ਵੇਲਿੰਗਟਨ: ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਆਰਡਨ ਨੇ ਆਪਣੀ ਮੰਤਰੀ ਮੰਡਲ ਦਾ ਵਿਸਥਾਰ ਕੀਤਾ। ਜਿਸ ਵਿੱਚ ਕੇਰਲਾ ਦੀ ਪ੍ਰਿਯੰਕਾ ਰਾਧਾਕ੍ਰਿਸ਼ਨਨ ਨੇ ਅੱਜ ਨਿਊਜ਼ੀਲੈਂਡ ਵਿੱਚ ਮੰਤਰੀ ਵਜੋਂ ਸਹੁੰ ਚੁੱਕੀ। ਉਹ ਨਿਊਜ਼ੀਲੈਂਡ ਦੇ ਮੰਤਰੀ ਮੰਡਲ ਵਿੱਚ ਥਾਂ ਬਣਾਉਣ ਵਾਲੀ ਪਹਿਲੀ ਭਾਰਤੀ ਹੈ। 41 ਸਾਲਾ ਰਾਧਾਕ੍ਰਿਸ਼ਨਨ ਨੇ ਕਮਿਊਨਿਟੀ ਅਤੇ ਸਵੈਇੱਛਕ ਖੇਤਰ ਦੇ ਮੰਤਰੀ ਵਜੋਂ ਸਹੁੰ ਚੁੱਕੀ ਹੈ। ਉਨ੍ਹਾਂ ਦਾ ਜਨਮ ਚੇਨਈ ਵਿੱਚ ਹੋਇਆ ਸੀ ਅਤੇ ਸਿੰਗਾਪੁਰ ਵਿੱਚ ਉਨ੍ਹਾਂ ਦਾ ਪਾਲਣ ਪੋਸ਼ਣ ਹੋਇਆ ਸੀ। ਉਨ੍ਹਾਂ ਦੇ ਦਾਦਾ ਕੋਚੀ ਵਿੱਚ ਡਾਕਟਰੀ ਪੇਸ਼ੇਵਰ ਸਨ ਅਤੇ ਕਮਿਊਨਿਸਟ ਵੀ ਸੀ।
ਉਹ ਪੜ੍ਹਨ ਲਈ ਨਿਊਜ਼ੀਲੈਂਡ ਆਏ ਸਨ ਅਤੇ ਲੇਬਰ ਪਾਰਟੀ ਦੇ ਜਰੀਏ 2004 ਤੋਂ ਸਰਗਰਮ ਰਾਜਨੀਤੀ ਵਿੱਚ ਹਨ। ਉਹ ਆਕਲੈਂਡ ਤੋਂ ਦੋ ਵਾਰ ਸਾਂਸਦ ਰਹਿ ਚੁੱਕੀ ਹੈ। ਪਿਛਲੇ ਓਣਮ ਦੇ ਮੌਕੇ 'ਤੇ, ਵੈਬ ਆਡਰਨ ਨਾਲ ਲਾਈਵ ਆਈ ਅਤੇ ਉਨ੍ਹਾਂ ਨੇ ਤਿਉਹਾਰ ਦੀ ਵਧਾਈ ਵੀ ਦਿੱਤੀ, ਜਿਸ ਤੋਂ ਬਾਅਦ ਉਹ ਕੇਰਲਾ ਦੇ ਹਰ ਘਰ ਵਿੱਚ ਜਾਣੀ ਜਾਣ ਲੱਗੀ ਸੀ। ਰਾਧਾਕ੍ਰਿਸ਼ਨਨ ਮਲਿਆਲਮ ਦੇ ਗਾਣਿਆਂ ਨੂੰ ਪਸੰਦ ਕਰਦੀ ਹੈ ਅਤੇ ਉਨ੍ਹਾਂ ਦਾ ਮਨਪਸੰਦ ਗਾਇਕ ਕੇਰਲ ਦਾ ਪ੍ਰਸਿੱਧ ਗਾਇਕ ਯਸੂਦਾਸ ਹੈ।