ਕਾਬੁਲ:ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਏਅਰਪੋਰਟ (Kabul Airport) ਦੇ ਕੋਲ ਵੀਰਵਾਰ ਨੂੰ ਸੀਰੀਅਲ ਬਲਾਸਟ (Serial Blasts) ਹੋਇਆ। ਇਸ ਹਮਲੇ ਚ ਘੱਟੋ ਘੱਟ 72 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਹੋਰ ਲੋਕਾਂ ਦੇ ਜ਼ਖਮੀ ਹੋਣ ਦੀਆਂ ਖਬਰਾਂ ਹਨ। ISIS ਦੇ ਖੁਰਾਸਾਨ ਗਰੁੱਪ ਨੇ ਲਈ ਜਿੰਮੇਦਾਰੀ ਲਈ ਹੈ।
ਇੱਕ ਅਫਗਾਨ ਅਧਿਕਾਰੀ ਨੇ ਨਾਂ ਨਾ ਜਾਹਿਰ ਕਰਨ ਦੀ ਸ਼ਰਤ ’ਤੇ ਦੱਸਿਆ ਹੈ ਕਿ ਹਵਾਈ ਅੱਡੇ ’ਤੇ ਹੋਏ ਹਮਲੇ ਚ ਘੱਟ-ਘੱਟ 60 ਅਫਗਾਨ ਮਾਰੇ ਗਏ ਹਨ ਅਤੇ 143 ਹੋਰ ਲੋਕ ਜ਼ਖਮੀ ਹੋਏ ਹਨ। ਉੱਥੇ ਹੀ ਵ੍ਹਾਇਟ ਹਾਉਸ ਦੇ ਮੁਤਾਬਿਕ ਇਸ ਅੱਤਵਾਦੀ ਹਮਲੇ ਚ ਮਾਰੇ ਗਏ ਪੀੜਤਾਂ ਦੇ ਮੁਤਾਬਿਕ 30 ਅਗਸਤ ਦੀ ਸ਼ਾਮ ਤੱਕ ਅਮਰੀਕੀ ਝੰਡਾ ਅੱਧਾ ਝੁਕਿਆ ਰਹੇਗਾ।
ਕਾਬੁਲ ਵਿੱਚ ਬੰਬ ਧਮਾਕੇ ਦੀ ਭਾਰਤ ਨੇ ਕੀਤੀ ਨਿੰਦਾ
ਕਾਬੁਲ ਏਅਰਪੋਰਟ 'ਤੇ ਸੀਰੀਅਲ ਧਮਾਕਿਆਂਂ ਦੀ ਭਾਰਤ ਨੇ ਨਿੰਦਾ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਅੱਜ ਕਾਬੁਲ ਵਿੱਚ ਬੰਬ ਧਮਾਕਿਆਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਾ ਹੈ। ਅਸੀਂ ਇਸ ਹਮਲੇ ਦੇ ਪੀੜਤ ਪਰਿਵਾਰਾਂ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕਰਦੇ ਹਾਂ। ਭਾਰਤ ਨੇ ਕਿਹਾ ਹੈ ਕਿ ਅੱਤਵਾਦ ਨੂੰ ਖਤਮ ਕਰਨ ਲਈ ਵਿਸ਼ਵ ਭਰ ਦੀ ਇੱਕਜੁੱਟਤਾ ਹੋਣੀ ਚਾਹੀਦੀ ਹੈ।
ਰਿਪਬਲਿਕਨ ਨੇ ਕੀ ਬਾਇਡੇਨ ਦੇ ਅਸਤੀਫੇ ਦੀ ਕੀਤੀ ਮੰਗ
ਕਾਬੁਲ ਹਵਾਈ ਅੱਡੇ ਤੋਂ ਬਾਹਰ ਬੰਬ ਵਿਸਫੋਟ ਵਿੱਚ ਅਮਰੀਕੀ ਫੌਜੀਆਂ ਅਤੇ ਕਈ ਅਮਰੀਕੀ ਅਫਗਾਨ ਨਾਗਰਿਕਾਂ ਦੀ ਹੱਤਿਆ ਦੇ ਬਾਅਦ ਰਿਪਬਲਿਕਨ ਪਾਰਟੀ ਨੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਅਸਤੀਫੇ ਦੀ ਮੰਗ ਹੈ।