ਯੇਰੂਸ਼ਲਮ: ਇਜ਼ਰਾਈਲ ਨੇ ਦੱਖਣੀ ਲੇਬਨਾਨ ਵਿੱਚ ਅੱਤਵਾਦੀ ਸੰਗਠਨ ਹਿਜ਼ਬੁਲ ਦੇ ਠਿਕਾਣਿਆਂ 'ਤੇ ਹਵਾਈ ਹਮਲੇ ਕੀਤੇ ਹਨ। ਇਹ ਹਮਲਾ ਇਜ਼ਰਾਇਲੀ ਫੌਜ 'ਤੇ ਹਿਜ਼ਬੁਲ ਵੱਲੋਂ ਕੀਤੀ ਗਈ ਗੋਲੀਬਾਰੀ ਦਾ ਬਦਲਾ ਹੈ। ਇਜ਼ਰਾਇਲੀ ਸੈਨਾ ਦੇ ਬੁਲਾਰੇ ਨੇ ਕਿਹਾ, "ਇਜ਼ਰਾਈਲ ਦੀ ਸੈਨਾ 'ਤੇ ਲੈਬਨਾਨ ਵੱਲੋਂ ਗੋਲੀਬਾਰੀ ਕੀਤੀ ਗਈ, ਜਿਸ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ।"
ਇਜ਼ਰਾਈਲ ਨੇ ਅੱਤਵਾਦੀ ਸੰਗਠਨ ਹਿਜ਼ਬੁਲ ਦੇ ਠਿਕਾਣਿਆਂ 'ਤੇ ਕੀਤੇ ਹਵਾਈ ਹਮਲੇ - israeli
ਇਜ਼ਰਾਈਲ ਦੇ ਜਹਾਜ਼ਾਂ ਨੇ ਲਿਬਨਾਨ ਵਿੱਚ ਅੱਤਵਾਦੀ ਸੰਗਠਨ ਹਿਜ਼ਬੁਲ ਦੇ ਠਿਕਾਣਿਆਂ 'ਤੇ ਹਮਲਾ ਕੀਤਾ ਹੈ। ਇਜ਼ਰਾਈਲ ਦੀ ਸੈਨਾ ਨੇ ਦਾਅਵਾ ਕੀਤਾ ਕਿ ਇਸ ਹਮਲੇ ਵਿੱਚ ਕੋਈ ਸੈਨਿਕ ਜ਼ਖਮੀ ਨਹੀਂ ਹੋਇਆ ਹੈ।
ਫ਼ੋਟੋ
ਇਜ਼ਰਾਈਲ ਦੀ ਸੈਨਾ ਨੇ ਕਿਹਾ ਕਿ ਇਸ ਦੀ ਫੌਜ ਨੇ ਲਿਬਨਾਨ ਤੋਂ ਕੀਤੀ ਜਾ ਰਹੀ ਗੋਲੀਬਾਰੀ ਦਾ ਢੁੱਕਵਾਂ ਜਵਾਬ ਦਿੱਤਾ। ਹਾਲਾਂਕਿ, ਹਿਜ਼ਬੁਲ ਵੱਲੋਂ ਕੋਈ ਜਵਾਬ ਨਹੀਂ ਆਇਆ ਹੈ।
ਪਿਛਲੇ ਕੁਝ ਹਫ਼ਤਿਆਂ ਤੋਂ, ਇਜ਼ਰਾਈਲ-ਲੇਬਨਾਨ ਬੋਰਡਰ 'ਤੇ ਤਣਾਅ ਕਾਫ਼ੀ ਵਧਿਆ ਹੈ। ਇਜ਼ਰਾਈਲ ਨੇ ਕਿਹਾ ਕਿ ਜੁਲਾਈ ਵਿਚ ਹਿਜ਼ਬੁਲ ਨੇ ਇਜ਼ਰਾਈਲ ਵਿੱਚ ਘੁਸਪੈਠ ਦੀ ਕੋਸ਼ਿਸ਼ ਕੀਤੀ ਸੀ, ਜਿਸ ਨੂੰ ਹਿਜ਼ਬੁਲ ਨੇ ਨਕਾਰਿਆ ਹੈ।