨੀਅਮ ਨਾਈਟ੍ਰੇਟ ਸਹੀ ਪ੍ਰਬੰਧਨ ਤੋਂ ਬਿਨ੍ਹਾਂ 6 ਸਾਲਾਂ ਲਈ ਇੰਕ ਗੋਦਾਮ ਵਿੱਚ ਰੱਖਿਆ ਗਿਆ ਸੀ।
- ਅਮੋਨੀਅਮ ਨਾਈਟ੍ਰੇਟ ਨੂੰ ਕਥਿਤ ਤੌਰ 'ਤੇ 2013 ਵਿੱਚ ਬੰਦਰਗਾਹ 'ਤੇ ਲਗਾਏ ਗਏ ਸਮੁੰਦਰੀ ਜਹਾਜ਼ ਤੋਂ ਉਤਾਰਿਆ ਗਿਆ ਸੀ ਅਤੇ ਫਿਰ ਉੱਥੇ ਇੱਕ ਗੋਦਾਮ ਵਿੱਚ ਸਟੋਰ ਕੀਤਾ ਗਿਆ ਸੀ।
- ਅਧਿਕਾਰੀਆਂ ਨੇ ਕਿਹਾ ਕਿ ਧਮਾਕੇ ਦੇ ਸਹੀ ਟਰਿੱਗਰ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।
ਅਮੋਨੀਅਮ ਨਾਈਟ੍ਰੇਟ ਕੀ ਹੈ?
ਅਮੋਨੀਅਮ ਨਾਈਟ੍ਰੇਟ ਦੀ ਵੱਖੋ-ਵੱਖਰੇ ਰੂਪ ਵਿੱਚ ਵਰਤੋਂ ਹੁੰਦੀ ਹੈ ਪਰ ਇਹ ਖੇਤੀਬਾੜੀ ਖਾਦ ਅਤੇ ਵਿਸਫੋਟਕ ਦੇ ਤੌਰ 'ਤੇ ਬਹੁਤ ਜ਼ਿਆਦਾ ਵਰਤੀ ਜਾਂਦੀ ਹੈ।
ਇਹ ਬਹੁਤ ਜ਼ਿਆਦਾ ਵਿਸਫ਼ੋਟਕ ਹੁੰਦਾ ਹੈ ਜਦੋਂ ਅੱਗ ਲੱਗ ਜਾਂਦੀ ਹੈ ਅਤੇ ਧਮਾਕੇ ਨਾਲ ਇਹ ਹੋਰ ਜ਼ਹਿਰੀਲੀਆਂ ਗੈਸਾਂ ਨੂੰ ਛੱਡ ਸਕਦਾ ਹੈ ਜਿਸ ਵਿੱਚ ਅਮੋਨੀਅਮ ਨਾਈਟ੍ਰੇਟ, ਨਾਈਟ੍ਰੋਜਨ ਆਕਸਾਈਡ ਅਤੇ ਅਮੋਨੀਆ ਸ਼ਾਮਲ ਹਨ।
ਜਲਣਸ਼ੀਲ ਹੋਣ ਕਾਰਨ ਅਮੋਨੀਅਮ ਨਾਈਟ੍ਰੇਟ ਨੂੰ ਸੁਰੱਖਿਅਤ ਢੰਗ ਨਾਲ ਸਟੋਰ ਕਰਨ ਦੇ ਸਖ਼ਤ ਨਿਯਮ ਹਨ।
ਸਟੋਰੇਜ ਵਾਲੀ ਥਾਂ ਅੱਗ ਰਹਿਤ ਹੋਣੀ ਚਾਹੀਦੀ ਹੈ।
ਇੱਥੇ ਕੋਈ ਡਰੇਨ, ਪਾਈਪ ਜਾਂ ਕੋਈ ਹੋਰ ਚੈੱਨਲ ਨਹੀਂ ਹੋਣਾ ਚਾਹੀਦਾ, ਜੋ ਵਿਸਫੋਟ ਦਾ ਖ਼ਤਰਾ ਪੈਦਾ ਕਰਦਾ ਹੋਵੇ।
ਦੁਨੀਆ ਵਿੱਚ ਸਭ ਤੋਂ ਵੱਡੇ ਗ਼ੈਰ ਪਰਮਾਣੂ ਵਿਸਫ਼ੋਟ
ਟੈਕਸਾਸ ਸਿਟੀ ਦੁਖ਼ਾਂਤ:
