ਪੰਜਾਬ

punjab

ETV Bharat / international

'ਕੋਮਾ' 'ਚ ਕਿਮ ਜੋਂਗ, ਸਾਬਕਾ ਸਾਥੀ ਦਾ ਦਾਅਵਾ

ਦੱਖਣੀ ਕੋਰੀਆ ਦੇ ਸਾਬਕਾ ਰਾਸ਼ਟਰਪਤੀ ਕਿਮ ਡੇ-ਜੁੰਗ ਦੇ ਸਾਬਕਾ ਸਾਥੀ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਉਤਰੀ ਕੋਰੀਆ ਦਾ ਤਾਨਾਸ਼ਾਹ ਕਿਮ ਜੋਂਗ-ਉਨ ਕੋਮਾ ਵਿੱਚ ਹੈ।

'ਕੋਮਾ' 'ਚ ਕਿਮ ਜੋਂਗ, ਸਾਬਕਾ ਸਾਥੀ ਦਾ ਦਾਅਵਾ
'ਕੋਮਾ' 'ਚ ਕਿਮ ਜੋਂਗ, ਸਾਬਕਾ ਸਾਥੀ ਦਾ ਦਾਅਵਾ

By

Published : Aug 23, 2020, 10:25 PM IST

ਪਿਓਂਗਯਾਂਗ: ਦੱਖਣੀ ਕੋਰੀਆ ਦੇ ਸਾਬਕਾ ਰਾਸ਼ਟਰਪਤੀ ਕਿਮ ਡੇ-ਜੁੰਗ ਦੇ ਸਾਬਕਾ ਸਾਥੀ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਉਤਰੀ ਕੋਰੀਆ ਦਾ ਤਾਨਾਸ਼ਾਹ ਕਿਮ ਜੋਂਗ-ਉਨ ਕੋਮਾ ਵੱਚ ਹੈ।

ਉਨ੍ਹਾਂ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਉਨ੍ਹਾਂ ਨੇ ਆਪਣੀ ਛੋਟੀ ਭੈਣ ਨੂੰ ਕੁੱਝ ਤਾਕਤਾਂ ਸੌਂਪੀਆਂ ਹਨ। ਇਸ ਸਾਲ ਕਿਮ ਜੋਂਗ-ਉਨ ਦੀ ਸਿਹਤ ਸਬੰਧੀ ਕਈ ਤਰ੍ਹਾਂ ਦੀਆਂ ਕਿਆਸਾਂ ਲਾਈਆਂ ਗਈਆਂ।

ਬਾਅਦ ਵਿੱਚ ਸੁਕੋਨ ਵਿੱਚ ਇੱਕ ਖਾਦ ਕਾਰਖਾਨੇ ਦੇ ਉਦਘਾਟਨ ਸਮਾਰੋਹ ਵਿੱਚ ਹਾਜ਼ਰੀ ਨੇ ਮੌਤ ਦੀਆਂ ਅਫਵਾਹਾਂ ਨੂੰ ਖਾਰਜ ਕਰ ਦਿੱਤਾ ਗਿਆ। ਹਾਲ ਹੀ ਵਿੱਚ ਕਿਮ ਜੋਂਗ ਉਨ ਦੀ ਸਿਹਤ ਨੇ ਉਤਰੀ ਕੋਰੀਆ ਦੇ ਲੋਕਾਂ ਲਈ ਆਪਦਾ ਦੀ ਸਥਿਤੀ ਪੈਦਾ ਕਰ ਦਿੱਤੀ ਹੈ।

ਕਿਮ ਦੀ ਸਿਹਤ ਸਬੰਧੀ ਅਨੁਮਾਨ ਲਗਾਉਂਦੇ ਹੋਏ ਰਿਪੋਰਟਾਂ ਦੇ ਸਬੰਧ ਵਿੱਚ, ਉਨ੍ਹਾਂ ਦੀ 32 ਸਾਲਾ ਭੈਣ ਨੂੰ ਕਈ ਤਾਕਤਾਂ ਦਿੱਤੀਆਂ ਗਈਆਂ ਸਨ, ਜਿਸਨੂੰ ਹੁਣ ਉਨ੍ਹਾਂ ਦਾ ਅਸਲੀ ਉਤਰਾਧਿਕਾਰੀ ਮੰਨਿਆ ਜਾਂਦਾ ਹੈ। ਫ਼ਿਲਹਾਲ ਉਹ ਹੀ ਦੇਸ਼ ਦੀ ਸੱਤਾ ਨੂੰ ਚਲਾ ਰਹੀ ਹੈ।

ABOUT THE AUTHOR

...view details