ਪੰਜਾਬ

punjab

ETV Bharat / international

ਲਾਹੌਰ ਇੱਕ ਵਾਰ ਮੁੜ ਬਣਿਆ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ

ਪਾਕਿਸਤਾਨ ਦੇ ਸ਼ਹਿਰ ਲਾਹੌਰ ਨੂੰ ਮੁੜ ਤੋਂ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦਰਜ ਕੀਤਾ ਗਿਆ ਹੈ। ਸਵਿਸ ਏਅਰ ਟੈਕਨੋਲੋਜੀ ਕੰਪਨੀ ਏਅਰ ਕੁਆਲਟੀ ਇੰਡੈਕਸ ਦੇ ਅਧਾਰ 'ਤੇ ਇਹ ਦਰਜਾ ਦਿੱਤਾ ਗਿਆ ਹੈ। ਕੰਪਨੀ ਦੇ ਡਾਟੇ ਮੁਤਾਬਕ ਲਾਹੌਰ ਦਾ AQI 306 ਅੰਕ ਦਰਜ ਕੀਤਾ ਗਿਆ ਹੈ, ਜੋ ਖ਼ਤਰਨਾਕ ਹੈ।

ਫ਼ੋਟੋ
ਫ਼ੋਟੋ

By

Published : Nov 23, 2020, 9:24 PM IST

ਲਾਹੌਰ: ਪਾਕਿਸਤਾਨ ਦੇ ਦੂਜੇ ਸਭ ਤੋਂ ਵੱਧ ਅਬਾਦੀ ਵਾਲੇ ਸ਼ਹਿਰ ਲਾਹੌਰ ਨੂੰ ਇੱਕ ਵਾਰ ਮੁੜ ਤੋਂ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿੱਚ ਚੋਟੀ 'ਤੇ ਪਹੁੰਚ ਗਿਆ ਹੈ। ਸ਼ਹਿਰ ਦਾ ਏਅਰ ਕੁਆਲਿਟੀ ਇੰਡੈਕਸ ਸੁਰੱਖਿਅਤ ਸੀਮਾ ਤੋਂ ਛੇ ਗੁਣਾ ਵੱਧ ਦਰਜ ਕੀਤਾ ਗਿਆ ਹੈ।

ਸਵਿਸ ਏਅਰ ਟੈਕਨਾਲੋਜੀ ਕੰਪਨੀ ਏਅਰ ਕੁਆਲਟੀ ਇੰਡੈਕਸ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਜੀਓ ਨਿਉਜ਼ ਨੇ ਦੱਸਿਆ ਕਿ ਸੋਮਵਾਰ ਸਵੇਰੇ ਲਾਹੌਰ ਇੱਕ ਧੁੰਦਲੀ ਧੁੰਦ ਵਿੱਚ ਛਿਪਿਆ ਹੋਇਆ ਸੀ। ਇਸ ਦੇ ਨਾਲ ਹੀ ਸ਼ਹਿਰ ਦਾ AQI 306 ਅੰਕ ਦਰਜ ਕੀਤਾ ਗਿਆ, ਜੋ ਕਿ ਖ਼ਤਰਨਾਕ ਹੈ।

ਕੋਰੋਨਾ ਵਾਇਰਸ ਕਾਰਨ ਵੱਧ ਰਹੀ ਮੌਤਾਂ ਅਤੇ ਨਵੇਂ ਸੰਕਰਮਣ ਦੀਆਂ ਚੁਨੌਤੀਆਂ ਦਰਮਿਆਨ ਸ਼ਹਿਰ ਦੀ ਹਵਾ ਦੀ ਗੁਣਵੱਤਾ ਖ਼ਤਰਨਾਕ ਦੇ ਰੂਪ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਹੈ। ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿੱਚ ਲਾਹੌਰ ਸੱਤਵੇਂ ਨੰਬਰ 'ਤੇ ਹੈ ਅਤੇ ਇਸ ਦਾ ਏਕਿਯੂ 168 ਦਰਜ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਜੇ AQI 50 ਤੋਂ ਘੱਟ ਹੁੰਦਾ ਹੈ ਤਾਂ ਸਵਿਸ ਹਵਾ ਦੀ ਗੁਣਵੱਤਾ ਜਾਂਚ ਕਰਨ ਵਾਲਾ ਮਾਨੀਟਰ ਹਵਾ ਦੀ ਗੁਣਵੱਤਾ ਨੂੰ ਸੰਤੁਸ਼ਟੀਜਨਕ ਮੰਨਦਾ ਹੈ।

ABOUT THE AUTHOR

...view details