ਸੰਨ 1947 ਵਿੱਚ ਟੈਕਸਸ ਸਿਟੀ ਵਿੱਚ ਕਾਰਗੋ ਜਹਾਜ਼ ਐਸਐਸ ਗ੍ਰੈਂਡਕੈਂਪ ਨੂੰ ਅੱਗ ਲੱਗ ਗਈ। ਉਦੋਂ ਇਹ ਅੱਗ 2,300 ਟਨ ਅਮੋਨੀਅਮ ਨਾਈਟ੍ਰੇਟ ਕਾਰਨ ਲੱਗੀ। ਧਮਾਕਾ ਇੰਨਾ ਭਿਆਨਕ ਸੀ ਕਿ ਅਸਮਾਨ ਵਿੱਚ ਉੱਡਦੇ ਜਾ ਰਹੇ ਦੋ ਜਹਾਜ਼ ਵੀ ਇਸ ਦੀ ਲਪੇਟ ਵਿੱਚ ਆ ਗਏ। ਸਿਰਫ ਇਹ ਹੀ ਨਹੀਂ, ਇਹ ਨੇੜਲੀਆਂ ਰਿਫ਼ਾਈਨਰੀਆਂ ਵਿੱਚ ਵੀ ਵਿਸਫ਼ੋਟ ਹੋ ਗਿਆ ਤੇ ਇੱਕ ਮਾਲ ਢੋਣ ਵਾਲਾ ਸਮੁੰਦਰੀ ਜਹਾਜ਼ ਵੀ ਲਪੇਟ ਵਿੱਚ ਆ ਗਿਆ, ਜਿਸ ਵਿੱਚ 1000 ਟਨ ਅਮੋਨੀਅਮ ਨਾਈਟ੍ਰੇਟ ਸੀ ਇਸ ਦੀ ਲਪੇਟ ਵਿੱਚ ਆ ਗਿਆ ਅਤੇ ਧਮਾਕਾ ਹੋਰ ਜੋਰ ਫੜ੍ਹ ਗਿਆ।
ਇਸ ਦੁਖਾਂਤ ਵਿੱਚ ਤਕਰੀਬਨ 600 ਲੋਕ ਮਾਰੇ ਗਏ, ਜਦੋਂਕਿ ਇਸ ਵਿੱਚ 3,500 ਤੋਂ ਵੱਧ ਲੋਕ ਜ਼ਖ਼ਮੀ ਹੋਏ।
ਹੈਲੀਫੈਕਸ ਧਮਾਕਾ:
ਇਹ ਘਟਨਾ 6 ਦਸੰਬਰ 1917 ਦੀ ਸਵੇਰ ਨੂੰ ਹੈਲੀਫੈਕਸ ਕਨੇਡਾ ਵਿੱਚ ਵਾਪਰੀ। ਇਹ ਸਮੁੰਦਰੀ ਤਬਾਹੀ ਉਦੋਂ ਵਾਪਰੀ ਜਦੋਂ ਇਕ ਫ੍ਰੈਂਚ ਮਾਲ ਦਾ ਸਮੁੰਦਰੀ ਜਹਾਜ਼ ਪਹਿਲੇ ਵਿਸ਼ਵ ਯੁੱਧ ਦੌਰਾਨ ਇੱਕ ਬਹੁਤ ਜਿ਼ਆਦਾ ਵਿਸਫੋਟਕ ਮਾਲ ਚੁੱਕਣ ਵਾਲੇ ਬੈਲਜੀਅਨ ਸਮੁੰਦਰੀ ਜਹਾਜ਼ ਨਾਲ ਟਕਰਾ ਗਿਆ। ਕਾਰਗੋ ਸਮੁੰਦਰੀ ਜਹਾਜ਼ ਵਿੱਚ ਇਕ ਵੱਡਾ ਧਮਾਕਾ ਹੋਇਆ, ਜੋ ਕਿਸੇ ਮਨੁੱਖ ਦੁਆਰਾ ਬਣਾਏ ਗਏ ਵਿਸਫੋਟ ਤੋਂ ਪਹਿਲਾਂ ਡਰਾਉਣਾ ਸੀ। ਤਕਰੀਬਨ 11,000 ਲੋਕ ਇਸ ਤਬਾਹੀ ਦਾ ਸਿ਼ਕਾਰ ਹੋਏ ਸਨ, ਜਿਨ੍ਹਾਂ ਵਿਚੋਂ 2000 ਲੋਕ ਮਾਰੇ ਗਏ ਸਨ ਅਤੇ 9,000 ਲੋਕ ਜ਼ਖ਼ਮੀ ਹੋਏ ਸਨ।
