ਬਿਸ਼ਕੇਕ: ਕਿਰਗੀਸਤਾਨ ਦੇ ਸੰਸਦ ਮੈਂਬਰਾਂ ਨੇ ਸਦਰ ਜਾਪਰੋਵ ਨੂੰ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਵੱਜੋਂ ਸਰਬਸੰਮਤੀ ਨਾਲ ਨਿਯੁਕਤ ਕੀਤਾ ਹੈ।
ਸਦਰ ਜਾਪਰੋਵ ਬਣੇ ਕਿਰਗੀਸਤਾਨ ਦੇ ਨਵੇਂ ਪ੍ਰਧਾਨ ਮੰਤਰੀ
ਕਿਰਗੀਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਦੇ ਰੂਪ 'ਚ ਸਦਰ ਜਾਪਰੋਵ ਨੂੰ ਚੁਣਿਆ ਗਿਆ ਜਿਸ ਤੋਂ ਬਾਅਦ ਉਨ੍ਹਾਂ ਐਲਾਨ ਕੀਤਾ ਕਿ ਉਸ ਦੀ ਸਰਕਾਰ ਦੀ ਬਣਤਰ ਤੇ ਢਾਂਚਾ ਬਦਲਣ ਦੀ ਕੋਈ ਯੋਜਨਾ ਨਹੀਂ ਹੈ। ਉਹ ਸਰਕਾਰ ਦੇ ਕੰਮ ਦੀ ਪੂਰੀ ਜ਼ਿੰਮੇਵਾਰੀ ਲੈਂਦੇ ਹਨ।
ਜਾਪਰੋਵ ਦਾ ਕਹਿਣਾ ਹੈ ਕਿ ਉਸਦੀ ਸਰਕਾਰ ਦੀ ਬਣਤਰ ਤੇ ਢਾਂਚਾ ਬਦਲਣ ਦੀ ਕੋਈ ਯੋਜਨਾ ਨਹੀਂ ਹੈ। ਇਸਦੇ ਨਾਲ ਦੀ ਉਨ੍ਹਾਂ ਆਉਣ ਵਾਲੇ ਸੰਸਦੀ ਚੋਣਾਂ 'ਚ ਸ਼ਮੂਲਿਅਤ ਨਾ ਕਰਨ ਦਾ ਵੀ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਉਹ ਸਰਕਾਰ ਦੇ ਕੰਮ ਦੀ ਪੂਰੀ ਜ਼ਿੰਮੇਵਾਰੀ ਲੈਂਦੇ ਹਨ। ਉਨ੍ਹਾਂ ਗੱਲ ਨੂੰ ਤੱਵਜੋ ਦਿੰਦੀਆਂ ਕਿਹਾ ਕਿ ਸੰਸਦੀ ਚੋਣਾਂ ਨੂੰ ਗੈਰ ਕਾਨੂੰਨੀ ਘੋਸ਼ਿਤ ਕਰ ਦਿੱਤੇ ਜਾਣ ਤੋਂ ਬਾਅਦ, ਇੱਕ ਅਣਸੁਖਾਂਵੀ ਰਾਜਨੀਤੀਕ ਚੋਣਾਂ ਦੇ ਰੂਪ 'ਚ ਕਈ ਹਿੰਸਕ ਵਿਰੋਧ ਪ੍ਰਦਰਸ਼ਨਾਂ ਦੇ ਬਾਅਦ , ਇਹ ਰਾਸ਼ਟਰ ਦੇ ਰਾਜਨੀਤੀਕ ਸੰਕਟ ਵਿਚਕਾਰ ਆਉਂਦਾ ਹੈ।
ਕਿਰਗੀਸਤਾਨ 'ਚ ਰਾਜਨੀਤੀਕ ਗੜਬੜ ਨੂੰ ਇੱਕ ਵਿਰੋਧੀ ਧਿਰ ਵੱਲੋਂ ਉਕਸਾਇਆ ਗਿਆ ਜੋ ਸਰਕਾਰ ਦੇ ਨਵੇਂ ਨੇਤਾ 'ਤੇ ਸਹਿਮਤ ਹੋਣ 'ਤੇ ਨਾਕਾਮ ਰਹੇ। ਜਿਸ ਨੇ ਇਹ ਸਪਸ਼ਟ ਕਰ ਦਿੱਤਾ ਕਿ ਸੱਤਾ ਤੇ ਸ਼ਕਤੀ ਦਾ ਤਬਾਦਲਾ ਸੰਭਵ ਹੈ ਜਾ ਨਹੀਂ। ਨਤੀਜੇ ਵੱਜੋਂ 21 ਅਕਤੂਬਰ ਤੱਕ ਆਪਾਤਕਾਲ ਲਾਗੂ ਰਹੇਗਾ। ਹਥਿਆਰ ਵਾਲੀ ਝੜਪਾਂ ਨੂੰ ਰੋਕਣ ਲਈ ਤੇ ਕਾਨੂੰਨ ਵਿਵਸਥਾ ਯਕੀਨੀ ਬਨਾਉਣ ਲਈ ਫ਼ੌਜੀ ਟੁੱਕੜੀਆਂ ਦੀ ਬਿਸ਼ਕੇਕ 'ਚ ਤਾਇਨਾਤੀ ਕੀਤੀ ਗਈ।