ਨਵੀਂ ਦਿੱਲੀ : ਅਫਗਾਨਿਸਤਾਨ ਦੇ ਜਲਾਲਾਬਾਦ ਵਿਖੇ ਹੋਏ ਆਤਮਘਾਤੀ ਹਮਲੇ ਵਿੱਚ 11 ਲੋਕਾਂ ਦੀ ਮੌਤ ਹੋ ਗਈ ਹੈ ਅਤੇ 13 ਤੋ ਵੱਧ ਲੋਕ ਜ਼ਖਮੀ ਹੋਏ ਹਨ। ਸੂਬਾ ਗਵਰਨਰ ਦੇ ਬੁਲਾਰੇ ਵੱਲੋਂ ਇਸ ਹਮਲੇ ਪਿਛੇ ਅੱਤਵਾਦੀ ਸੰਗਠਨ ਆਈਐਸਆਈਐਸ ਦਾ ਹੱਥ ਹੋਣ ਦੀ ਗੱਲ ਕਹੀ ਗਈ ਹੈ।
ਅਫਗਾਨਿਸਤਾਨ 'ਚ ਆਤਮਘਾਤੀ ਹਮਲਾ, 11 ਦੀ ਮੌਤ, ISIS ਨੇ ਲਈ ਜ਼ਿੰਮੇਵਾਰੀ - 11 People died
ਅਫਗਾਨਿਸਤਾਨ ਦੇ ਪੂਰਬੀ ਨਾਂਗਰਹਾਰ ਸੂਬੇ ਦੀ ਰਾਜਧਾਨੀ ਜਲਾਲਾਬਾਦ ਵਿਖੇ ਹੋਏ ਆਤਮਾਘਾਤੀ ਹਮਲੇ ਵਿੱਚ 11 ਲੋਕਾਂ ਦੀ ਮੌਤ ਹੋ ਗਈ। ਇਸ ਬਾਰੇ ਸੂਬਾ ਗਵਰਨਰ ਦੇ ਬੁਲਾਰੇ ਨੇ ਆਈਐਸਆਈਐਸ ਵੱਲੋਂ ਇਸ ਹਮਲੇ ਦੀ ਜ਼ਿੰਮੇਵਾਰੀ ਲੈਣ ਦੀ ਗੱਲ ਆਖੀ।
ਅਫਗਾਨਿਸਤਾਨ ਦੇ ਪੂਰਬੀ ਨੰਗਰਹਾਰ ਪ੍ਰਾਂਤ ਦੀ ਰਾਜਧਾਨੀ ਵਿੱਚ ਇੱਕ ਆਤਮਘਾਤੀ ਹਮਲਾਵਰ ਨੇ ਪੁਲਿਸ ਚੌਕੀ ਦੇ ਨੇੜੇ ਖ਼ੁਦ ਨੂੰ ਬੰਬ ਨਾਲ ਉਡਾ ਲਿਆ ਸੀ। ਇਸ ਹਮਲੇ 'ਚ 11 ਲੋਕ ਮਾਰੇ ਗਏ ਸਨ ਅਤੇ 13 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਸਨ।
ਇਸ ਬਾਰੇ ਦੱਸਦੇ ਹੋਏ ਪ੍ਰਾਂਤ ਗਵਰਨਰ ਦੇ ਇੱਕ ਬੁਲਾਰੇ ਅਤਾਹੁਲਾਹ ਖੋਗਯਾਨੀਨੇ ਦੱਸਿਆ ਕਿ ਅੱਤਵਾਦੀ ਸੰਗਠਨ ਆਈਐਸਆਈਐਸ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਮ੍ਰਿਤਕਾਂ ਵਿੱਚ 1 ਬੱਚੇ ਦੀ ਮੌਤ ਹੋ ਗਈ ਅਤੇ 3 ਬੱਚੇ ਜ਼ਖਮੀ ਹੋ ਗਏ ਹਨ। ਅਫਗਾਨਿਸਤਾਨਦੇ ਸੁਰੱਖਿਆ ਬਲਾਂ ਉੱਤੇ ਆਏ ਦਿਨ ਤਾਲਿਬਾਨ ਅਤੇ ਆਈਐਸਆਈਐਸ ਦੇ ਅੱਤਵਾਦੀ ਹਮਲਾ ਕਰਦੇ ਹਨ। ਉਨ੍ਹਾਂ ਕਿਹਾ ਕਿ ਜ਼ਖਮੀ 13 ਲੋਕਾਂ ਵਿੱਚ ਕੁਝ ਦੀ ਹਾਲਤ ਗੰਭੀਰ ਹੈ। ਜ਼ਖਮੀਆਂ ਵਿੱਚ ਕਈ ਪੁਲਿਸ ਮੁਲਾਜ਼ਮ ਵੀ ਸ਼ਾਮਲ ਹਨ । ਇਸ ਹਮਲੇ ਦਾ ਮੁੱਖ ਨਿਸ਼ਾਨਾ ਸੁਰੱਖਿਆ ਬਲ ਸੀ। ਇਸ ਖ਼ੇਤਰ ਵਿੱਚ ਆਈਐਸਆਈਐਸ ਖੋਰਾਸਨ ਪ੍ਰੋਵਿੰਸ ਅਤੇ ਤਾਲਿਬਾਨ ਬੇਹਦ ਸਰਗਰਮ ਹੈ। ਇਸ ਨੂੰ ਇਸਲਾਮਿਕ ਸਟੇਟ ਦਾ ਗੜ੍ਹ ਮੰਨਿਆ ਜਾਂਦਾ ਹੈ ਅਤੇ ਆਏ ਦਿਨ ਇਥੇ ਅੱਤਵਾਦੀ ਹਮਲੇ ਹੁੰਦੇ ਹਨ।