ਚਰਨੋਬਲ:
1986 ਵਿੱਚ ਯੂਕ੍ਰੇਨ ਵਿੱਚ ਚਰਨੋਬਲ ਪਰਮਾਣੂ ਪਲਾਂਟ ਵਿੱਚ ਇੱਕ ਵੱਡਾ ਧਮਾਕਾ ਹੋਇਆ, ਜਦੋਂ ਇਹ ਸੋਵੀਅਤ ਰੂਸ ਦਾ ਹਿੱਸਾ ਸੀ। ਇਹ ਪਰਮਾਣੂ ਪਲਾਂਟ ਪ੍ਰਾਇਪਤ ਸ਼ਹਿਰ ਦੇ ਨੇੜੇ ਬਣਾਇਆ ਗਿਆ ਸੀ। ਇਹ ਇਤਿਹਾਸ ਦਾ ਸਭ ਤੋਂ ਭੈੜੀ ਪਰਮਾਣੂ ਦੁਖਾਂਤ ਸੀ। ਇਸ ਧਮਾਕੇ ਨੇ ਪਰਮਾਣੂ ਰਿਐਕਟਰ ਦਾ 2 ਹਜ਼ਾਰ ਟਨ ਦਾ ਢੱਕਣ ਉਡਾ ਦਿੱਤਾ। ਇਹ ਹੀਰੋਸ਼ੀਮਾ ਬੰਬ ਨਾਲੋਂ 400 ਗੁਣਾ ਜਿ਼ਆਦਾ ਰੇਡੀਓ ਐਕਟਿਵ ਸੀ। ਇਸ ਦਾ ਪ੍ਰਭਾਵ ਯੂਰਪ ਦੇ 77,000 ਵਰਗ ਮੀਲ ਤੋਂ ਵੀ ਜ਼ਿਆਦਾ 'ਤੇ ਮਹਿਸੂਸ ਕੀਤਾ ਗਿਆ। ਤਕਰੀਬਨ 600,000 ਲੋਕਾਂ ਨੂੰ ਉੱਚ ਰੇਡੀਏਸ਼ਨ ਦੇ ਸੰਪਰਕ ਵਿੱਚ ਆ ਗਏ ਅਤੇ 350,000 ਤੋਂ ਵੱਧ ਲੋਕਾਂ ਨੂੰ ਦੂਸ਼ਿਤ ਖੇਤਰ ਤੋਂ ਬਾਹਰ ਕੱਢਣਾ ਪਿਆ ਸੀ।
ਸੈਨ ਜੁਆਨਿਕੋ ਤਬਾਹੀ (19 ਨਵੰਬਰ 1984):
ਇਤਿਹਾਸ ਦੀ ਸਭ ਤੋਂ ਭਿਆਨਕ ਸਨਅਤੀ ਆਫ਼ਤਾਂ ਵਿੱਚੋਂ ਇੱਕ ਸੀ ਪੈਨਟਰੋਲੋ ਮੈਕਸੀਕੋ, ਸੈਨ ਜੁਆਨੀਕੋ, ਮੈਕਸੀਕੋ ਦੇ ਲਿਕੁਡ ਪੈਟਰੋਲੀਅਮ ਗੈਸ (ਐਲਪੀਜੀ) ਡਿਪੂ ਵਿਖੇ ਹੋਏ ਧਮਾਕਿਆਂ ਦੀ ਇੱਕ ਲੜੀ ਜਿਸ ਨੇ ਸਭ ਕੁੱਝ ਤਬਾਹ ਕਰ ਦਿੱਤਾ। ਇਸ ਘਟਨਾ ਨੇ ਸਾਰੇ ਸ਼ਹਿਰ ਨੂੰ ਤਬਾਹ ਕਰ ਦਿੱਤਾ। ਇਸ ਘਟਨਾ ਵਿੱਚ 500 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ ਹਜ਼ਾਰਾਂ ਲੋਕ ਬੁਰੀ ਤਰ੍ਹਾਂ ਝੁਲਸ ਗਏ।
ਪੈਪਕੋਨ ਤਬਾਹੀ:
