ਪੰਜਾਬ

punjab

By

Published : Dec 1, 2019, 1:16 PM IST

ETV Bharat / international

ਅਫ਼ਗਾਨ ਸੈਨਾ ਦੇ ਅੱਗੇ ISIS ਦੇ 31 ਅੱਤਵਾਦੀਆਂ ਦਾ ਸਮਰਪਣ: ਰੱਖਿਆ ਮੰਤਰਾਲਾ

ਇਸਲਾਮਿਕ ਸਟੇਟ (ਆਈਐਸਆਈਐਸ) ਦੇ 31 ਅੱਤਵਾਦੀਆਂ ਨੇ ਅਫਗਾਨ ਸੈਨਾ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ। ਮਾਮਲਾ ਅਚਿਨ ਜ਼ਿਲ੍ਹੇ ਦੇ ਪੂਰਬੀ ਨਾਂਗਰਹਾਰ ਦਾ ਹੈ, ਜਿੱਥੇ ਅੱਤਵਾਦੀਆਂ ਨੇ ਔਰਤਾਂ ਅਤੇ ਬੱਚਿਆਂ ਸਣੇ ਅਫ਼ਗਾਨ ਸੁਰੱਖਿਆ ਬਲਾਂ ਨੂੰ ਸਮਰਪਣ ਕਰ ਦਿੱਤਾ ਹੈ।

ਫ਼ੋਟੋ
ਫ਼ੋਟੋ

ਕਾਬੁਲ: 62 ਔਰਤਾਂ ਤੇ ਬੱਚਿਆਂ ਸਮੇਤ ਇਸਲਾਮਿਕ ਸਟੇਟ ਦੇ 31 ਅੱਤਵਾਦੀਆਂ ਨੇ ਆਤਮ ਸਮਰਪਣ ਕਰ ਦਿੱਤਾ ਹੈ। ਮਾਮਲਾ ਅਫ਼ਗ਼ਾਨਿਸਤਾਨ ਦੇ ਪੂਰਬੀ ਪ੍ਰਾਂਤ ਨੰਗਰਹਾਰ ਦਾ ਹੈ। ਅੱਤਵਾਦੀਆਂ ਨੇ ਅਫ਼ਗਾਨ ਸੈਨਾ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ। ਇਹ ਜਾਣਕਾਰੀ ਰੱਖਿਆ ਮੰਤਰਾਲੇ ਨੇ ਦਿੱਤੀ।

ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ ਅੱਤਵਾਦੀਆਂ ਨੇ ਅਚਿਨ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਅੱਗੇ ਆਤਮ ਸਮਰਪਣ ਕਰ ਦਿੱਤਾ। ਫੌਜ ਨੇ ਉਨ੍ਹਾਂ ਦੇ ਕੋਲ ਵੱਡੀ ਗਿਣਤੀ ਵਿੱਚ ਹਥਿਆਰ ਵੀ ਜ਼ਬਤ ਕੀਤੇ ਹਨ।

ਇਹ ਵੀ ਪੜ੍ਹੋ: ਲੰਡਨ ਅੱਤਵਾਦੀ ਹਮਲਾ: IS ਨੇ ਲਈ ਹਮਲੇ ਦੀ ਜ਼ਿੰਮੇਵਾਰੀ

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 16 ਨਵੰਬਰ ਨੂੰ 18 ਆਈਐਸਆਈਐਸ ਅੱਤਵਾਦੀਆਂ ਨੇ 24 ਔਰਤਾਂ ਅਤੇ 31 ਬੱਚਿਆਂ ਨਾਲ ਆਤਮ ਸਮਰਪਣ ਕੀਤਾ ਸੀ। ਇਹ ਕੇਸ ਅਚਿਨ ਜ਼ਿਲ੍ਹੇ ਨਾਲ ਵੀ ਸਬੰਧਤ ਸੀ ਜਿੱਥੇ ਆਈਐਸਆਈਐਸ ਅੱਤਵਾਦੀਆਂ ਨੇ ਅਫ਼ਗਾਨ ਸੈਨਾ ਦੇ ਅੱਗੇ ਆਤਮ ਸਮਰਪਣ ਕਰ ਦਿੱਤਾ ਸੀ।

ਇਸ ਸੰਬੰਧ ਵਿੱਚ ਅਫ਼ਗਾਨਿਸਤਾਨ ਦੀ ਸਰਕਾਰ ਨੇ ਕਿਹਾ ਹੈ ਕਿ ਦੇਸ਼ ਵਿੱਚ ਅੱਤਵਾਦੀਆਂ ਵਿਰੁੱਧ ਫੌਜੀ ਕਾਰਵਾਈ ਕੀਤੇ ਜਾਣ ਕਾਰਨ ਸਮਰਪਣ ਕੀਤੇ ਅੱਤਵਾਦੀਆਂ ਦੀ ਗਿਣਤੀ ਵੱਧ ਰਹੀ ਹੈ।

ABOUT THE AUTHOR

...view details