4 ਮਈ 1988 ਨੂੰ ਪੈਸਿਫਿਕ ਇੰਜੀਨੀਅਰਿੰਗ ਅਤੇ ਪ੍ਰੋਡਕਸ਼ਨ ਕੰਪਨੀ (ਪੈਪਕੋਨ) ਦੇ ਹੈਂਡਰਸਨ, ਨੇਵਾਡਾ, ਅਮਰੀਕਾ ਦੇ ਰਸਾਇਣਕ ਪਲਾਂਟ ਵਿੱਚ ਕਈ ਧਮਾਕੇ ਹੋਏ। ਜਿਸ ਵਿੱਚ ਦੋ ਲੋਕ ਮਾਰੇ ਗਏ ਸਨ ਜਦੋਂ ਕਿ 372 ਲੋਕ ਜ਼ਖ਼ਮੀ ਹੋਏ ਸਨ ਤੇ ਲਗਭਗ 100 ਮਿਲੀਅਨ ਦਾ ਨੁਕਸਾਨ ਹੋਇਆ ਸੀ।
ਹਰਟਫੋਰਡਸ਼ਾਇਰ ਆਇਲ ਸਟੋਰੇਜ ਟਰਮੀਨਲ ਫ਼ਾਇਰ (11 ਦਸੰਬਰ, 2005):
ਬ੍ਰਿਟੇਨ ਦੀ ਰਾਜਧਾਨੀ ਲੰਡਨ ਦੇ ਬਨਸਫੀਲਡ ਵਿੱਚ ਇੱਕ ਤੇਲ ਉਤਪਾਦ ਡਿੱਪੂ ਵਿੱਚ ਲੜੀਵਾਰ ਧਮਾਕੇ ਹੋਏ। ਇਹ ਦੇਸ਼ ਦਾ ਪੰਜਵਾਂ ਸਭ ਤੋਂ ਵੱਡਾ ਭੰਡਾਰਨ ਡਿਪੂ ਸੀ ਜਿਸ ਵਿੱਚ ਲਗਭਗ 60 ਮਿਲੀਅਨ ਇੰਪੀਰੀਅਲ ਗੈਲਨ ਬਾਲਣ ਦੀ ਸਮਰੱਥਾ ਸੀ। ਇਸ ਧਮਾਕੇ ਦੀਆਂ ਆਵਾਜ਼ਾਂ ਨੀਦਰਲੈਂਡਜ਼ ਅਤੇ ਫ਼ਰਾਂਸ ਤੱਕ ਸੁਣੀਆਂ ਗਈਆਂ। ਹਾਲਾਂਕਿ ਇਸ ਧਮਾਕੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਇਸ ਨੇ 20 ਵੱਡੇ ਸਟੋਰੇਜ ਟੈਂਕਾਂ ਨੂੰ ਪ੍ਰਭਾਵਤ ਕੀਤਾ।
ਕੈਰਨੋ ਤੇਲ ਰਿਫ਼ਾਇਨਰੀ ਧਮਾਕਾ 2005:
ਪੋਰਟੋ ਰੀਕੋ ਦੇ ਬਿਆਮੋਨ ਵਿੱਚ ਕੈਰੇਬੀਅਨ ਪੈਟਰੋਲੀਅਮ ਕਾਰਪੋਰੇਸ਼ਨ ਦੇ ਤੇਲ ਰਿਫ਼ਾਇਨਰੀ ਅਤੇ ਡਿਪੂ ਵਿੱਚ ਇੱਕ ਵੱਡਾ ਪੈਟਰੋਲ ਟੈਂਕ ਫਟਿਆ। ਧਮਾਕਾ 50 ਮੀਲ ਦੂਰ ਤੋਂ ਵੇਖਿਆ ਅਤੇ ਸੁਣਿਆ ਗਿਆ। ਧਮਾਕੇ ਨੇ 30,000 ਫੁੱਟ ਉੱਚੇ ਧੂੰਏ ਦਾ ਗੁਬਾਰ ਬਣਾਇਆ। ਇਸ ਧਮਾਕੇ ਕਾਰਨ ਸ਼ਹਿਰ ਵਿੱਚ 3.0 ਤੀਬਰਤਾ ਦਾ ਭੂਚਾਲ ਵੀ ਆਇਆ।